ਲੋਹੀਆਂ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੱਦੀਨਸ਼ੀਨ ਮਹੰਤ ਸ਼੍ਰੀ ਸ਼ਿਪਰਾ ਗਿਰੀ ਮਹਾਰਾਜ ਦੇ ਆਸ਼ੀਰਵਾਦ ਅਤੇ ਪ੍ਰੇਰਣਾ ਸਦਕਾ ਅਤੇ ਮਹੰਤ ਸ਼੍ਰੀ ਜੈਰਾਮ ਗਿਰੀ ਮਹਾਰਾਜ ਦੀ ਅਗਵਾਈ ਹੇਠ ਲੋਹੀਆਂ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ| ਇਸ ਮੌਕੇ ਪ੍ਰਾਚੀਨ ਸ਼ਿਵ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਦੀਆਂ ਲੜੀਆਂ ਨਾਲ ਬੜੇ ਹੀ ਸੁੰਦਰ ਅਤੇ ਆਕਰਸ਼ਕ ਢੰਗ ਨਾਲ ਸਜਾਇਆ ਗਿਆ| ਇਸ ਮੌਕੇ ਸ਼੍ਰੀ ਜੈਰਾਮ ਗਿਰੀ ਮਹਾਰਾਜ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ| ਇਸ ਦੌਰਾਨ ਮਹੰਤ ਸ਼੍ਰੀ ਸ਼ਿਪਰਾ ਗਿਰੀ ਮਹਾਰਾਜ, ਜੋ ਸਨਾਤਨ ਧਰਮ ਦੇ ਪ੍ਰਚਾਰ ਲਈ ਇੰਗਲੈਂਡ ਦੌਰੇ ’ਤੇ ਗਏ ਹੋਏ ਸਨ, ਨੇ ਵੀਡੀਓ ਕਾਲ ਰਾਹੀਂ ਸੰਗਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣਾ ਆਸ਼ੀਰਵਾਦ ਦਿੱਤਾ| ਰਾਤ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਦਿਖਾਇਆ ਗਿਆ| ਇਸ ਮੌਕੇ ਛੋਟੇ-ਛੋਟੇ ਬੱਚੇ ਰਾਧਾ-ਕ੍ਰਿਸ਼ਨ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਸ਼ਿਸ਼ੂ ਰੂਪ ਵਿੱਚ ਸਜ ਕੇ ਪਹੁੰਚੇ | ਸਮਾਗਮ ਵਿੱਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਸਾ. ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਕੌਂਸਲਰ ਵਿਸ਼ੇਸ਼ ਤੌਰ ’ਤੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਨਤਮਸਤਕ ਹੋਏ।
ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੱਦੀਨਸ਼ੀਨ ਮਹੰਤ ਸ਼੍ਰੀ ਸ਼ਿਪਰਾ ਗਿਰੀ ਮਹਾਰਾਜ ਦੇ ਆਸ਼ੀਰਵਾਦ ਅਤੇ ਪ੍ਰੇਰਣਾ ਸਦਕਾ ਅਤੇ ਮਹੰਤ ਸ਼੍ਰੀ ਜੈਰਾਮ ਗਿਰੀ ਮਹਾਰਾਜ ਦੀ ਅਗਵਾਈ ਹੇਠ ਲੋਹੀਆਂ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ| ਇਸ ਮੌਕੇ ਪ੍ਰਾਚੀਨ ਸ਼ਿਵ ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਦੀਆਂ ਲੜੀਆਂ ਨਾਲ ਬੜੇ ਹੀ ਸੁੰਦਰ ਅਤੇ ਆਕਰਸ਼ਕ ਢੰਗ ਨਾਲ ਸਜਾਇਆ ਗਿਆ| ਇਸ ਮੌਕੇ ਸ਼੍ਰੀ ਜੈਰਾਮ ਗਿਰੀ ਮਹਾਰਾਜ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ| ਇਸ ਦੌਰਾਨ ਮਹੰਤ ਸ਼੍ਰੀ ਸ਼ਿਪਰਾ ਗਿਰੀ ਮਹਾਰਾਜ, ਜੋ ਸਨਾਤਨ ਧਰਮ ਦੇ ਪ੍ਰਚਾਰ ਲਈ ਇੰਗਲੈਂਡ ਦੌਰੇ ’ਤੇ ਗਏ ਹੋਏ ਸਨ, ਨੇ ਵੀਡੀਓ ਕਾਲ ਰਾਹੀਂ ਸੰਗਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣਾ ਆਸ਼ੀਰਵਾਦ ਦਿੱਤਾ| ਰਾਤ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਦਿਖਾਇਆ ਗਿਆ| ਇਸ ਮੌਕੇ ਛੋਟੇ-ਛੋਟੇ ਬੱਚੇ ਰਾਧਾ-ਕ੍ਰਿਸ਼ਨ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਸ਼ਿਸ਼ੂ ਰੂਪ ਵਿੱਚ ਸਜ ਕੇ ਪਹੁੰਚੇ | ਸਮਾਗਮ ਵਿੱਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਸਾ. ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਕੌਂਸਲਰ ਵਿਸ਼ੇਸ਼ ਤੌਰ ’ਤੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਨਤਮਸਤਕ ਹੋਏ।ਜਿਨ੍ਹਾਂ ਦਾ ਮਹੰਤ ਸ਼੍ਰੀ ਜੈਰਾਮ ਗਿਰੀ ਜੀ ਮਹਾਰਾਜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਪੰਡਿਤ ਪਰਸ, ਪੰਡਿਤ ਧਰਮਰਾਜ, ਪਰਸ਼ੋਤਮ ਲਾਲ ਗੁਪਤਾ, ਪੰਚਾਇਤ ਅਫ਼ਸਰ ਰੁਪੇਸ਼ ਕੁਮਾਰ ਸੱਦੀ, ਸੰਜੀਵ ਰਿੰਕੂ ਕੰਡਾ, ਮੋਨੂੰ ਸ਼ਾਹ, ਮਾ. ਰਵੀ ਸ਼ੰਕਰ, ਸ਼ਾਲੂ ਸੱਦੀ, ਮਨੀ ਗਾਂਧੀ, ਯੋਗੇਸ਼ਵਰ ਸ਼ਰਮਾ, ਲਖਨ ਵਰਮਾ, ਬੌਬੀ ਕੰਡਾ, ਅਰਜ਼ੂ ਅਰੋੜਾ, ਨਰਿੰਦਰ ਕਾਲੀਆ, ਸਾਹਿਲ ਸ਼ਰਮਾ, ਹਨੀ ਸ਼ਰਮਾ, ਹਿਤੇਸ਼, ਕਮਲ ਸ਼ਰਮਾ, ਲੱਕੀ ਮਾਤਰੀ, ਕਵੀ ਰਤਨ, ਵਿਪਿਨ, ਅਮਿਤ ਡੋਗਰਾ, ਲੱਕੀ ਕੋਡਲ, ਹੈਪੀ ਸਿੰਘ, ਧਰਮਪਾਲ, ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਸੋਮਨਾਥ, ਖਜ਼ਾਨਚੀ ਦਾਸ, ਅਰਵਿੰਦ ਡੋਗਰਾ, ਪ੍ਰੇਮ ਖੇੜਾ, ਦਿਨੇਸ਼ ਗੁਪਤਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ|