12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਿਮਖਾਨਾ ਕਲੱਬ ਵਿਖੇ ਅੰਤਰਰਾਸ਼ਟਰੀ ਪੱਧਰ ਦਾ ‘ਸਕੁਐਸ਼ ਗਲਾਸ ਕੋਰਟ’ ਬਣਾਏ ਜਾਣ ਸਮੇਤ ਕਈ ਹੋਰ ਅਹਿਮ ਪ੍ਰਾਜੈਕਟ ਪਾਸ

ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀ ਨਵੀਂ ਚੁਣੀ ਗਈ ਟੀਮ ਵਲੋਂ ਅੱਜ ਪਹਿਲੀ ਏ. ਜੀ.

ਅਜੀਤ ਡੈਸਕ 12-09-2026
ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀ ਨਵੀਂ ਚੁਣੀ ਗਈ ਟੀਮ ਵਲੋਂ ਅੱਜ ਪਹਿਲੀ ਏ. ਜੀ. ਐਮ. (ਐਗਜ਼ੈਕਟਿਵ ਕਮੇਟੀ ਦੀ ਮੀਟਿੰਗ) ਬੁਲਾਈ ਗਈ। ਇਹ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਸੀਨੀਅਰ ਮੀਤ ਪ੍ਰਧਾਨ ਜਿਮਖਾਨਾ ਕਲੱਬ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਨਵੀਂ ਚੁਣੀ ਗਈ ਟੀਮ ਦੇ ਸਾਰੇ ਅਹੁਦੇਦਾਰਾਂ ਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਨਵੇਂ ਚੁਣੇ ਗਏ ਸੈਕਟਰੀ ਅਮਿਤ ਕੁਕਰੇਜਾ ਵਲੋਂ ਆਪਣੀ ਨਵੀਂ ਚੁਣੀ ਗਈ ਟੀਮ ਦੇ ਸਾਰੇ ਮੈਂਬਰਾਂ ਦੀ ਡਿਪਟੀ ਕਮਿਸ਼ਨਰ ਨਾਲ ਜਾਣ ਪਛਾਣ ਕਰਵਾਈ ਗਈ। ਇਸ ਮੌਕੇ ਅਮਿਤ ਕੁਕਰੇਜਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਸਮੁੱਚੀ ਪ੍ਰਸ਼ਾਸਨਿਕ ਟੀਮ ਦਾ ਨਿਰਪੱਖ ਤੇ ਆਜ਼ਾਦ ਢੰਗ ਨਾਲ ਚੋਣਾਂ ਕਰਵਾਏ ਜਾਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰਸ਼ਾਸਨ ਨੇ ਥੋੜ੍ਹੇ ਜਿਹੇ ਸਮੇਂ ’ਚ ਹੀ ਜਿਮਖਾਨਾ ਕਲੱਬ ਦੀਆਂ ਚੋਣਾਂ ਸਾਫ ਸੁਥਰੇ ਢੰਗ ਨਾਲ ਕਰਵਾ ਕੇ ਕਲੱਬ ਅੰਦਰ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਮੌਕੇ ਮੀਟਿੰਗ ’ ਚ ਡੀ. ਸੀ. ਵਰਜੀਤ ਵਾਲੀਆ ਤੇ ਸੈਕਟਰੀ ਅਮਿਤ ਕੁਕਰੇਜਾ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਗੋਲਡੀ ਤੇ ਖ਼ਜਾਨਚੀ ਸੌਰਭ ਖੁੱਲ੍ਹਰ ਤੋਂ ਇਲਾਵਾ ਐਗਜ਼ੈਕਟਿਵ ਕਮੇਟੀ ਮੈਂਬਰ ਪ੍ਰੋ. ਵਿਪਨ ਝਾਂਜੀ, ਮਹਿੰਦਰ ਸਿੰਘ, ਨਿਤਿਨ ਬਹਿਲ, ਸ਼ਾਲੀਨ ਜੋਸ਼ੀ, ਸ਼ਾਲਿਨੀ ਕਾਲੜਾ, ਸੀ. ਏ. ਰਾਜੀਵ ਬਾਂਸਲ, ਐਮ. ਬੀ. ਬਾਲੀ, ਅਤੁਲ ਤਲਵਾੜ, ਵਿੰਨੀ ਧਵਨ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਜਿਮਖਾਨਾ ਕਲੱਬ ਦੀ ਨਵੀਂ ਟੀਮ ਨੇ ਆਪਣੀ ਪਹਿਲੀ ਹੀ ਏ. ਜੀ. ਐਮ. ’ਚ ਵੱਖ-ਵੱਖ ਵਿਕਾਸ ਪ੍ਰਾਜੈਕਟ ਪਾਸ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ ਕਿ ਇਸ ਨਵੀਂ ਟੀਮ ਨੇ ਜਿਮਖਾਨਾ ਕਲੱਬ ਨੂੰ ਉਚਾਈਆਂ ’ਤੇ ਲੈ ਕੇ ਜਾਣ ਲਈ ਪਹਿਲੀ ਦਿਨ ਤੋਂ ਹੀ ਤਿਆਰੀ ਕਰ ਲਈ ਹੈ। ਓਧਰ ਅੱਜ ਜਿੱਥੇ ਜਿਮਖਾਨਾ ਕਲੱਬ ਅੰਦਰ ਅੰਤਰ ਰਾਸ਼ਟਰੀ ਪੱਧਰ ਦਾ ਸਕੁਐਸ਼ ਗਲਾਸ ਕੋਰਟ ਬਣਾਏ ਜਾਣ ਦੇ ਪ੍ਰਾਜੈਕਟ ਨੂੰ ਮੰਨਜ਼ੂਰੀ ਦਿੱਤੀ ਗਈ ਉੱਥੇ ਕਈ ਹੋਰ ਅਹਿਮ ਪ੍ਰਾਜੈਕਟਾਂ ਵੀ ਨੂੰ ਹਰੀ ਝੰਡੀ ਦਿੰਦੇ ਹੋਏ ਇਨ੍ਹਾਂ ਨੂੰ ਜਲਦ ਨੇਪਰੇ ਚਾੜਨ ਦਾ ਭਰੋਸਾ ਦਿੱਤਾ। ਇਸ ਮੌਕੇ ਏ. ਜੀ. ਐਮ. ’ਚ ਕਿੱਡਸ ਜ਼ੋਨ ’ਚ ਸਾਰੀਆਂ ਨਵੀਆਂ ਮਸ਼ੀਨਾਂ ਲਾਏ ਜਾਣ ਦੇ ਕੰਮ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਸਪੋਰਟਸ ਮਲਟੀ ਯੂਟੀਲਿਟੀ ਕਾਰਡ ਬਣਾਏ ਜਾਣ ਦਾ ਮਤਾ ਵੀ ਪਾਸ ਕੀਤਾ ਗਿਆ, ਜਿਸ ਤਹਿਤ ਕਲੱਬ ਮੈਂਬਰ ਇਕ ਹੀ ਕਾਰਡ ’ਤੇ ਜਿਮ, ਟੈਬਲ ਟੈਨਿਸ, ਬੈਡਮਿੰਟਨ, ਲਾਅਨ ਟੈਨਿਸ, ਸਕੁਐਸ਼ ਤੇ ਸਵੀਮਿੰਗ ਦੀ ਸਹੂਲਤ ਲੈ ਸਕਣਗੇ। ਅਮਿਤ ਕੁਕਰੇਜਾ ਨੇ ਦੱਸਿਆ ਕਿ ਅਜਿਹੇ ਕਾਰਡ ਦੀ ਮੰਗ ਕਲੱਬ ਮੈਂਬਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਇਸ ਨੂੰ ਪ੍ਰਵਾਨਗੀ ਮਿਲਣ ਨਾਲ ਕਲੱਬ ਮੈਂਬਰਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਇਸ ਮੌਕੇ ਸਵੀਮਿੰਗ ਪੂਲ ਨੂੰ ਵੀ ਪੂਰੀ ਤਰ੍ਹਾਂ ਨਾਲ ਢਕਣ ਦੇ ਕੰਮ ਨੂੰ ਪ੍ਰਵਾਨਗੀ ਦੇਣ ਦੇ ਨਾਲ-ਨਾਲ ਜਿਮ ’ਚ ਦੋ ਮਸਾਜ਼ ਕੁਰਸੀਆਂ ਹੋਰ ਲਗਾਏ ਜਾਣ ਦੇ ਕੰਮ ਨੂੰ ਵੀ ਮੰਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਬਿਲੀਅਰਡਜ਼ ਰੂਮ ਤੇ ਕਿੱਟੀ ਹਾਲ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ 2 ਅਕਤੂਬਰ ਨੂੰ ਕਰਮਚਾਰੀ ਦਿਵਸ ਮਨਾਏ ਜਾਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਅਖੀਰ ’ਚ ਜਿਮਖਾਨਾ ਕਲੱਬ ਦੇ ਸੈਕਟਰੀ ਅਮਿਤ ਕੁਕਰੇਜਾ ਨੇ ਡੀ. ਸੀ. ਵਰਜੀਤ ਵਾਲੀਆ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਜ਼ਿਲ੍ਹੇ ’ਚ ਸਵਾਈਨ ਫਲੂ ਦੇ 2 ਹੋਰ ਮਾਮਲੇ ਆਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।