30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬ੍ਰਿਟਿਸ਼ ਕੋਲੰਬੀਆ ’ਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ ’ਤੇ ਪੰਜਾਬੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ

ਆਦਮਪੁਰ, 29 ਅਕਤੂਬਰ (ਹਰਪ੍ਰੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਲਾਰੇਨ ਡੈਕਸਨ ਦੇ ਪ੍ਰੀਮੀਅਰ ਬਣਨ ਅਤੇ ਖਾਸ ਤੌਰ ’ਤੇ ਸਰੀ ਦੀਆਂ 10 ਵਿੱਚੋਂ 10 ਸੀਟਾਂ ‘ਤੇ ਪੰਜਾਬੀਆਂ ਦੀ ਭਾਰੀ ਹਮਾਇਤ ਨਾਲ ਹੋਈ ਜਿੱਤ ਨੂੰ ਲੈ ਕੇ ਸਮੁੱਚੀ ਬਿਜ਼ਨਸ ਕਮਿਊਨਿਟੀ ਅਤੇ ਖਾਸ ਕਰਕੇ ਪੰਜਾਬੀ ਬਿਜ਼ਨਸਮੈਨਾਂ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਪ੍ਰਸਿੱਧ ਬਿਜ਼ਨਸਮੈਨ ਅਤੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਆਦਮਪੁਰ ਨੇ ਦੱਸਿਆ ਕਿ ਉਹ ਕੈਨੇਡਾ ਅੰਦਰ ਬੀਤੇ 3 ਸਾਲਾਂ ਤੋਂ ਕਾਰੋਬਾਰ ਮੰਦੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ ਅਤੇ ਸਾਰੇ ਲੋਕ ਇੱਕ ਅਜਿਹੇ ਆਗੂ ਦੀ ਉਡੀਕ ਵਿੱਚ ਸਨ ਜਿਹੜਾ ਖੁਦ ਅਤੇ ਉਨ੍ਹਾਂ ਦੀ ਪਾਰਟੀ ਬਿਜ਼ਨਸ ਨੂੰ ਉੱਚਾ ਚੁੱਕਣ ਦੇ ਯਤਨਾਂ ਨੂੰ ਹੁਲਾਰਾ ਦੇ ਸਕੇ।

ਅਜੀਤ ਡੈਸਕ 30-10-2026
ਆਦਮਪੁਰ, 29 ਅਕਤੂਬਰ (ਹਰਪ੍ਰੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਲਾਰੇਨ ਡੈਕਸਨ ਦੇ ਪ੍ਰੀਮੀਅਰ ਬਣਨ ਅਤੇ ਖਾਸ ਤੌਰ ’ਤੇ ਸਰੀ ਦੀਆਂ 10 ਵਿੱਚੋਂ 10 ਸੀਟਾਂ ‘ਤੇ ਪੰਜਾਬੀਆਂ ਦੀ ਭਾਰੀ ਹਮਾਇਤ ਨਾਲ ਹੋਈ ਜਿੱਤ ਨੂੰ ਲੈ ਕੇ ਸਮੁੱਚੀ ਬਿਜ਼ਨਸ ਕਮਿਊਨਿਟੀ ਅਤੇ ਖਾਸ ਕਰਕੇ ਪੰਜਾਬੀ ਬਿਜ਼ਨਸਮੈਨਾਂ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਪ੍ਰਸਿੱਧ ਬਿਜ਼ਨਸਮੈਨ ਅਤੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਆਦਮਪੁਰ ਨੇ ਦੱਸਿਆ ਕਿ ਉਹ ਕੈਨੇਡਾ ਅੰਦਰ ਬੀਤੇ 3 ਸਾਲਾਂ ਤੋਂ ਕਾਰੋਬਾਰ ਮੰਦੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ ਅਤੇ ਸਾਰੇ ਲੋਕ ਇੱਕ ਅਜਿਹੇ ਆਗੂ ਦੀ ਉਡੀਕ ਵਿੱਚ ਸਨ ਜਿਹੜਾ ਖੁਦ ਅਤੇ ਉਨ੍ਹਾਂ ਦੀ ਪਾਰਟੀ ਬਿਜ਼ਨਸ ਨੂੰ ਉੱਚਾ ਚੁੱਕਣ ਦੇ ਯਤਨਾਂ ਨੂੰ ਹੁਲਾਰਾ ਦੇ ਸਕੇ। ਕੰਜ਼ਰਵੇਟਵ ਪਾਰਟੀ ਵਲੋਂ ਵਪਾਰ ਸੰਬੰਧੀ ਤਿਆਰ ਕੀਤੇ ਗਏ ਰੋਡ ਮੈਪ ਨੂੰ ਦੇਖਦਿਆਂ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਪਾਰਟੀ ਨੂੰ ਬਹੁਮਤ ਮਿਲਣ ਨਾਲ ਹੁਣ ਵਪਾਰੀਆਂ ਨੂੰ ਪੂਰੀ ਆਸ ਹੈ ਕਿ ਆਉਣ ਵਾਲਾ ਸਮਾਂ ਕਾਰੋਬਾਰੀ ਖੇਤਰ ਨੂੰ ਮੁੜ ਉਚਾਈਆਂ ’ਤੇ ਲੈ ਕੇ ਜਾਵੇਗਾ।
ਪਿਛਲੀ ਖ਼ਬਰ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਈਲ ਕੀਤੇ ਚੋਰੀ ਅਗਲੀ ਖ਼ਬਰ ਦੀਪਕ ਸ਼ਾਹਕੋਟੀ ਅਤੇ ਲਵਲੀ ਵਾਲੀਆ ਨੇ ਸੰਗਤਾਂ ਨੂੰ ਕੀਤਾ ਨਿਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।