ਆਮ ਆਦਮੀ ਪਾਰਟੀ ਦੇ ਸੁਲਝੇ ਆਗੂ ਭਰਪੂਰ ਸਿੰਘ ਪ੍ਰਤਾਬਪੁਰਾ ਦਾ ਅੰਤਿਮ ਸੰਸਕਾਰ
ਬਿਲਗਾ,18 ਸਤੰਬਰ (ਤਜਿੰਦਰ ਕੁਮਾਰ)- ਬੂਥ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਸੁਲਝੇ ਹੋਏ ਆਗੂ ਭਰਪੂਰ ਸਿੰਘ ਪ੍ਰਤਾਬਪੁਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਨਿਵਾਸ ਅਸਥਾਨ ਵਿਖੇ ਕੀਤਾ ਗਿਆ। ਇਸ ਦੁੱਖਦਾਈ ਮੌਕੇ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਅਜੀਤ ਡੈਸਕ
19-09-2026