26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਲਾਕ ਢਿਲਵਾਂ ਨੂੰ ਫਾਇਰ ਬ੍ਰਿਗੇਡ ਗੱਡੀ ਮੁਹੱਈਆ ਕਰਵਾਏ ਜਾਣ ਦੀ ਮੰਗ

ਢਿਲਵਾਂ , 25 ਸਤੰਬਰ ( ਪ੍ਰਵੀਨ ਕੁਮਾਰ )- ਬਲਾਕ ਢਿਲਵਾਂ ਦੇ ਆਲੇ - ਦੁਆਲੇ ਦੇ ਪਿੰਡਾਂ ਵਿਚਲੇ ਲੋਕਾਂ ਤੇ ਕਿਸਾਨਾਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਬਲਾਕ ਢਿਲਵਾਂ ਨੂੰ ਫਾਇਰ ਬਿ੍ਗੇਡ ਦੀ ਗੱਡੀ ਮੁਹੱਈਆ ਕਰਵਾਈ ਜਾਵੇ | ਦੱਸਣਯੋਗ ਹੈ ਕਿ ਬਲਾਕ ਢਿਲਵਾਂ ਨੂੰ ਕਰੀਬ 40 ਤੋਂ ਵੱਧ ਪਿੰਡ ਲੱਗਦੇ ਹਨ ਤੇ ਪਿਛਲੇ ਸਮਿਆਂ ਦੌਰਾਨ ਇੱਥੇ ਝੋਨੇ , ਕਣਕ ਦੇ ਸੀਜ਼ਨ ਦੌਰਾਨ ਫ਼ਸਲਾਂ , ਨਾੜ ਆਦਿ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ , ਜਿਸ ਨਾਲ ਜਿੱਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ , ਉੱਥੇ ਕੀਮਤੀ ਇਨਸਾਨੀ ਜਾਨਾਂ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਇੱਥੇ ਜਦੋਂ ਵੀ ਫ਼ਸਲ ਆਦਿ ਨੂੰ ਅੱਗ ਲੱਗਦੀ ਹੈ ਤਾਂ ਅੱਗ ‘ ਤੇ ਕਾਬੂ ਪਾਉਣ ਲਈ ਕਪੂਰਥਲਾ ਜਾਂ ਕਰਤਾਰਪੁਰ ਤੋਂ ਫਾਇਰ ਬਿ੍ਗੇਡ ਦੀ ਗੱਡੀ ਨੂੰ ਮੰਗਵਾਉਣਾ ਪੈਂਦਾ ਹੈ , ਜਿਨ੍ਹਾਂ ਨੂੰ ਇੱਥੇ ਪਹੁੰਚਣ ਵਿਚ ਹੀ ਕਾਫ਼ੀ ਸਮਾਂ ਲੱਗ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਲਾਕ ਢਿਲਵਾਂ ਵਿਚ ਹੀ ਫਾਇਰ ਬਿ੍ਗੇਡ ਦੀ ਗੱਡੀ ਉਪਲਬਧ ਹੋਵੇ ਤਾਂ ਸਮੇਂ ਰਹਿੰਦੇ ਹੀ ਅੱਗ ‘ ਤੇ ਕਾਬੂ ਪਾਇਆ ਜਾ ਸਕਦਾ ਹੈ | ਇਲਾਕੇ ਦੇ ਕਿਸਾਨਾਂ ਤੇ ਲੋਕਾਂ ਦਾ ਇਹ ਵੀ ਸੁਝਾਅ ਹੈ ਕਿ ਇੱਥੇ ਸਥਾਈ ਰੂਪ ਵਿਚ ਨਹੀਂ ਤਾਂ ਹਰ ਝੋਨੇ , ਕਣਕ ਦੇ ਸੀਜ਼ਨ ਦੌਰਾਨ ਹੀ ਫਾਇਰ ਬ੍ਰਿਗੇਡ ਦੀ ਗੱਡੀ ਬਲਾਕ ਢਿਲਵਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਦੌਰਾਨ ਇਸ ਦਾ ਲਾਭ ਮਿਲ ਸਕੇ |

ਅਜੀਤ ਡੈਸਕ 26-09-2026

ਪਿਛਲੀ ਖ਼ਬਰ ਪੰਜਾਬ ’ਚ 1.27 ਕਰੋੜ ਤੋਂ ਵੱਧ ਸਿਹਤ ਕਾਰਡ ਰਜਿਸਟਰਡ-ਡਾ. ਚੱਬੇਵਾਲ ਅਗਲੀ ਖ਼ਬਰ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਰਾਹਤ, ਜਲੰਧਰ ਸ਼ਹਿਰ- ਬਰਹਨੀ ਵਿਚਕਾਰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।