ਵਿਦਿਆਰਥੀ ਪੜ੍ਹਾਈ ਦੇ ਨਾਲ ਆਪਣਾ ਸਮਾਂ ਖੇਡ ਮੈਦਾਨ ’ਚ ਵੀ ਦੇਣ- ਬੀਬੀ ਰਣਜੀਤ ਕੌਰ ਕਾਕੜ ਕਲਾਂ
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੱਚਿਆਂ ਨੂੰ ਫ਼ੋਨ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਵੱਧ ਤੋਂ ਵੱਧ ਸਮਾਂ ਪੜ੍ਹਨ ਅਤੇ ਖੇਡ ਦੇ ਮੈਦਾਨ ਵਿੱਚ ਗੁਜਾਰਨਾ ਚਾਹੀਦਾ ਹੈ, ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇੱਕ ਦਿਨ ਇਹੀ ਖੇਡ ਮੈਦਾਨ ਤੁਹਾਨੂੰ ਮਾਣ ਸਨਮਾਨ ਦੇ ਨਾਲ ਕਰੋੜਾਂ ਦੇ ਇਨਾਮ ਵੀ ਦੁਆਏਗਾ। ਇਹ ਪ੍ਰਗਟਾਵਾ ਸੈਂਟਰ ਕੰਗ ਖੁਰਦ ਅਤੇ ਸੈਂਟਰ ਕਾਕੜ ਕਲਾਂ ਵਿਖੇ ਕਰਵਾਈਆਂ ‘ਪ੍ਰਾਇਮਰੀ ਸਕੂਲ ਖੇਡਾਂ’ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਪੁੱਜੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇਨਫੋਟੈਕ ਪੰਜਾਬ, ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ ਵਲੋਂ ਆਪਣੇ ਸੰਬੋਧਨ ਵਿੱਚ ਕੀਤਾ ਗਿਆ| ਇਹ ਖੇਡਾਂ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੱਚਿਆਂ ਨੂੰ ਫ਼ੋਨ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਵੱਧ ਤੋਂ ਵੱਧ ਸਮਾਂ ਪੜ੍ਹਨ ਅਤੇ ਖੇਡ ਦੇ ਮੈਦਾਨ ਵਿੱਚ ਗੁਜਾਰਨਾ ਚਾਹੀਦਾ ਹੈ, ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇੱਕ ਦਿਨ ਇਹੀ ਖੇਡ ਮੈਦਾਨ ਤੁਹਾਨੂੰ ਮਾਣ ਸਨਮਾਨ ਦੇ ਨਾਲ ਕਰੋੜਾਂ ਦੇ ਇਨਾਮ ਵੀ ਦੁਆਏਗਾ। ਇਹ ਪ੍ਰਗਟਾਵਾ ਸੈਂਟਰ ਕੰਗ ਖੁਰਦ ਅਤੇ ਸੈਂਟਰ ਕਾਕੜ ਕਲਾਂ ਵਿਖੇ ਕਰਵਾਈਆਂ ‘ਪ੍ਰਾਇਮਰੀ ਸਕੂਲ ਖੇਡਾਂ’ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਪੁੱਜੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇਨਫੋਟੈਕ ਪੰਜਾਬ, ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ ਵਲੋਂ ਆਪਣੇ ਸੰਬੋਧਨ ਵਿੱਚ ਕੀਤਾ ਗਿਆ| ਇਹ ਖੇਡਾਂ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ/ ਐਲੀ. ਸਿੱਖਿਆ) ਜਲੰਧਰ, ਸ਼੍ਰੀਮਤੀ ਡਾ.ਗੁਰਿੰਦਰਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬੀ.ਪੀ.ਈ.ਓ. ਲੋਹੀਆਂ ਖ਼ਾਸ ਰਮੇਸ਼ਵਰ ਚੰਦਰ ਅਤੇ ਸੈਂਟਰ ਹੈਡ ਟੀਚਰ ਜਸਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਕਬੱਡੀ, ਖੋ ਖੋ, ਜਿਮਨਾਸਟਿਕ, ਰੱਸਾਕਸੀ, ਚੈੱਸ, ਅਥਲੈਟਿਕਸ, ਦੌੜਾਂ, ਕਰਾਟੇ ਆਦਿ ਦੇ ਮੁਕਾਬਲੇ ਕਰਵਾਏ ਗਏ| ਇਸ ਮੌਕੇ ਬਲਵਿੰਦਰ ਕੁਮਾਰ ਹੈੱਡ ਟੀਚਰ, ਰੋਹਿਤ ਕੰਬੋਜ਼, ਭਾਨੀ ਰਾਮ, ਸੁਰਿੰਦਰ ਸਿੰਘ, ਪ੍ਰਿੰਸ ਕੁਮਾਰ ਮੈਡਮ ਗੁਰਵਿੰਦਰ ਕੌਰ, ਅਮਨਦੀਪ ਕੌਰ, ਗਗਨਦੀਪ, ਮੈਡਮ ਪਰਮਜੀਤ ਕੌਰ, ਹਰਜੀਤ ਕੌਰ ਮੋਹਰੀਵਾਲ, ਮੁਸਕਾਨ ਰਾਣੀ, ਭੁਪਿੰਦਰ ਕੌਰ, ਮੈਡਮ ਹਰਜੀਤ ਕੌਰ ਕਾਕੜ ਕਲਾਂ, ਅਮਨਪ੍ਰੀਤ ਕੌਰ ਲੋਹੀਆਂ, ਅਮਨਦੀਪ ਕੌਰ ਫਾਜਿਲਕਾ, ਮੈਡਮ ਰਿਆ, ਸ਼ਿਲਪਾ ਰਾਣੀ, ਵੀਰਪਾਲ ਕੌਰ, ਜਿਤੇਂਦਰ, ਮਨੀਸ਼ ਚੰਦਰ, ਛਮਿੰਦਰ ਕੁਮਾਰ, ਖੁਸ਼ਹਾਲ ਚੰਦ, ਰਮਨਦੀਪ ਕੌਰ, ਪ੍ਰਭਜੋਤ ਕੌਰ, ਸ਼ੇਲਿਕਾ ਰਮਨਦੀਪ ਕੌਰ ਕੰਗ ਖੁਰਦ, ਜਸਵਿੰਦਰ ਕੌਰ, ਬੇਅੰਤ ਕੌਰ, ਸੁਰਿੰਦਰ ਕੌਰ ਨੇ ਹਾਜ਼ਰੀ ਭਰਦੇ ਹੋਏ ਆਪਣੀ ਡਿਊਟੀ ਬਾਖੂਬੀ ਨਿਭਾਈ ਅਤੇ ਖੇਡਾਂ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਲਈ ਸਹਿਯੋਗ ਕੀਤਾ|