02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਐਮ. ਆਰ. ਇੰਟਰਨੈਸ਼ਨਲ ਸਕੂਲ ਦੀ ਅਨੰਨਿਆ ਨੇ ਤੈਰਾਕੀ ’ਚ ਜਿੱਤਿਆ ਸੋਨ ਤਗਮਾ

ਆਦਮਪੁਰ, 1 ਅਕਤੂਬਰ (ਰਮਨ ਦਵੇਸਰ)-ਐਮ. ਆਰ.

ਅਨੰਨਿਆ ਆਪਣੇ ਜਿੱਤੇ ਹੋਏ ਤਗਮਿਆਂ ਦੇ ਨਾਲ। ਤਸਵੀਰ- ਰਮਨ ਦਵੇਸਰ 02-10-2026
ਆਦਮਪੁਰ, 1 ਅਕਤੂਬਰ (ਰਮਨ ਦਵੇਸਰ)-ਐਮ. ਆਰ. ਇੰਟਰਨੈਸ਼ਨਲ ਸਕੂਲ, ਆਦਮਪੁਰ ਦੀ ਕਲਾਸ ਸੱਤਵੀਂ ਦੀ ਵਿਦਿਆਰਥਣ ਅਨੰਨਿਆ ਨੇ ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਵਿਚ ਤੈਰਾਕੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਤਮਗੇ ਹਾਸਲ ਕੀਤੇ। ਅਨੰਨਿਆ ਨੇ 50 ਮੀਟਰ ਫ੍ਰੀਸਟਾਈਲ ਵਿੱਚ ਸੋਨ ਤਮਗਾ ਅਤੇ 100 ਮੀਟਰ ਬੈਕਸਟ੍ਰੋਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਨੰਨਿਆ ਦੀ ਤਿਆਰੀ ਵਿੱਚ ਸਕੂਲ ਦੇ ਸਵਿਮਿੰਗ ਕੋਚ ਰਵੀ ਕੁਮਾਰ ਦਾ ਮਾਰਗਦਰਸ਼ਨ ਰਿਹਾ। ਉਨ੍ਹਾਂ ਦੇ ਨਿਰਦੇਸ਼ਨ ਹੇਠ ਵਿਦਿਆਰਥੀਆਂ ਨੂੰ ਤੈਰਾਕੀ ਦੀ ਤਕਨੀਕ, ਅਭਿਆਸ ਅਤੇ ਮੁਕਾਬਲੇ ਦੀ ਤਿਆਰੀ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ। ਅਨੰਨਿਆ ਦੀ ਉਪਲਬਧੀ ’ ਤੇ ਸਕੂਲ ਪ੍ਰਬੰਧਨ ਵਲੋਂ ਡਾ. ਆਸ਼ੀਸ਼ ਟੰਡਨ ਅਤੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਅਨੰਨਿਆ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪ੍ਰਬੰਧਨ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਉਪਲਬਧੀਆਂ ਉਨ੍ਹਾਂ ਨੂੰ ਆਪਣੇ ਟੀਚਿਆਂ ਪ੍ਰਤੀ ਨਿਰੰਤਰ ਯਤਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਪਿਛਲੀ ਖ਼ਬਰ ਡਾ. ਅਮਰਜੀਤ ਸਿੰਘ ਥਿੰਦ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ’ ਚ 9 ਵੀਂ ਅਤੇ 11 ਵੀਂ ਜਮਾਤਾਂ ਦੇ ਦਾਖ਼ਲੇ ਲਈ ਤਰੀਕ 15 ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।