02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨੈਸ਼ਨਲ ਲੈਵਲ ਜੂਡੋ ਕਰਾਟੇ ਚੈਂਪੀਅਨਸ਼ਿਪ ’ਚ ਮੈਡਲ ਜਿੱਤ ਕੇ ਆਈ ਆਰੂਸ਼ੀ ਦਾ ਸ਼ਾਹਕੋਟ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਸ਼ਾਹਕੋਟ, 1 ਅਕਤੂਬਰ (ਸੁਖਦੀਪ ਸਿੰਘ)- ਕਰਨਾਲ ਵਿਖੇ ਹੋਈ ਸੀ. ਬੀ.

ਅਜੀਤ ਡੈਸਕ 02-10-2026
ਸ਼ਾਹਕੋਟ, 1 ਅਕਤੂਬਰ (ਸੁਖਦੀਪ ਸਿੰਘ)- ਕਰਨਾਲ ਵਿਖੇ ਹੋਈ ਸੀ.ਬੀ.ਐਸ.ਈ. ਨੈਸ਼ਨਲ ਲੈਵਲ ਜੂਡੋ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਹਕੋਟ ਦੀ ਖਿਡਾਰਨ ਆਰੂਸ਼ੀ ਨੇ ਸਿਲਵਰ ਮੈਡਲ ਜਿੱਤ ਕੇ ਆਪਣਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ। ਖਿਡਾਰਨ ਆਰੂਸ਼ੀ ਦਾ ਸ਼ਾਹਕੋਟ ਪਹੁੰਚਣ ’ਤੇ ਸ਼ਹਿਰ ਵਾਸੀਆਂ ਵਲੋਂ ਢੋਲ-ਢਮੱਕੇ ਨਾਲ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਆਤਿਸ਼ਬਾਜ਼ੀ ਚਲਾਈ ਗਈ। ਇਸ ਮੌਕੇ ਸਾਰਿਆਂ ਨੇ ਆਰੂਸ਼ੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਖਿਡਾਰਨ ਆਰੂਸ਼ੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਦੇ ਨਾਨਾ ਸਵ. ਪ੍ਰਮੋਦ ਉੱਪਲ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਦੋਹਤੀ ਏਸ਼ੀਅਨ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤ ਕੇ ਲਿਆਵੇ। ਆਪਣੇ ਨਾਨਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਲਗਾਤਾਰ ਮਿਹਨਤ ਕਰ ਰਹੀ ਹੈ। ਆਰੂਸ਼ੀ ਨੇ ਦੱਸਿਆ ਕਿ ਉਸ ਨੂੰ ਆਪਣੀ ਨਾਨੀ ਊਸ਼ਾ ਉੱਪਲ, ਮਾਤਾ ਸ਼ਿਖਾ ਉੱਪਲ, ਭਰਾ ਆਦਿੱਤਿਆ, ਭੈਣ ਪੂਰਵਾ ਸਮੇਤ ਪੂਰੇ ਪਰਿਵਾਰ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਸ ਦੇ ਕੋਚ ਵੱਲੋਂ ਵੀ ਬਹੁਤ ਵਧੀਆ ਸਿਖਲਾਈ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਉਸ ਦਾ ਟੀਚਾ ਏਸ਼ੀਅਨ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ। ਖਿਡਾਰਨ ਆਰੂਸ਼ੀ ਦੀ ਭੈਣ ਪੂਰਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਰੂਸ਼ੀ ਵੱਲੋਂ ਮਿੱਥਿਆ ਗਿਆ ਏਸ਼ੀਅਨ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਦਾ ਟੀਚਾ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ। ਇਸ ਮੌਕੇ ਊਸ਼ਾ ਉੱਪਲ, ਸ਼ਿਖਾ ਉੱਪਲ, ਆਦਿੱਤਿਆ, ਪੂਰਵਾ, ਪੂਜਾ, ਕਾਇਰਾ, ਪੀਹੂ, ਸੋਨਮ, ਰਾਬੀਆ, ਨਿਧੀ, ਆਸ਼ਾ, ਰੀਮਾ, ਗੀਤਾ, ਸੁਧਾ, ਭੂਮੀ, ਸ਼ਾਨੂੰ, ਈਸ਼ਾ, ਸੌਰਵ, ਅਭੀ, ਅਭਿਲਾਸ਼ ਚੋਪੜਾ, ਰੀਆ, ਰਜਨੀ, ਸ਼ੌਨਿਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਮ.ਐਸ.ਪੀ ’ਚ ਨਾ ਮਾਤਰ ਵਾਧਾ ਕਰ ਕੇ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਕੋਜਾ ਮਜ਼ਾਕ- ਧੰਜੂ ਤੇ ਟੁਰਨਾ ਅਗਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਸ਼ਰਾਬ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਸੁਰਜੀਤ ਸਿੰਘ ਨੇ ਚੁੱਕਿਆ ਮੁੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।