06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੇਵਾਵਾਂ ਤੋਂ ਬਾਹਰ ਕੀਤੇ 400 ਟ੍ਰੇਡਸਮੈਨ ਦੀ ਬਹਾਲੀ ਲਈ 9 ਨੂੰ ਸਾਬਕਾ ਅਰਧ ਸੈਨਿਕ ਜੰਤਰ-ਮੰਤਰ ਵਿਖੇ ਕਰਨਗੇ ਪ੍ਰਦਰਸ਼ਨ

ਜਲੰਧਰ, 5 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਐੱਮ. ਐੱਸ. ਲੋਹੀਆ)-ਅਲਾਇੰਸ ਆਫ਼ ਆਲ ਐਕਸ ਪੈਰਾ ਮਿਲਟਰੀ ਫੋਰਸਿਜ਼ ਵੈੱਲਫੇਅਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਸੇਵਾਵਾਂ ਤੋਂ ਬਾਹਰ ਕੀਤੇ ਗਏ ਬੀ.ਐੱਸ.ਐੱਫ਼. ਦੇ 400 ਟ੍ਰੇਡਸਮੈਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ 9 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨਗੇ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਸਮੇਤ ਹੋਰ ਮੰਗਾਂ ਨੂੰ ਲੈ ਕੇ 12 ਨਵੰਬਰ ਤੋਂ 18 ਨਵੰਬਰ ਤੱਕ ਜੰਤਰ-ਮੰਤਰ ਵਿਖੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਜਾਵੇਗਾ। ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਲਾਇੰਸ ਦੇ ਪ੍ਰਧਾਨ ਐੱਚ.ਆਰ. ਸਿੰਘ (ਸੇਵਾਮੁਕੱਤ ਵਧੀਕ ਡੀ.ਜੀ., ਸੀ.ਆਰ.ਪੀ.ਐੱਫ਼), ਸਕੱਤਰ ਰਣਬੀਰ ਸਿੰਘ, ਕੁਲਬੀਰ ਸਿੰਘ (ਸਾਬਕਾ ਆਈ.ਜੀ., ਸੀ.ਆਰ.ਪੀ.ਐੱਫ਼) ਅਤੇ ਹੋਰਾਂ ਨੇ ਕਿਹਾ ਕਿ ਉਨ੍ਹਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ 23 ਮਈ, 2025 ਨੂੰ ਮਾਣਯੋਗ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਆਰਗੇਨਾਈਜ਼ਡ ਗਰੁੱਪ “ਏ” ਸੇਵਾ (ਓ.ਜੀ.ਏ.ਐੱਸ.) ਦਰਜੇ ਨੂੰ ਲਾਗੂ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਹ ਅਰਧ ਸੈਨਿਕ ਬਲਾਂ ਦੇ ਸੇਵਾ ਮੁਕਤ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ‘ਅਰਧ ਸੈਨਿਕ ਭਲਾਈ ਬੋਰਡ’ ਦਾ ਗਠਨ ਕਰੇ। ਇਸ ਮੌਕੇ ਜੋਗਾ ਸਿੰਘ, ਬਖ਼ਸ਼ੀਸ਼ ਸਿੰਘ, ਗੁਲਜ਼ਾਰ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਖੁਸ਼ਹਾਲ ਸਿੰਘ ਸੇਵਕ ਸਭਾ ਵਲੋਂ ਪਿੰਡ ਲੁਹਾਰਾ ਵਿਖੇ ਕੀਰਤਨ ਦਰਬਾਰ ਅਗਲੀ ਖ਼ਬਰ ਅੰਬੇਡਕਰ ਮਿਸ਼ਨ ਸੁਸਾਇਟੀ 14 ਨੂੰ ਕਰਾਏਗੀ ਸਕੂਲੀ ਵਿਦਿਆਰਥੀਆਂ ਦੇ ਭਾਸ਼ਨ, ਗੀਤ, ਕਵਿਤਾ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।