08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਲੋਹੀਆਂ ਦੇ ਇੰਜੀ: ਮਠਾੜੂ ਨੂੰ ਮਿਲਿਆ ਚੌਥੀ ਵਾਰ ‘ਬੈਸਟ ਡਿਜ਼ਾਈਨ ਐਵਾਰਡ’

ਲੋਹੀਆਂ ਖਾਸ, 7 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਇੰਡੀਅਨ ਕੰਕਰੀਟ ਇੰਸਟੀਚਿਊਟ, ਚੰਡੀਗੜ੍ਹ’ ਵਲੋਂ ਕਰਵਾਏ ਗਏ ਪੰਜਾਬ ਪੱਧਰ ਦੇ ਅਵਾਰਡਾਂ ’ਚੋਂ ‘ਡਰੀਮ ਹੋਮ ਕੈਟਾਗਿਰੀ ਤਹਿਤ ‘ਐਵਾਰਡ 2025-26’ ਲਈ ‘ਮਠਾੜੂ ਐਸੋਸੀਏਟਸ (ਆਰਟੀਟੈਕਟ) ਲੋਹੀਆਂ’ ਦੇ ਇੰਜੀ: ਨਛੱਤਰ ਸਿੰਘ ਮਠਾੜੂ ਨੂੰ ਚੌਥੀ ਵਾਰ ਐਵਾਰਡ ਦਿੱਤਾ ਗਿਆ ਹੈ| ਅਲਟਰਾਟੈੱਕ ਵਲੋਂ ਸਪਾਂਸਰ ਕੀਤੇ ਗਏ ਇਸ ਪੰਜਾਬ ਪੱਧਰੀ ਕੰਕਰੀਟ ਡੇ ਦੇ ਮੌਕੇ ’ਤੇ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇੰਜੀ: ਰਾਕੇਸ਼ ਵਤਸ ਪ੍ਰਧਾਨ (ਆਈ. ਸੀ.

ਅਜੀਤ ਡੈਸਕ 08-10-2026
ਲੋਹੀਆਂ ਖਾਸ, 7 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਇੰਡੀਅਨ ਕੰਕਰੀਟ ਇੰਸਟੀਚਿਊਟ, ਚੰਡੀਗੜ੍ਹ’ ਵਲੋਂ ਕਰਵਾਏ ਗਏ ਪੰਜਾਬ ਪੱਧਰ ਦੇ ਅਵਾਰਡਾਂ ’ਚੋਂ ‘ਡਰੀਮ ਹੋਮ ਕੈਟਾਗਿਰੀ ਤਹਿਤ ‘ਐਵਾਰਡ 2025-26’ ਲਈ ‘ਮਠਾੜੂ ਐਸੋਸੀਏਟਸ (ਆਰਟੀਟੈਕਟ) ਲੋਹੀਆਂ’ ਦੇ ਇੰਜੀ: ਨਛੱਤਰ ਸਿੰਘ ਮਠਾੜੂ ਨੂੰ ਚੌਥੀ ਵਾਰ ਐਵਾਰਡ ਦਿੱਤਾ ਗਿਆ ਹੈ| ਅਲਟਰਾਟੈੱਕ ਵਲੋਂ ਸਪਾਂਸਰ ਕੀਤੇ ਗਏ ਇਸ ਪੰਜਾਬ ਪੱਧਰੀ ਕੰਕਰੀਟ ਡੇ ਦੇ ਮੌਕੇ ’ਤੇ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇੰਜੀ: ਰਾਕੇਸ਼ ਵਤਸ ਪ੍ਰਧਾਨ (ਆਈ.ਸੀ.ਆਈ.), ਇੰਜੀ: ਵਿਪਨ ਚੌਧਰੀ (ਏਰੀਆ ਹੈੱਡ ਟੈਕਨੀਕਲ), ਸ੍ਰੀ ਵਿਵੇਕ ਜੈਨ (ਜ਼ੋਨਲ ਹੈੱਡ-ਮਾਰਕੀਟਿੰਗ, ਅਲਟ੍ਰਾਟੈੱਕ), ਇੰਜੀ: ਬਰਜਿੰਦਰ ਪਾਲ ਸਿੰਘ (ਰੀਜ਼ਿਨਲ ਹੈੱਡ ਟੈਕਨੀਕਲ ਅਲਟ੍ਰਾਟੈੱਕ), ਸਮੇਤ ਹੋਰ ਪ੍ਰਬੰਧਕਾਂ ਵਲੋਂ ਲੋਹੀਆਂ-ਸੁਲਤਾਨਪੁਰ ਲੋਧੀ ਇਲਾਕੇ ਦੇ ਮਾਣ ਇੰਜੀ: ਨਛੱਤਰ ਸਿੰਘ ਮਠਾੜੂ ਨੂੰ ਇਹ ਸਨਮਾਨ ਚੰਡੀਗੜ੍ਹ ਵਿਖੇ ਪ੍ਰਦਾਨ ਕੀਤਾ ਗਿਆ ਹੈ| ਇਸ ਸਬੰਧੀ ਗੱਲਬਾਤ ਕਰਦਿਆਂ ਇੰਜੀ: ਨਛੱਤਰ ਸਿੰਘ ਮਠਾੜੂ ਨੇ ਕਿਹਾ ਕਿ ਮੇਰੇ ਲਈ ਇਹ ਮਾਣਮੱਤੀ ਪ੍ਰਾਪਤੀ ਹੈ ਕਿਉਂਕਿ ਅਸੀਂ ਆਪਣੀ ਮਿਹਨਤ ਨਾਲ ਇਸ ਤਰ੍ਹਾਂ ਦੇ ਚੌਥੇ ਐਵਾਰਡ ਨੂੰ ਮਾਣ ਰਹੇ ਹਾਂ| ਇਸ ਮੌਕੇ ਨਗਰ ਪੰਚਾਇਤ ਦੇ ਈ.ਓ. ਚੰਦਰ ਮੋਹਨ ਭਾਟੀਆ, ਪ੍ਰਧਾਨ ਸੋਮ ਨਾਥ ਭੱਟੀ, ਕੌਂਸਲਰ ਸਾਹਿਬ ਸਿੰਘ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਪਰਮਜੀਤ ਸਿੰਘ ਪੰਮਾ ਠੇਕੇਦਾਰ, ਇੰਜੀ: ਸੁਖਵੰਤ ਸਿੰਘ ਮਠਾੜੂ, ਅਵਤਾਰ ਸਿੰਘ, ਜਗਤਾਰ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ ਸੰਧੂ, ਸਰਪੰਚ ਪਸ਼ੌਰਾ ਸਿੰਘ, ਬਿੱਕਰ ਸਿੰਘ ਸ਼ਤਾਬਗੜ੍ਹ, ਬਲਜੀਤ ਸਿੰਘ ਜੰਮੂ ਅਤੇ ਹੋਰਾਂ ਨੇ ਇੰਜੀ: ਨਛੱਤਰ ਸਿੰਘ ਮਠਾੜੂ ਨੂੰ ਵਧਾਈ ਪੇਸ਼ ਕੀਤੀ ਹੈ|
ਪਿਛਲੀ ਖ਼ਬਰ ਪ੍ਰੀਨਿਰਵਾਣ ਦਿਵਸ ’ਤੇ ਬਸਪਾ ਆਦਮਪੁਰ ’ਚ ਕਰੇਗੀ ਵਿਸ਼ਾਲ ਰੈਲੀ-ਡਾ. ਕਰੀਮਪੁਰੀ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ਨੂੰ ਮਨੋਰੰਜਨ ਦੇ ਨਾਂਅ ’ਤੇ ਲੱਚਰਤਾ ਨਾਲ ਜੋੜਨਾ ਸ਼ਹੀਦਾਂ ਦਾ ਅਪਮਾਨ-ਲਾਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।