08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਗਰ ਕੌਂਸਲ ਨਕੋਦਰ ਦੇ ਹਾਊਸ ਦੀ ਵਿਸ਼ੇਸ਼ ਬੈਠਕ ’ਚ 58 ਆਊਟਸੋਰਸ ਕਰਮਚਾਰੀਆਂ ਨੂੰ ਇਨਸੋਰਸ ਕਰਨ ਸੰਬੰਧੀ ਮੰਗਾਂ ਪ੍ਰਵਾਨ

ਨਕੋਦਰ, 7 ਅਕਤੂਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਨਗਰ ਕੌਂਸਲ ਨਕੋਦਰ ਦੇ ਦਫ਼ਤਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਪਰਦੀਪ ਸ਼ੇਰਪੁਰ ਤੇ ਐੱਮ. ਸੀ ਸਾਹਿਬਾਨ ਨਕੋਦਰ ਦੀ ਅਗਵਾਈ ’ਚ ਹਾਊਸ ਦੀ ਵਿਸ਼ੇਸ਼ ਬੈਠਕ ਹੋਈ, ਜਿਸ ’ਚ ਏਜੰਡੇ ’ਚ ਸ਼ਾਮਿਲ ਵੱਖ-ਵੱਖ ਮੰਗਾਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਪ੍ਰਦੀਪ ਸ਼ੇਰਪੁਰ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਗੁਰਵਿੰਦਰ ਸਿੰਘ 08-10-2026
ਨਕੋਦਰ, 7 ਅਕਤੂਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਨਗਰ ਕੌਂਸਲ ਨਕੋਦਰ ਦੇ ਦਫ਼ਤਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਪਰਦੀਪ ਸ਼ੇਰਪੁਰ ਤੇ ਐੱਮ.ਸੀ ਸਾਹਿਬਾਨ ਨਕੋਦਰ ਦੀ ਅਗਵਾਈ ’ਚ ਹਾਊਸ ਦੀ ਵਿਸ਼ੇਸ਼ ਬੈਠਕ ਹੋਈ, ਜਿਸ ’ਚ ਏਜੰਡੇ ’ਚ ਸ਼ਾਮਿਲ ਵੱਖ-ਵੱਖ ਮੰਗਾਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਹਾਊਸ ਦੇ ਮੈਂਬਰਾਂ ਵਲੋਂ ਏਜੰਡੇ ’ਚ ਦਰਜ ਮੱਦਾਂ ’ਤੇ ਵਿਚਾਰ ਕਰਨ ਉਪਰੰਤ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ। ਬੈਠਕ ਦੀ ਇੱਕ ਅਹਿਮ ਮੰਗ ਨਗਰ ਕੌਂਸਲ ਨਕੋਦਰ ਵਿਖੇ ਲੰਮੇ ਸਮੇਂ ਤੋਂ ਆਊਟਸੋਰਸ ਪ੍ਰਣਾਲੀ ਅਧੀਨ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੂੰ ਸਰਕਾਰ ਵਲੋਂ ਜਾਰੀ ਨੀਤੀ/ਕਾਨੂੰਨੀ ਪ੍ਰਬੰਧਾਂ ਅਨੁਸਾਰ ਆਊਟਸੋਰਸ ਤੋਂ ਇਨਸੋਰਸ/ਕੰਟਰੈਕਚੁਅਲ ਪ੍ਰਣਾਲੀ ਅਧੀਨ ਲਿਆਉਣ ਨਾਲ ਸੰਬੰਧਿਤ ਸੀ। ਹਾਊਸ ’ਚ ਹੇਠ ਲਿਖੇ ਵਰਗਾਂ ਨਾਲ ਸੰਬੰਧਿਤ ਕੁੱਲ 58 ਕਰਮਚਾਰੀਆਂ ਦੇ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ: 06 ਕਲਰਕ-ਕਮ-ਕੰਪਿਊਟਰ ਆਪ੍ਰੇਟਰ, 14 ਫਾਇਰਮੈਨ,04 ਫਾਇਰ ਡਰਾਈਵਰ, 05 ਇਲੈਕਟ੍ਰੀਸ਼ਨ ਹੈਲਪਰ,28 ਸਫਾਈ ਸੇਵਕ, 01 ਜੇ.ਸੀ.ਬੀ. ਆਪ੍ਰੇਟਰ ਹੈਲਪਰ ਕਲਰਕ-ਕਮ-ਕੰਪਿਊਟਰ ਆਪ੍ਰੇਟਰਾਂ ਸੰਬੰਧੀ ਦਸਤਾਵੇਜ਼ਾਂ ਦੀ ਸਕਰੀਨਿੰਗ ਕਮੇਟੀ ਵਲੋਂ ਜਾਂਚ ਕੀਤੀ ਗਈ ਸੀ ਅਤੇ ਏਜੰਡੇ ’ਚ ਦਰਜ ਕੀਤਾ ਗਿਆ ਕਿ ਉਕਤ 06 ਕਰਮਚਾਰੀ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਇਨਸੋਰਸ ਹੋਣ ਲਈ ਯੋਗ ਹਨ। ਇਸੇ ਤਰ੍ਹਾਂ 14 ਫਾਇਰਮੈਨ ਅਤੇ 04 ਫਾਇਰ ਡਰਾਈਵਰ, ਕੁੱਲ 18 ਕਰਮਚਾਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਵੀ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਇਨਸੋਰਸ ਹੋਣ ਲਈ ਯੋਗ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ 05 ਇਲੈਕਟ੍ਰੀਸ਼ਨ ਹੈਲਪਰਾਂ ਅਤੇ 28 ਸਫਾਈ ਸੇਵਕਾਂ ਸਮੇਤ 01 ਜੇ.ਸੀ.ਬੀ. ਓਪਰੇਟਰ ਹੈਲਪਰ ਨਾਲ ਸਬੰਧਿਤ ਮੱਦਾਂ ਵੀ ਹਾਊਸ ਅੱਗੇ ਰੱਖੀਆਂ ਗਈਆਂ। ਏਜੰਡੇ ਅਨੁਸਾਰ ਇਨ੍ਹਾਂ ਕਰਮਚਾਰੀਆਂ ਦੇ ਦਸਤਾਵੇਜ਼ਾਂ ਦੀ ਸਕਰੀਨਿੰਗ ਕਮੇਟੀ ਵਲੋਂ ਜਾਂਚ ਕੀਤੀ ਗਈ ਸੀ। ਇਸ ਮੌਕੇ ਹਾਊਸ ਦੇ ਮੈਂਬਰਾਂ ਨੇ ਕਰਮਚਾਰੀਆਂ ਨਾਲ ਸਬੰਧਿਤ ਇਸ ਮਾਮਲੇ ਨੂੰ ਮਹੱਤਵਪੂਰਨ ਦੱਸਦਿਆਂ ਸਰਕਾਰ ਦੀ ਨੀਤੀ ਅਨੁਸਾਰ ਯੋਗ ਕਰਮਚਾਰੀਆਂ ਨੂੰ ਆਊਟਸੋਰਸ ਪ੍ਰਣਾਲੀ ਤੋਂ ਇਨਸੋਰਸ/ ਕੰਟਰੈ ਕਚੁਅਲ ਪ੍ਰਣਾਲੀ ਵਿੱਚ ਲਿਆਉਣ ਸਬੰਧੀ ਮੱਦਾਂ ਨੂੰ ਪ੍ਰਵਾਨਗੀ ਦਿੱਤੀ।
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਸੂਬਾ ਸਿੰਘ ਤੇ ਸਰਪੰਚ ਜੋਗਾ ਸਿੰਘ ਵਲੋਂ ‘ਆਪ’ ਵਿਚ ਸ਼ਾਮਿਲ ਹੋਣ ਦੀਆਂ ਅਫ਼ਵਾਹਾਂ ਦਾ ਖੰਡਨ ਕਿਹਾ, ਚੁ... ਅਗਲੀ ਖ਼ਬਰ ਪ੍ਰੀਨਿਰਵਾਣ ਦਿਵਸ ’ਤੇ ਬਸਪਾ ਆਦਮਪੁਰ ’ਚ ਕਰੇਗੀ ਵਿਸ਼ਾਲ ਰੈਲੀ-ਡਾ. ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।