12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਾਮਾ ਮੰਡੀ-ਲੱਧੇਵਾਲੀ ਦੇ ਪ੍ਰਮੁੱਖ ਵਸਨੀਕਾਂ ਨੇ ਰਾਕੇਸ਼ ਰਾਠੌਰ ਨਾਲ ਕੀਤੀ ਮੁਲਾਕਾਤ ਇਲਾਕੇ ਦੀਆਂ ਸਮੱਸਿਆਵਾਂ, ਆਗਾਮੀ ਚੋਣਾਂ ਅਤੇ ਲੋਕ ਹਿੱਤ ਦੇ ਮੁੱਦਿਆਂ ’ਤੇ ਹੋਈ ਚਰਚਾ

ਜਲੰਧਰ, 11 ਅਕਤੂਬਰ (ਸ਼ਿਵ)-ਰਾਮਾ ਮੰਡੀ ਅਤੇ ਲੱਧੇਵਾਲੀ ਖੇਤਰ ਦੇ ਪ੍ਰਮੁੱਖ ਆਗੂ ਗੁਰਵਿੰਦਰ ਮੁਲਤਾਨੀ ਅਤੇ ਸੂਰਜ ਭਾਰਤੀ ਨੇ ਇਲਾਕਾ ਨਿਵਾਸੀਆਂ ਸਮੇਤ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਲਾਕੇ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ।

ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਸ਼ਿਵ)-ਰਾਮਾ ਮੰਡੀ ਅਤੇ ਲੱਧੇਵਾਲੀ ਖੇਤਰ ਦੇ ਪ੍ਰਮੁੱਖ ਆਗੂ ਗੁਰਵਿੰਦਰ ਮੁਲਤਾਨੀ ਅਤੇ ਸੂਰਜ ਭਾਰਤੀ ਨੇ ਇਲਾਕਾ ਨਿਵਾਸੀਆਂ ਸਮੇਤ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਲਾਕੇ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਸਥਾਨਕ ਵਸਨੀਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਵਿੱਖ ਵਿਚ ਸਹਿਯੋਗ ਦੇਣ ਦੀ ਭਾਵਨਾ ਪ੍ਰਗਟਾਈ। ਮੁਲਾਕਾਤ ਦੌਰਾਨ ਗੁਰਵਿੰਦਰ ਮੁਲਤਾਨੀ, ਸੂਰਜ ਭਾਰਤੀ ਅਤੇ ਉਨ੍ਹਾਂ ਦੇ ਨਾਲ ਆਏ ਇਲਾਕਾ ਨਿਵਾਸੀਆਂ ਨੇ ਰਾਕੇਸ਼ ਰਾਠੌਰ ਨੂੰ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਰਾਠੌਰ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਲੋਕ ਹਿੱਤ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਢੁੱਕਵੇਂ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਆਗਾਮੀ ਚੋਣਾਂ ਦੇ ਸੰਦਰਭ ਵਿਚ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਅੱਗੇ ਵਧਣ ਦੀ ਵਚਨਬੱਧਤਾ ਪ੍ਰਗਟਾਈ।
ਪਿਛਲੀ ਖ਼ਬਰ ਅਰਜੁਨ ਨਗਰ 40 ਕੁਆਰਟਰ ਵਿਖੇ ਕੀਰਤਨ ਕਰਵਾਇਆ ਅਗਲੀ ਖ਼ਬਰ ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ’ਚ ਧਾਰਮਿਕ ਸਮਾਗਮ ਕਰਵਾਇਆ ਮਹਿੰਦਰ ਭਗਤ ਅਤੇ ਪ੍ਰਧਾਨ ਪਰਗਟ ਸਿੰਘ ਸਮੇਤ ਕਈ ਹਸਤੀਆਂ ਪਹੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।