12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਰਜੁਨ ਨਗਰ 40 ਕੁਆਰਟਰ ਵਿਖੇ ਕੀਰਤਨ ਕਰਵਾਇਆ

ਜਲੰਧਰ, 11 ਅਕਤੂਬਰ (ਸ਼ਿਵ)-ਅਰਜੁਨ ਨਗਰ, 40 ਕੁਆਰਟਰ ਸਥਿਤ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਕੀਰਤਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਸ਼ਿਵ)-ਅਰਜੁਨ ਨਗਰ, 40 ਕੁਆਰਟਰ ਸਥਿਤ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਕੀਰਤਨ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਿਟੀ ਵਾਲਮੀਕਿ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ 24 ਅਕਤੂਬਰ ਨੂੰ ਦੁਪਹਿਰ 2 ਵਜੇ ਸ਼੍ਰੀ ਰਾਮ ਚੌਕ, ਕੰਪਨੀ ਬਾਗ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾ ਵਿੱਚ ਵਡੀ ਗਿਣਤੀ ਵਿਚ ਸੰਗਤ ਅਤੇ ਸਮਾਜ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਸਮੂਹ ਸੰਗਤ ਨੂੰ ਸ਼ੋਭਾ ਯਾਤਰਾ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਪੰਕਜ ਸਹੋਤਾ, ਭਾਰਤ ਭੂਸ਼ਣ ਗਿੱਲ, ਸੋਨੂੰ ਪੇਟੀ, ਕਾਲਾ ਰਾਮ ਫਰਵਾਹਾ, ਅਨਿਲ ਕੁਮਾਰ, ਰਿਚੀ ਭਾਟੀਆ, ਬਿੱਲਾ , ਪੰਕੂ ਸਹੋਤਾ, ਗੌਤਮ ਭਾਟੀਆ ਅਤੇ ਨੀਵ ਗਰੇਵਾਲ ਤੇ ਮਹਿਲਾ ਵਿੰਗ ਦੀਆਂ ਮੈਂਬਰਾਂ ਅੰਮ੍ਰਿਤਾ ਭਾਟੀਆ, ਸੁਮਨ ਸਹੋਤਾ, ਕਾਵਿਆ, ਤ੍ਰਿਪਤਾ ਸਹੋਤਾ, ਸਵਿਤਾ, ਸ਼ੀਲਾ ਦੇਵੀ, ਗੀਤਾ ਰਾਣੀ, ਆਰਤੀ ਖੋਸਲਾ, ਚੇਤਨਾ, ਰਾਜ ਕੁਮਾਰੀ ਆਦੀਵਾਲ, ਕਮਲੇਸ਼ ਕੁਮਾਰੀ, ਸਾਕਸ਼ੀ, ਪ੍ਰਤਿਭਾ ਅਤੇ ਰੋਜ਼ ਸਮੇਤ ਹੋਰ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਮੁਕੇਸ਼ ਕੁਮਾਰ ਸਹੋਤਾ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਏਕਤਾ ਨਗਰ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਰਾਮਾ ਮੰਡੀ-ਲੱਧੇਵਾਲੀ ਦੇ ਪ੍ਰਮੁੱਖ ਵਸਨੀਕਾਂ ਨੇ ਰਾਕੇਸ਼ ਰਾਠੌਰ ਨਾਲ ਕੀਤੀ ਮੁਲਾਕਾਤ ਇਲਾਕੇ ਦੀਆਂ ਸਮੱਸਿਆਵਾਂ, ਆਗਾਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।