13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

‘ ਕਾਨੂੰਨ ਅਤੇ ਤਕਨਾਲੋਜੀ ’ਚ ਉੱਭਰ ਰਹੇ ਰੁਝਾਨ’ ਵਿਸ਼ੇ ’ਤੇ ਚੌਥੀ ਰਾਸ਼ਟਰੀ ਕਾਨਫਰੰਸ

ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਲਾਧੇਵਾਲੀ ਵਿਖੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਤੇ ਕਾਨੂੰਨ ਵਿਭਾਗ ਵਲੋਂ ‘ਕਾਨੂੰਨ ਅਤੇ ਤਕਨਾਲੋਜੀ ਵਿਚ ਉੱਭਰ ਰਹੇ ਰੁਝਾਨ’ ਵਿਸ਼ੇ ’ਤੇ ਚੌਥੀ ਰਾਸ਼ਟਰੀ ਕਾਨਫਰੰਸ ਕਰਵਾਈ ਗਈ । ਜਿਸ ਵਿੱਚ ਵੱਖ-ਵੱਖ ਵਿਸ਼ਿਆਂ ’ਤੇ 200 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਗਏ।

ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਲਾਧੇਵਾਲੀ ਵਿਖੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਤੇ ਕਾਨੂੰਨ ਵਿਭਾਗ ਵਲੋਂ ‘ਕਾਨੂੰਨ ਅਤੇ ਤਕਨਾਲੋਜੀ ਵਿਚ ਉੱਭਰ ਰਹੇ ਰੁਝਾਨ’ ਵਿਸ਼ੇ ’ਤੇ ਚੌਥੀ ਰਾਸ਼ਟਰੀ ਕਾਨਫਰੰਸ ਕਰਵਾਈ ਗਈ । ਜਿਸ ਵਿੱਚ ਵੱਖ-ਵੱਖ ਵਿਸ਼ਿਆਂ ’ਤੇ 200 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਗਏ। ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ਼ ਐਡਵਾਂਸਡ ਲੀਗਲ ਸਟੱਡੀਜ਼, ਕੋਚੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜੀ.ਬੀ. ਰੈਡੀ ਮੁੱਖ ਮਹਿਮਾਨ ਅਤੇ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ, ਗਾਂਧੀਨਗਰ ਦੇ ਖੋਜ ਤੇ ਪ੍ਰਕਾਸ਼ਨ ਵਿਭਾਗ ਦੇ ਮੁਖੀ ਪ੍ਰੋ. (ਡਾ .) ਅੰਜਨੀ ਸਿੰਘ ਤੋਮਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਪ੍ਰੋ. (ਡਾ.) ਜੀ.ਬੀ. ਰੈਡੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਅਦਾਲਤੀ ਕਾਰਵਾਈਆਂ ਨੂੰ ਸੁਚਾਰੂ ਬਣਾਉਣ, ਆਮ ਲੋਕਾਂ ਦੀ ਨਿਆਂ ਤੱਕ ਪਹੁੰਚ ਆਸਾਨ ਕਰਨ ਅਤੇ ਨਿਰਪੱਖ ਨਿਆਂਇਕ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਯੋਗਦਾਨ ਪਾ ਸਕਦੀ ਹੈ। ਪ੍ਰੋ. (ਡਾ.) ਅੰਜਨੀ ਸਿੰਘ ਤੋਮਰ ਨੇ ਤੇਜ਼ੀ ਨਾਲ ਹੋ ਰਹੇ ਤਕਨੀਕੀ ਵਿਕਾਸ ਦੇ ਮੱਦੇਨਜ਼ਰ ਨਿਰੰਤਰ ਖੋਜ ਅਤੇ ਕਾਨੂੰਨੀ ਢਾਂਚੇ ਵਿੱਚ ਸਮੇਂ ਅਨੁਸਾਰ ਤਬਦੀਲੀਆਂ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ । ਕਾਨੂੰਨ ਵਿਭਾਗ ਦੀ ਪ੍ਰੋਫੈਸਰ ਅਤੇ ਕਾਨਫਰੰਸ ਦੀ ਆਯੋਜਕ ਸਕੱਤਰ ਪ੍ਰੋ. ਰੂਪਮ ਜਗੋਟਾ ਨੇ ਕਿਹਾ ਕਿ ਕਾਨੂੰਨ ਅਤੇ ਤਕਨਾਲੋਜੀ ਇੱਕ-ਦੂਜੇ ਨਾਲ ਡੂੰਘੇ ਤੌਰ ’ਤੇ ਜੁੜੇ ਹੋਏ ਹਨ । ਪ੍ਰੋ. ਪੰਕਜਦੀਪ ਕੌਰ ਨੇ ਵੀ ਦੋਵਾਂ ਖੇਤਰਾਂ ਦੇ ਆਪਸੀ ਸਬੰਧਾਂ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਦੀਪਕ ਜੋਸ਼ੀ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਿਹਤ ਸੰਭਾਲ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਦਿੱਤਾ। ਸਮਾਪਤੀ ਸਮਾਰੋਹ ’ਚ ਜੀ.ਐਨ.ਡੀ.ਯੂ. ਅੰਮ੍ਰਿਤਸਰ ਦੇ ਕਾਨੂੰਨ ਵਿਭਾਗ ਦੇ ਡੀਨ ਪ੍ਰੋ. (ਡਾ.) ਪਵਨ ਕੁਮਾਰ ਮੁੱਖ ਮਹਿਮਾਨ ਅਤੇ ਕੰਪਿਊਟਰ ਇੰਜੀਨੀਅਰਿੰਗ ਤੇ ਤਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. (ਡਾ.) ਸੰਦੀਪ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ. ਵਰਿੰਦਰ ਸਿੰਘ, ਡਾ. ਨਮਰਤਾ ਜੋਸ਼ੀ, ਡਾ. ਚਰਨ ਕਮਲ ਵਾਲੀਆ, ਡਾ. ਨਿਰਮਲਾ, ਡਾ. ਕੋਮਲ ਕ੍ਰਿਸ਼ਨ, ਡਾ. ਵਨੀਤਾ, ਡਾ. ਵਿਨੀਤ, ਡਾ. ਹਰਮੰਦਰ, ਡਾ. ਹਿਮਾਲੀ ਅਤੇ ਡਾ. ਨੀਤਿਕਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਹਰਬੰਸ ਨਗਰ ਦੇ ਪਾਰਕ ’ਚ ਨਵੇਂ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਆਰਤੀ ਨੇ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।