13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

2 ਮੈਡੀਕਲ ਸਟੋਰਾਂ ’ਤੇ ਸਿਹਤ ਵਿਭਾਗ ਤੇ ਪੁਲਿਸ ਵਲੋਂ ਛਾਪੇਮਾਰੀ, ਖੁੱਲ੍ਹੀਆਂ ਗੋਲੀਆਂ ਰੱਖਣ ਵਾਲਾ ਗ੍ਰਿਫ਼ਤਾਰ

ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਤੇ ਪੁਲਿਸ ਵਲੋਂ ਵੈਸਟ ਹਲਕੇ ਅਧੀਨ ਪੈਂਦੇ 2 ਮੈਡੀਕਲ ਸਟੋਰਾਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਖਰੀਦ-ਵੇਚ ਦੇ ਰਿਕਾਰਡ ਤੋਂ ਬਿਨਾਂ ਰੱਖੀਆਂ ਅਤੇ ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਨੇ ਬਸਤੀ ਪੀਰਦਾਦ ਸਥਿਤ ਗੁਰੂ ਰਾਮਦਾਸ ਫਾਰਮਾ ਨਾਂਅ ਦੇ ਮੈਡੀਕਲ ਸਟੋਰ ਤੋਂ ਬਿਨਾਂ ਰਿਕਾਰਡ ਵਾਲੀਆਂ ਕਰੀਬ 1 ਲੱਖ ਗੋਲੀਆਂ ਜ਼ਬਤ ਕੀਤੀਆਂ ਜਦੋਂਕਿ ਅੱਡਾ ਬਸਤੀ ਬਾਵਾ ਖੇਲ ’ਚ ਪ੍ਰਭਜੋਤ ਮੈਡੀਕਲ ਸਟੋਰ ਦੇ ਸੰਚਾਲਕ ਅਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਾਜਵਾ ਕਾਲੋਨੀ ਬਸਤੀ ਬਾਵਾ ਖੇਲ ਨੂੰ ਗ੍ਰਿਫ਼ਤਾਰ ਕਰਕੇ 368 ਖੁੱਲ੍ਹੀਆਂ ਗੋਲੀਆਂ ਜ਼ਬਤ ਕਰ ਲਈਆਂ ਹਨ।

ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਤੇ ਪੁਲਿਸ ਵਲੋਂ ਵੈਸਟ ਹਲਕੇ ਅਧੀਨ ਪੈਂਦੇ 2 ਮੈਡੀਕਲ ਸਟੋਰਾਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਖਰੀਦ-ਵੇਚ ਦੇ ਰਿਕਾਰਡ ਤੋਂ ਬਿਨਾਂ ਰੱਖੀਆਂ ਅਤੇ ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਨੇ ਬਸਤੀ ਪੀਰਦਾਦ ਸਥਿਤ ਗੁਰੂ ਰਾਮਦਾਸ ਫਾਰਮਾ ਨਾਂਅ ਦੇ ਮੈਡੀਕਲ ਸਟੋਰ ਤੋਂ ਬਿਨਾਂ ਰਿਕਾਰਡ ਵਾਲੀਆਂ ਕਰੀਬ 1 ਲੱਖ ਗੋਲੀਆਂ ਜ਼ਬਤ ਕੀਤੀਆਂ ਜਦੋਂਕਿ ਅੱਡਾ ਬਸਤੀ ਬਾਵਾ ਖੇਲ ’ਚ ਪ੍ਰਭਜੋਤ ਮੈਡੀਕਲ ਸਟੋਰ ਦੇ ਸੰਚਾਲਕ ਅਮਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਾਜਵਾ ਕਾਲੋਨੀ ਬਸਤੀ ਬਾਵਾ ਖੇਲ ਨੂੰ ਗ੍ਰਿਫ਼ਤਾਰ ਕਰਕੇ 368 ਖੁੱਲ੍ਹੀਆਂ ਗੋਲੀਆਂ ਜ਼ਬਤ ਕਰ ਲਈਆਂ ਹਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਅਮਨਦੀਪ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਬਸਤੀ ਪੀਰਦਾਦ ਰੋਡ ’ਤੇ ਸਥਿਤ ਗੁਰੂ ਰਾਮਦਾਸ ਫਾਰਮਾ ’ਤੇ ਛਾਪੇਮਾਰੀ ਕੀਤੀ। ਰਿਕਾਰਡ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਸਟੋਰ ਵਿੱਚ ਪਈਆਂ ਸਪਾਜਮੋਫਸਟ ਫਿਟ ਨਾਂਅ ਦੀ ਦਵਾਈ ਦੀਆਂ ਕਰੀਬ 1 ਲੱਖ ਗੋਲੀਆਂ ਦੀ ਖਰੀਦ ਕਰਨ ਜਾਂ ਵੇਚਣ ਸੰਬੰਧੀ ਕੋਈ ਵੀ ਰਿਕਾਰਡ ਨਹੀਂ ਮਿਲਿਆ। ਇਸ ’ਤੇ ਸਿਹਤ ਵਿਭਾਗ ਦੀ ਟੀਮ ਨੇ ਉਕਤ ਗੋਲੀਆਂ ਜ਼ਬਤ ਕਰ ਲਈਆਂ। ਡਰੱਗ ਇੰਸਪੈਕਟਰ ਅਮਿਤ ਬਾਂਸਲ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਗੋਲੀਆਂ ਦੀ ਰਿਪੋਰਟ ਤਿਆਰ ਕਰਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਅਤੇ ਵਿਭਾਗ ਦੀਆਂ ਅਗਲੀਆਂ ਹਦਾਇਤਾਂ ਮੁਤਾਬਕ ਮੈਡੀਕਲ ਸਟੋਰ ਸੰਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਓਧਰ ਅੱਡਾ ਬਸਤੀ ਬਾਵਾ ਖੇਲ ਵਿਖੇ ਸਥਿਤ ਪ੍ਰਭਜੋਤ ਮੈਡੀਕਲ ਸਟੋਰ ’ਤੇ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਦੀ ਅਗਵਾਈ ਹੇਠ ਪੁਲਿਸ ਤੇ ਡਰੱਗ ਵਿੰਗ ਨੇ ਛਾਪੇਮਾਰੀ ਕੀਤੀ । ਦੁਕਾਨ ਦੀ ਜਾਂਚ-ਪੜਤਾਲ ਦੌਰਾਨ ਉਥੋਂ ਵੱਖ-ਵੱਖ ਡੱਬਿਆਂ ’ਚੋਂ ਖੁੱਲ੍ਹੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਬਿਨਾਂ ਲੇਬਲ ਤੇ ਪੱਤੇ ਤੋਂ ਵੇਚਣ ਦੀ ਮਨਾਹੀ ਹੈ। ਸਟੋਰ ’ਚੋਂ ਮਿਲੇ ਚਾਰ ਡੱਬਿਆਂ ’ਚੋਂ ਕ੍ਰਮਵਾਰ 140, 104, 84 ਤੇ 40 (ਕੁੱਲ 368) ਖੁੱਲ੍ਹੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ। ਪੁਲਿਸ ਨੇ ਸਟੋਰ ਸੰਚਾਲਕ ਅਮਨਦੀਪ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਗੁਰਦੀਪ ਚੰਦ ਨੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਜ਼ਬਤ ਕੀਤੀਆਂ ਗਈਆਂ ਗੋਲੀਆਂ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ ਤਾਂ ਪਤਾ ਲਾਇਆ ਜਾ ਸਕੇ ਕਿ ਉਕਤ ਗੋਲੀਆਂ ਕਾਹਦੀਆਂ ਹਨ।
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦਾ ਬੀ. ਡਿਜ਼ਾਈਨ (ਮਲਟੀਮੀਡੀਆ) ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਪੰਜਾਬ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਵਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ’ਤੇ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।