18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਖਰਾਬ ਸੀਵਰੇਜ ਨੂੰ ਠੀਕ ਕਰਵਾਉਣ ਨੂੰ ਲੈ ਕੇ ਚੱਲੀ...

(ਸਫਾ 5 ਦੀ ਬਾਕੀ) ਮੋਹਿਤ ਸ਼ਰਮਾ ਨੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਲਾਈਵ ਹੋਣ ’ਤੇ ਇਤਰਾਜ਼ ਕੀਤਾ। ਸਮਰਾਏ ਨੇ ਦੱਸਿਆ ਕਿ ਉਨ੍ਹਾਂ ਕੌਂਸਲਰ ਤੇ ਉਸ ਦੇ ਪਰਿਵਾਰ ਨੂੰ ਕਿਹਾ ਕਿ ਉਹ ਵੀ ਲਾਈਵ ਹੋਏ ਸਨ ਤਾਂ ਅਸੀਂ ਕੁਝ ਨਹੀਂ ਕਿਹਾ, ਹੁਣ ਤੁਸੀਂ ਕਿਉਂ ਇਤਰਾਜ਼ ਕਰ ਰਹੇ ਹੋ।

ਅਜੀਤ ਡੈਸਕ 18-10-2026
(ਸਫਾ 5 ਦੀ ਬਾਕੀ) ਮੋਹਿਤ ਸ਼ਰਮਾ ਨੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਲਾਈਵ ਹੋਣ ’ਤੇ ਇਤਰਾਜ਼ ਕੀਤਾ। ਸਮਰਾਏ ਨੇ ਦੱਸਿਆ ਕਿ ਉਨ੍ਹਾਂ ਕੌਂਸਲਰ ਤੇ ਉਸ ਦੇ ਪਰਿਵਾਰ ਨੂੰ ਕਿਹਾ ਕਿ ਉਹ ਵੀ ਲਾਈਵ ਹੋਏ ਸਨ ਤਾਂ ਅਸੀਂ ਕੁਝ ਨਹੀਂ ਕਿਹਾ, ਹੁਣ ਤੁਸੀਂ ਕਿਉਂ ਇਤਰਾਜ਼ ਕਰ ਰਹੇ ਹੋ। ਇਸ ’ਤੇ ਕੌਂਸਲਰ ਦੇ ਪਤੀ ਦਵਿੰਦਰ ਸ਼ਰਮਾ ਬੌਬੀ ਨੇ ਗਲੇ ਤੋਂ ਫੜ ਲਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤਾ। ਜਗਦੀਸ਼ ਸਮਰਾਏ ਨੇ ਦੋਸ਼ ਲਾਇਆ ਕਿ ਦੂਜੀ ਧਿਰ ਨੇ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ। ਇਸ ’ਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੂਜੀ ਧਿਰ ਨੂੰ ਉਥੋਂ ਭੇਜ ਦਿੱਤਾ। ਓਧਰ ਕਾਂਗਰਸੀ ਕੌਂਸਲਰ ਮਧੂ ਬਾਲਾ ਨੇ ਦੱਸਿਆ ਕਿ ਅਮਰ ਨਗਰ ’ਚ ਮੇਨ ਰੋਡ ’ਤੇ ਪਿਛਲੇ 10-15 ਦਿਨਾਂ ਤੋਂ ਡੂੰਘਾ ਟੋਇਆ ਪਿਆ ਹੋਇਆ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸਨ। ਬੀਤੇ ਦਿਨੀਂ ਉਨ੍ਹਾਂ ਨੇ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ਹੇਠ ਨਿਗਮ ਦਫ਼ਤਰ ਧਰਨਾ ਦਿੱਤਾ ਅਤੇ ਇਸੇ ਦੌਰਾਨ ਕਮਿਸ਼ਨਰ ਨੂੰ ਉਕਤ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਲਾਈਵ ਹੋ ਕੇ ਇਸ ਸਮੱਸਿਆ ਬਾਰੇ ਦੱਸਿਆ ਤਾਂ ਨਿਗਮ ਅਧਿਕਾਰੀਆਂ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਨਿਗਮ ਦੀ ਟੀਮ ਸੀਵੇਰਜ ਠੀਕ ਕਰਨ ਪੁੱਜੀ ਤਾਂ ਜਗਦੀਸ਼ ਸਮਰਾਏ ਆ ਕੇ ਆਪਣੀ ਟੌਹਰ ਬਣਾਉਣ ਲੱਗਾ। ਜਦੋਂ ਉਨ੍ਹਾਂ ਨੇ ਇਤਰਾਜ਼ ਕੀਤਾ ਤਾਂ ਅੱਗੋਂ ਉਨ੍ਹਾਂ ਦੇ ਪਤੀ ਦਵਿੰਦਰ ਸ਼ਰਮਾ ਬੌਬੀ ਨਾਲ ਹੱਥੋਪਾਈ ਕੀਤੀ ਅਤੇ ਸਰਕਾਰ ਦਾ ਦਬਾਅ ਪਾ ਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕੌਸਲਰ ਮਧੂ ਬਾਲਾ ਨੂੰ ਪੁੱਛਿਆ ਕਿ ਜਗਦੀਸ਼ ਸਮਰਾਏ ਨੇ ਜਾਤੀਸੂਚਕ ਸ਼ਬਦ ਕਹਿਣ ਦੇ ਦੋਸ਼ ਲਾਏ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਦੋਸ਼ ਝੂਠੇ ਹਨ ਅਤੇ ਮੌਕੇ ’ਤੇ ਲੋਕ ਤੇ ਦੁਕਾਨਦਾਰ ਮੌਜੂਦ ਸਨ, ਜਿਨ੍ਹਾਂ ਸਾਹਮਣੇ ਝਗੜਾ ਹੋਇਆ। ਇਲਾਕੇ ’ਚ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਓਧਰ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਗੁਰਦੀਪ ਚੰਦ ਨੇ ਕਿਹਾ ਕਿ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੇ ਬਿਆਨ ਲੈ ਲਏ ਗਏ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮਾਮਲੇ ’ਚ ਐੱਸ.ਸੀ./ਐੱਸ. ਟੀ. ਐਕਟ ਲਾਉਣ ਬਾਰੇ ਪੁੱਛੇ ਜਾਣ ’ਤੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾਵੇਗੀ। ਸੱਤਾਧਾਰੀ ਪਾਰਟੀ ਦੇ ਮੇਅਰ ਤੇ ਆਗੂਆਂ ਨੇ ਘਟੀਆ ਸਿਆਸਤ ਕੀਤੀ-ਬਾਵਾ ਹੈਨਰੀ ਓਧਰ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਕਿਹਾ ਕਿ ਵਾਰਡ ਦੀ ਕਾਂਗਰਸੀ ਕੌਂਸਲਰ ਨੇ ਨਿਗਮ ਅਧਿਕਾਰੀਆਂ ਨੂੰ ਕਹਿ ਕੇ ਸਮੱਸਿਆ ਦਾ ਹੱਲ ਕਰਵਾਉਣ ਲਈ ਆਪਣਾ ਫਰਜ਼ ਨਿਭਾਇਆ ਪਰ ਇਸ ਦੇ ਉਲਟ ਸੱਤਾਧਾਰੀ ਪਾਰਟੀ ਦੇ ਸਾਬਕਾ ਕੌਂਸਲਰ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਮੇਅਰ ਤੇ ਹੋਰ ਆਗੂਆਂ ਨੇ ਝਗੜੇ ਨੂੰ ਤੂਲ ਦੇਣ ਲਈ ਦਬਾਅ ਬਣਾਇਆ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੌਂਸਲਰ ਦੇ ਹੱਕ ਵਿੱਚ ਖੜ੍ਹਨਾ ਪਿਆ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਘਟੀਆ ਸਿਆਸਤ ਕਰ ਰਹੀ ਹੈ ਅਤੇ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਉਨ੍ਹਾਂ ਕੋਲ ਘਟਨਾ ਦੀ ਸਾਰੀ ਰਿਕਾਰਡਿੰਗ ਮੌਜੂਦ ਹੈ, ਜਿਸ ਤੋਂ ਸਾਫ਼ ਪਤਾ ਲੱਗ ਜਾਵੇਗਾ ਕਿ ਕਿਸ ਨੇ ਕਿਸ ਨੂੰ ਕੀ ਕਿਹਾ।
ਪਿਛਲੀ ਖ਼ਬਰ ਡੀ. ਸੀ. ਅਤੇ ਪੁਲਿਸ ਕਮਿਸ਼ਨਰ ਨੇ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਨਸ਼ਿਆਂ ਦੇ ਖਾਤਮੇ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਪੁਲਿਸ ਤੇ ਸਿਵਲ ਪ੍ਰਸ਼ਾਸਨ ਹੋਇਆ ਹੋਰ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।