ਮਾਂ ਭਾਰਤੀ ਸੇਵਾ ਸੰਘ ਵਲੋਂ ਦੁਸਹਿਰਾ ਉਤਸਵ ਸੰਬੰਧੀ ਹਨੂੰਮਤ ਝੰਡਾ ਸਥਾਪਿਤ
ਭਲਕੇ ਮਨਾਇਆ ਜਾਵੇਗਾ ਦੁਸਹਿਰਾ ਉਤਸਵ
ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਅੱਜ ਗੁਰੂ ਗੋਬਿੰਦ ਸਿੰਘ ਐਵੇਨਿਊ-ਸੂਰਿਆ ਐਨਕਲੇਵ ਵਿਖੇ ਸੈਂਟਰਲ ਸਦਨ ਦੇ ਨਾਲ ਲੱਗਦੇ ਦੁਸਹਿਰਾ ਮੈਦਾਨ ਵਿੱਚ ਪਰੰਪਰਾ ਅਨੁਸਾਰ ਸ਼੍ਰੀ ਹਨੂੰਮਾਨ ਜੀ ਦਾ ਝੰਡਾ ਸਥਾਪਿਤ ਕੀਤਾ ਗਿਆ। ਇਸ ਮੌਕੇ ਪੰਡਿਤ ਗਣੇਸ਼ ਸ਼ਾਸਤਰੀ ਨੇ ਵਿਧੀ-ਵਿਧਾਨ ਅਤੇ ਮੰਤਰਾਂ ਦੇ ਉਚਾਰਨ ਨਾਲ ਸੰਘ ਦੇ ਸਾਰੇ ਮੈਂਬਰਾਂ ਦੀ ਹਾਜ਼ਰੀ ਵਿੱਚ ਪੂਜਾ-ਅਰਚਨਾ ਕੀਤੀ।
ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਅੱਜ ਗੁਰੂ ਗੋਬਿੰਦ ਸਿੰਘ ਐਵੇਨਿਊ-ਸੂਰਿਆ ਐਨਕਲੇਵ ਵਿਖੇ ਸੈਂਟਰਲ ਸਦਨ ਦੇ ਨਾਲ ਲੱਗਦੇ ਦੁਸਹਿਰਾ ਮੈਦਾਨ ਵਿੱਚ ਪਰੰਪਰਾ ਅਨੁਸਾਰ ਸ਼੍ਰੀ ਹਨੂੰਮਾਨ ਜੀ ਦਾ ਝੰਡਾ ਸਥਾਪਿਤ ਕੀਤਾ ਗਿਆ। ਇਸ ਮੌਕੇ ਪੰਡਿਤ ਗਣੇਸ਼ ਸ਼ਾਸਤਰੀ ਨੇ ਵਿਧੀ-ਵਿਧਾਨ ਅਤੇ ਮੰਤਰਾਂ ਦੇ ਉਚਾਰਨ ਨਾਲ ਸੰਘ ਦੇ ਸਾਰੇ ਮੈਂਬਰਾਂ ਦੀ ਹਾਜ਼ਰੀ ਵਿੱਚ ਪੂਜਾ-ਅਰਚਨਾ ਕੀਤੀ। ਇਸ ਦੌਰਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਕਾਰਜ ਨੂੰ ਸਫ਼ਲਤਾਪੂਰਵਕ ਅਤੇ ਬਿਨਾਂ ਕਿਸੇ ਵਿਘਨ ਦੇ ਪੂਰਾ ਹੋਣ ਦੀ ਪ੍ਰਾਰਥਨਾ ਕੀਤੀ ਗਈ। ਨਾਲ ਹੀ ਸਾਰੇ ਪ੍ਰਭੂ ਪ੍ਰੇਮੀਆਂ ਉੱਤੇ ਭਗਵਾਨ ਦੀ ਕਿਰਪਾ ਅਤੇ ਅਸ਼ੀਰਵਾਦ ਬਣੇ ਰਹਿਣ ਦੀ ਕਾਮਨਾ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ 20 ਅਕਤੂਬਰ ਨੂੰ ਦੁਸਹਿਰਾ ਉਤਸਵ ਮਨਾਇਆ ਜਾਵੇਗਾ।ਇਸ ਮੌਕੇ ਮਾਂ ਭਾਰਤੀ ਸੇਵਾ ਸੰਘ ਦੇ ਚੇਅਰਮੈਨ ਸਰਵਣ ਕੁਮਾਰ ਸ਼ਰਮਾ, ਪ੍ਰਧਾਨ ਵਿਵੇਕ ਖੰਨਾ, ਸਕੱਤਰ ਲਵਲੀਨ ਵੈਦ, ਖ਼ਜ਼ਾਨਚੀ ਰਾਜੇਸ਼ ਗੁਲਾਟੀ, ਪ੍ਰੈੱਸ ਸਕੱਤਰ ਮਨੀਸ਼ ਅਗਰਵਾਲ, ਵਿਪਨ ਚੱਢਾ, ਰਾਜ ਪਾਲ ਗੌਰ, ਰਾਜੇਸ਼ ਖੰਨਾ, ਮਹੇਸ਼ ਗੁਪਤਾ, ਅਜੇ ਜਿੰਦਲ, ਸ਼ਸ਼ੀ ਭੂਸ਼ਣ, ਵਿਨੋਦ ਅਗਰਵਾਲ, ਯੋਗੇਸ਼ ਕੁਮਾਰ, ਇੰਦਰ ਮੋਹਨ ਭਾਸਕਰ, ਚੰਦਰ ਵਰਮਾ, ਰਾਜੀਵ ਬਾਂਸਲ, ਅਮਿਤ ਕੁਮਾਰ, ਸੁਵਿਤ ਪਾਸੀ, ਰਿਸ਼ਭ ਮਿੱਤਲ, ਪੰਕਜ ਖੰਨਾ, ਹਨੀ ਸੰਘਰ, ਅਸ਼ਵਨੀ ਭੰਡਾਰੀ, ਅਸ਼ਵਨੀ ਵਰਮਾ, ਵੀਰੇਂਦਰ ਗਰਗ, ਸੰਜੀਵ ਬਜਾਜ, ਜਗਦੀਸ਼ ਚੰਦਰ, ਰਵੀ ਅਰੋੜਾ, ਜਗਮੋਹਨ ਸ਼ਰਮਾ, ਡਾ. ਮੁਕੇਸ਼ ਵਾਲੀਆ, ਇਕਬਾਲ ਸ਼ਰਮਾ, ਹਰਸ਼ ਮਾਇਰ, ਅਜੇ ਗੁਪਤਾ, ਜਤਿੰਦਰ ਸੈਣੀ, ਪਵਨ ਗੁਪਤਾ, ਪਰਵੀਨ ਕੁਮਾਰ ਅਤੇ ਸੰਦੀਪ ਛਿੱਬਰ ਹਾਜ਼ਰ ਸਨ। ਉਕਤ ਤੋਂ ਇਲਾਵਾ ਸੂਰਿਆ ਐਨਕਲੇਵ ਵੈਲਫੇਅਰ ਸੋਸਾਇਟੀ ਵੱਲੋਂ ਰੋਸ਼ਨ ਲਾਲ ਸ਼ਰਮਾ, ਮੁਰਲੀ ਮਨੋਹਰ ਮਹਾਜਨ, ਰਾਜੀਵ ਧਮੀਜਾ, ਡਾ. ਰਾਜੀਵ ਸ਼ਰਮਾ, ਆਨੰਦ ਸਵਰੂਪ ਅਗਰਵਾਲ, ਸਿਪਾਹੀ ਲਾਲ ਅਤੇ ਡਾ. ਵੀਰੇਂਦਰ ਜੋਸ਼ੀ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।