20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸੜਕ ਹਾਦਸੇ ’ਚ ਮਾਰੇ ਗਏ ਸੰਗਰੂਰ ਦੇ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

ਜਲੰਧਰ, 19 ਅਕਤੂਬਰ (ਐੱਮ. ਐੱਸ.

ਦਰਸ਼ਨ ਨਾਹਰ, ਬਲਦੇਵ ਸਿੰਘ ਨੂਰਪੁਰੀ ਅਤੇ ਸ਼ਮਸ਼ੇਰ ਸਿੰਘ ਬਟਾਲਾ 20-10-2026
ਜਲੰਧਰ, 19 ਅਕਤੂਬਰ (ਐੱਮ. ਐੱਸ. ਲੋਹੀਆ)-ਦਿਹਾਤੀ ਮਜ਼ਦੂਰ ਸਭਾ ਨੇ ਬੀਤੇ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਇਕ ਮੰਦਭਾਗੇ ਸੜਕ ਹਾਦਸੇ ’ਚ ਜਾਨਾਂ ਗੁਆਉਣ ਵਾਲੇ ਮਨਰੇਗਾ ਕਾਮਿਆਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਅਤੇ ਖਜ਼ਾਨਚੀ ਸ਼ਮਸ਼ੇਰ ਸਿੰਘ ਬਟਾਲਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਵਲੋਂ ਇਸ ਘਟਨਾ ਸੰਬੰਧੀ ਅਪਣਾਈ ਸੰਵੇਦਨ ਹੀਣ ਪਹੁੰਚ ’ਤੇ ਵੀ ਡੂੰਘਾ ਰੋਸ ਜ਼ਾਹਿਰ ਕੀਤਾ ਹੈ। ਮਜ਼ਦੂਰ ਆਗੂਆਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਘੱਟੋ-ਘੱਟ 50 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਜ਼ਖ਼ਮੀਆਂ ਦੇ ਸਰਕਾਰੀ ਖ਼ਰਚੇ ‘ਤੇ ਇਲਾਜ ਅਤੇ ਮੁੜ ਵਸੇਬੇ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਪੀੜਤਾਂ ਦੇ ਵਾਰਿਸਾਂ ਨੂੰ ਇਨਸਾਫ ਨਾ ਮਿਲਣ ਦੀ ਸੂਰਤ ’ਚ ਜਥੇਬੰਦੀ ਸੰਘਰਸ਼ ਕਰੇਗੀ।
ਪਿਛਲੀ ਖ਼ਬਰ ਜਲੰਧਰ ਦੀ ਪ੍ਰੀਤ ਕੰਵਲ ਨੇ ਜਿੱਤਿਆ ‘ਮਿਸਿਜ਼ ਗਲੈਮਰ ਆਈਕਨ ਆਫ਼ ਇੰਡੀਆ 2026’ ਖ਼ਿਤਾਬ ਅਗਲੀ ਖ਼ਬਰ ਸੀ.ਟੀ. ਵਰਲਡ ਸਕੂਲ ਵਿਖੇ ‘ਰਾਸ-ਏ-ਰੰਗ-ਡਾਂਡੀਆ ਨਾਈਟ 3’ ਦੀ ਧੂਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।