ਜੰਨਤ ਐਵੀਨਿਊ ਕਲੋਨੀ ਵਿਖੇ ਦੁਰਗਾ ਅਸ਼ਟਮੀ ਮਨਾਈ
ਚੁਗਿੱਟੀ/ਜੰਡੂਸਿੰਘਾ, 20 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 5 ’ਚ ਪੈਂਦੀ ਕਾਲੋਨੀ ਜੰਨਤ ਐਵੀਨਿਊ ਦੇ ਕਾਲੀ ਮੰਦਰ ਵਿਖੇ ਦੁਰਗਾ ਅਸ਼ਟਮੀ ਮਨਾਈ ਗਈ ਜਿਸ ਵਿੱਚ ਕੌਂਸਲਰ ਨਵਦੀਪ ਕੌਰ ਅਤੇ ਲਗਨਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਲਗਨਦੀਪ ਸਿੰਘ ਨੇ ਸਾਰੀ ਸੰਗਤ ਨੂੰ ਦੁਰਗਾ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਵਾਰਡ ਦੇ ਇਸੇ ਤਰ੍ਹਾਂ ਸਾਰੇ ਕੰਮ ਕਰਦੇ ਰਹਾਂਗੇ ਅਤੇ ਵਾਰਡ ਨੂੰ ਨੰਬਰ ਇੱਕ ਵਾਰਡ ਬਣਾਵਾਂਗੇ।
ਅਜੀਤ ਡੈਸਕ
21-10-2026