ਮਾਡਲ ਟਾਊਨ ਮੁਹੱਲਾ ਜਵਾਹਰ ਨਗਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਛੋਟੇ ਬੱਚਿਆਂ ਵਲੋਂ ਖ਼ੁਦ ਤਿਆਰ ਕੀਤਾ ਗਿਆ ਰਾਵਣ ਦਾ ਪੁਤਲਾ ਕੀਤਾ ਅਗਨ ਭੇਟ
ਆਦਮਪੁਰ, 21 ਅਕਤੂਬਰ (ਹਰਪ੍ਰੀਤ ਸਿੰਘ) ਮਾਡਲ ਟਾਊਨ ਦੇ ਮੁਹੱਲਾ ਜਵਾਹਰ ਨਗਰ ਆਦਮਪੁਰ ਵਿਖੇ ਸਮੂਹ ਮੁਹੱਲਾ ਵਾਸੀਆਂ ਦੁਆਰਾ ਦੁਸਹਿਰੇ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਮੁਹੱਲੇ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।
ਆਦਮਪੁਰ, 21 ਅਕਤੂਬਰ (ਹਰਪ੍ਰੀਤ ਸਿੰਘ) ਮਾਡਲ ਟਾਊਨ ਦੇ ਮੁਹੱਲਾ ਜਵਾਹਰ ਨਗਰ ਆਦਮਪੁਰ ਵਿਖੇ ਸਮੂਹ ਮੁਹੱਲਾ ਵਾਸੀਆਂ ਦੁਆਰਾ ਦੁਸਹਿਰੇ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਮੁਹੱਲੇ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਮੁਹੱਲੇ ਦੇ ਛੋਟੇ-ਛੋਟੇ ਬੱਚਿਆਂ ਦਾ ਉਤਸ਼ਾਹ ਰਹੀ। ਬੱਚਿਆਂ ਨੇ ਆਪਣੀ ਸੂਝ-ਬੂਝ ਅਤੇ ਕਲਾ ਦਾ ਪ੍ਰਦਰਸ਼ਨ ਕਰਦਿਆਂ ਖ਼ੁਦ ਰਾਵਣ ਦਾ ਸੁੰਦਰ ਪੁਤਲਾ ਤਿਆਰ ਕੀਤਾ। ਇਸ ਤੋਂ ਬਾਅਦ ਧਾਰਮਿਕ ਰੀਤਾਂ-ਰਿਵਾਜਾਂ ਅਨੁਸਾਰ ਬੱਚਿਆਂ ਵੱਲੋਂ ਇਸ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਇੱਕਤਰ ਹੋਏ ਮੁਹੱਲਾ ਵਾਸੀਆਂ ਨੇ ਬੱਚਿਆਂ ਦੀ ਇਸ ਮਿਹਨਤ ਅਤੇ ਪਹਿਲਕਦਮੀ ਦੀ ਪੂਰੀ ਤਰ੍ਹਾਂ ਪ੍ਰਸ਼ੰਸਾ ਕੀਤੀ। ਮਹੱਲਾ ਵਾਸੀਆਂ ਨੂੰ ਸੰਬੋਧਨ ਭੁਪਿੰਦਰ ਸਿੰਘ ਭਿੰਦਾ ਸਾਬਕਾ ਕੌਂਸਲਰ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ, ਹੰਕਾਰ ਅਤੇ ਅਧਰਮ ਨੂੰ ਤਿਆਗ ਕੇ ਸੱਚਾਈ ਅਤੇ ਧਰਮ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਹੈ। ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਗੁਰਪ੍ਰੀਤ ਸਿੰਘ ਗੋਪੀ, ਹਰਮਨ ਸਿੰਘ ਗਰਨੂਰ ਸਿੰਘ, ਪੰਚਮਦੀਪ ਸਿੰਘ, ਹਰਗੁਨਦੀਪ ਸਿੰਘ, ਸਾਹਿਬਜੋਤ ਸਿੰਘ,ਸੈਰੀ, ਰਜਿੰਦਰ ਕੌਰ ਸਾਬਕਾ ਕੌਂਸਲਰ, ਸੁਰਿੰਦਰ ਕੌਰ ਹਰਭਜਨ ਕੌਰ, ਦਲਜੀਤ ਕੌਰ, ਜੋਤੀ ਸਾਈਪ੍ਰਸ, ਅਮਰਜੀਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਅਰੁਣਾ, ਬਲਵਿੰਦਰ ਕੁਮਾਰ, ਸ਼ੀਲਾ,ਕੁਲਵਿੰਦਰ ਕੁਮਾਰੀ ਸਮੂਹ ਮੁਹੱਲਾ ਨਿਵਾਸੀਆਂ ਨੇ ਇੱਕ-ਦੂਜੇ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਿਠਾਈਆਂ ਵੰਡ ਕੇ ਆਪਸੀ ਪ੍ਰੇਮ-ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਦਾ ਸੰਕਲਪ ਲਿਆ।