23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਧੰਨੋਵਾਲੀ-ਦਕੋਹਾ ਦੇ ਸੈਂਕੜੇ ਨੌਜਵਾਨ ਭਾਜਪਾ ’ਚ ਸ਼ਾਮਿਲ

ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਪੰਜਾਬ ’ਚ ਭਾਜਪਾ ਪ੍ਰਤੀ ਨੌਜਵਾਨਾਂ ਦੇ ਵਧਦੇ ਵਿਸ਼ਵਾਸ ਦੇ ਵਿਚਕਾਰ ਅੱਜ ਜਲੰਧਰ ਦੀ ਸੈਂਟਰਲ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਧਨੋਵਾਲੀ, ਪਰਾਗਪੁਰ ਅਤੇ ਦਕੋਹਾ ਇਲਾਕਿਆਂ ਦੇ ਸੈਂਕੜੇ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਪਰਾਗਪੁਰ ਮੰਡਲ ਦੇ ਪ੍ਰਧਾਨ ਜਰਨੈਲ ਸਿੰਘ ਡਿੰਪਲਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਰੀਬ 300 ਨੌਜਵਾਨਾਂ ਨੇ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ ਅਤੇ ਮਨੋਜ ਅਗਰਵਾਲ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਅਜੀਤ ਡੈਸਕ 23-10-2026
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਪੰਜਾਬ ’ਚ ਭਾਜਪਾ ਪ੍ਰਤੀ ਨੌਜਵਾਨਾਂ ਦੇ ਵਧਦੇ ਵਿਸ਼ਵਾਸ ਦੇ ਵਿਚਕਾਰ ਅੱਜ ਜਲੰਧਰ ਦੀ ਸੈਂਟਰਲ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਧਨੋਵਾਲੀ, ਪਰਾਗਪੁਰ ਅਤੇ ਦਕੋਹਾ ਇਲਾਕਿਆਂ ਦੇ ਸੈਂਕੜੇ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਪਰਾਗਪੁਰ ਮੰਡਲ ਦੇ ਪ੍ਰਧਾਨ ਜਰਨੈਲ ਸਿੰਘ ਡਿੰਪਲਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਰੀਬ 300 ਨੌਜਵਾਨਾਂ ਨੇ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ ਅਤੇ ਮਨੋਜ ਅਗਰਵਾਲ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸੁਖਦੇਵ ਕੁਸ਼, ਦਕੋਹਾ ਦੇ ਸ਼ੁਭਮ ਸ਼ਰਮਾ ਸਮੇਤ ਸੈਂਕੜੇ ਨੌਜਵਾਨਾਂ ਨੇ ਭਾਜਪਾ ’ਚ ਸ਼ਾਮਲ ਹੋ ਕੇ ਪਾਰਟੀ ਦੀਆਂ ਨੀਤੀਆਂ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ। ਇਸ ਮੌਕੇ ਅਸ਼ੋਕ ਸਰੀਨ ਹਿੱਕੀ ਅਤੇ ਰਾਕੇਸ਼ ਰਾਠੌੜ ਨੇ ਸੁਖਦੇਵ ਕੁਸ਼, ਸ਼ੁਭਮ ਸ਼ਰਮਾ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਭਾਜਪਾ ਪਰਿਵਾਰ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਪਾਰਟੀ ਨਾਲ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹੁਣ ਵਿਕਾਸ, ਰੁਜ਼ਗਾਰ, ਸੁਰੱਖਿਆ ਅਤੇ ਬਿਹਤਰ ਭਵਿੱਖ ਦੀ ਰਾਜਨੀਤੀ ਚਾਹੁੰਦੀ ਹੈ। ਇਸ ਮੌਕੇ ਲਲਿਤ ਬੱਬੂ, ਗੌਰਵ ਰਾਏ, ਸ਼ੁਭਮ ਰਾਜਪੂਤ, ਰਵੀ ਸਿੰਘ, ਹਰਸ਼ ਪਹਿਲਵਾਨ, ਸਾਹਿਲ ਜੱਟ, ਆਰਿਆਨ ਪਹਿਲਵਾਨ, ਮਨੁ ਅੰਮ੍ਰਿਤਸਰੀਆ, ਅਭੀ ਪਹਿਲਵਾਨ, ਅਸ਼ਵਨੀ ਸੋਨਕ ਰ, ਸੁਖ, ਪਵਨ ਰਾਠੌੜ, ਜਤਿਨ ਯਾਦਵ, ਪ੍ਰਵੀਨ ਯਾਦਵ, ਦੀਪਕ ਲਾਂਬਾ, ਗਗਨ ਜੱਟ, ਰੋਹਿਤ ਸ਼ਰਮਾ, ਅਸ਼ਵਨੀ ਸ਼ਰਮਾ ਆਦਿ ਸ਼ਾਮਲ ਹੋਏ।
ਪਿਛਲੀ ਖ਼ਬਰ ਗੁਲਾਬ ਦੇਵੀ ਰੋਡ ’ਤੇ 10 ਦਿਨਾਂ ਤੋਂ ਸੀਵਰੇਜ ਜਾਮ, ਗੰਦੇ ਪਾਣੀ ਕਾਰਨ ਸੜਕ ਹੋ ਰਹੀ ਖ਼ਰਾਬ ਬਰਲਟਨ ਪਾਰਕ ਦੇ ਬਿਲਕੁਲ ਨੇ... ਅਗਲੀ ਖ਼ਬਰ ਟਾਕ ਜਠੇਰਿਆ ਦਾ ਸਾਲਾਨਾ ਮੇਲਾ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।