ਗੁਲਾਬ ਦੇਵੀ ਰੋਡ ’ਤੇ 10 ਦਿਨਾਂ ਤੋਂ ਸੀਵਰੇਜ ਜਾਮ, ਗੰਦੇ ਪਾਣੀ ਕਾਰਨ ਸੜਕ ਹੋ ਰਹੀ ਖ਼ਰਾਬ ਬਰਲਟਨ ਪਾਰਕ ਦੇ ਬਿਲਕੁਲ ਨੇੜੇ ਬੁਨਿਆਦੀ ਸਮੱਸਿਆ ਵੱਲ ਨਹੀਂ ਦਿੱਤਾ ਜਾ ਰਿਹਾ ਧਿਆਨ
ਜਲੰਧਰ, 22 ਅਕਤੂਬਰ (ਸ਼ਿਵ)- ਗੁਲਾਬਦੇਵੀ ਰੋਡ ’ਤੇ ਨਹਿਰ ਦੀ ਪੁਲੀ ਦੇ ਨੇੜੇ ਪਿਛਲੇ 10 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਫੈਲ ਰਿਹਾ ਹੈ। ਇਸ ਕਾਰਨ ਜਿੱਥੇ ਸੜਕ ਵੀ ਖ਼ਰਾਬ ਹੋ ਰਹੀ ਹੈ, ਉੱਥੇ ਹੀ ਇਲਾਕੇ ਵਿਚ ਬਦਬੂ ਫੈਲਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੀਤ ਡੈਸਕ
23-10-2026