ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਡੀ.ਏ.ਵੀ. ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ‘ਗਰੁੱਪ ਪੱਧਰ’ ’ਤੇ 18ਵੀਂ ਰਾਸ਼ਟਰੀ ਯੁਵਾ ਸੰਸਦ ਕਰਵਾਈ ਗਈ । ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਯੁਵਾ ਸੰਸਦ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ “ਡੀ.ਏ.ਵੀ. ਕਾਲਜ ਜਲੰਧਰ ਦੇਸ਼ ਦਾ ਇਕਲੌਤਾ ਅਜਿਹਾ ਕਾਲਜ ਹੈ ਜਿਸ ਨੇ ਤਿੰਨ ਵਾਰ ਇਹ ਯੁਵਾ ਸੰਸਦ ਟਰਾਫੀ ਜਿੱਤੀ ਹੈ ਅਤੇ ਚਾਰ ਵਾਰ ਦੂਜੇ ਸਥਾਨ ’ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਸਮਾਗਮ ’ਚ 55 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਅਸਲ ਸੰਸਦ ਵਰਗਾ ਮਾਹੌਲ ਸਿਰਜਣ ਦੀ ਸਫ਼ਲ ਕੋਸ਼ਿਸ਼ ਕੀਤੀ। ‘ਇਸ ਸਮਾਗਮ ਦਾ ਮੁਲਾਂਕਣ ਤਿੰਨ ਜੱਜਾਂ ਦੇ ਇੱਕ ਪੈਨਲ (ਜਿਊਰੀ) ਵਲੋਂ ਕੀਤਾ ਗਿਆ, ਜਿਸ ’ਚ ਮਲਵਿੰਦਰ ਸਿੰਘ ਕੰਗ ਸੰਸਦ ਮੈਂਬਰ (ਲੋਕ ਸਭਾ), ਡਾ. ਅਨੁਪਮ ਕੁਰਲਵਾਲ (ਆਚਾਰੀਆ) ਮੁਖੀ, ਕਾਨੂੰਨ ਵਿਭਾਗ ਗੁੜਗਾਓਂ ਅਤੇ ਪ੍ਰੋ. ਰਾਜੇਸ਼ ਸ਼ਰਮਾ, ਰਾਜਨੀਤੀ ਸ਼ਾਸਤਰ ਵਿਭਾਗ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਸ਼ਾਮਿਲ ਸਨ। ਜਿਊਰੀ ਨੇ 6 ਵਿਦਿਆਰਥੀਆਂ ਨੂੰ ‘ਯੁਵਾ ਸੰਸਦ’ ਦੇ ਸਰਬੋਤਮ ਮੈਂਬਰਾਂ ਵਜੋਂ ਚੁਣਿਆ ਗਿਆ ਜਿਨ੍ਹਾਂ ’ਚ ਦਿਵਿਸ਼ੀ ਵਰਮਾ, ਲਿਨਾਇਸ਼ਾ ਪਠਾਨੀਆ, ਫਰਹਾ ਖਾਨ, ਭਵਨੀਤ ਸਿੰਘ, ਮੁਸਕਾਨ ਸ਼ਰਮਾ, ਤੁਸ਼ਾਰ ਚੱਢਾ, ਕਾਵਿਆ, ਵਿਸ਼ਨੂੰ ਪਾਠਕ, ਰਸ਼ਮੀ ਸ਼ਰਮਾ, ਸਿਮਰਨਜੀਤ ਕੌਰ ਸ਼ਾਮਿਲ ਸਨ। ਇਸ ਮੌਕੇ ਮੇਅਰ ਵਨੀਤ ਧੀਰ, ਚੈਤਨਯ ਮਹਾਜਨ, ਸੀਨੀਅਰ ਵਕੀਲ ਸੁਪਰੀਮ ਕੋਰਟ, ਪ੍ਰਿੰਸੀਪਲ ਜੇ.ਸੀ. ਜੋਸ਼ੀ, ਪ੍ਰਵੀਨ ਸ਼ਰਮਾ ਆਈ.ਏ.ਐਸ., ਸਤਨਾਮ ਸਿੰਘ ਸਟ੍ਰੈਟੇਜਿਕ ਐਗਜ਼ੀਕਿਊਟਿਵ ਲੀਡਰ, ਪ੍ਰੋ. ਵਿਪਨ ਝਾਂਜੀ, ਪ੍ਰੋ. ਸਤੀਸ਼ ਟੰਡਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਕੁੰਵਰ ਰਾਜੀਵ (ਸੀਨੀਅਰ ਵਾਈਸ-ਪ੍ਰਿੰਸੀਪਲ), ਪ੍ਰੋ. ਸੋਨਿਕਾ ਦਾਨੀਆ (ਵਾਈਸ-ਪ੍ਰਿੰਸੀਪਲ), ਪ੍ਰੋ. ਮਨੀਸ਼ ਖੰਨਾ (ਡਿਪਟੀ ਰਜਿਸਟਰਾਰ), ਡਾ. ਨਵਜੀਤ ਸ਼ਰਮਾ, ਡਾ. ਕੋਮਲ ਸੋਨੀ, ਪ੍ਰੋ. ਕੁਲਦੀਪ ਖੁੱਲਰ, ਪ੍ਰੋ. ਪੰਕਜ ਗੁਪਤਾ, ਡਾ. ਮਾਨਵ ਅਗਰਵਾਲ, ਪ੍ਰੋ. ਸੁਰੇਸ਼ ਖੁਰਾਣਾ, ਡਾ. ਰਾਜ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ। ਡਾ. ਦਿਨੇਸ਼ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ, ਜਦਕਿ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਸ਼ਰਦ ਮਨੋਚਾ ਦੁਆਰਾ ਕੀਤਾ ਗਿਆ।