28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਨਅਤਕਾਰ ਐਸ.ਕੇ. ਭਾਟੀਆ ਨਹੀਂ ਰਹੇ

ਗੁਰਾਇਆ, 27 ਅਕਤੂਬਰ (ਬਲਵਿੰਦਰ ਸਿੰਘ)-ਇੱਥੋਂ ਦੇ ਸਨਅਤਕਾਰ ਅਤੇ ਸਨਅਤਕਾਰਾਂ ਦੇ ਹੱਕਾਂ ਲਈ ਜੂਝਣ ਵਾਲੇ ਐੱਸ. ਕੇ.

ਐੱਸ. ਕੇ. ਭਾਟੀਆ 28-10-2026
ਗੁਰਾਇਆ, 27 ਅਕਤੂਬਰ (ਬਲਵਿੰਦਰ ਸਿੰਘ)-ਇੱਥੋਂ ਦੇ ਸਨਅਤਕਾਰ ਅਤੇ ਸਨਅਤਕਾਰਾਂ ਦੇ ਹੱਕਾਂ ਲਈ ਜੂਝਣ ਵਾਲੇ ਐੱਸ. ਕੇ. ਭਾਟੀਆ (80) ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਐੱਸ. ਕੇ. ਭਾਟੀਆ ਨੇ ਗੁਰਾਇਆ ਦੇ ਸਨਅਤਕਾਰਾਂ ਦੀ ਸੰਸਥਾ ਦੀ ਸਮਾਲ ਸਕੇਲ ਬੈਰਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਇਹ ਸੰਸਥਾ ਸਨਅਤਕਾਰਾਂ ਦੇ ਹੱਕਾਂ ਲਈ ਕੰਮ ਕਰਦੀ ਰਹੀ। ਐੱਸ. ਕੇ. ਭਾਟੀਆ ਇਸ ਸੰਸਥਾ ਦੇ ਲੰਬਾ ਸਮਾਂ ਪ੍ਰਧਾਨ ਰਹੇ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੇ ਸਨਅਤਕਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਉਨ੍ਹਾਂ ਦੀ ਮੌਤ ’ਤੇ ਹਰਜੀਵਨ ਜੈਨ ਪ੍ਰਧਾਨ ,ਜਸਵਿੰਦਰ ਸਿੰਘ ਸੂਰੀ ਅਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸ਼੍ਰੀ ਭਾਟੀਆਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਪਿਛਲੀ ਖ਼ਬਰ ਕੋਟਲੀ ਗਾਜਰਾਂ ਵਿਖੇ ਪਾਲਾ ਜਲਾਲਪੁਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਦੀ ਬੈਠਕ ਦੌਰਾਨ ਸ਼ਹਿਰ ਦੇ ਵਿਕਾਸ ਲਈ 5 ਕਰੋੜ ਦੇ ਮਤੇ ਪਾਸ ਸੀ.ਸੀ.ਟੀ.ਵੀ. ਕੈਮਰੇ, ਸਟਰੀਟ ਲਾਈਟਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।