28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਲਸੀਆਂ ਨਜ਼ਦੀਕ ਕਰੇਨ ਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ

ਮਲਸੀਆਂ, 27 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ ’ਤੇ ਅੱਜ ਬਾਅਦ ਦੁਪਹਿਰ ਇੱਕ ਕਰੇਨ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਸੀਚੇਵਾਲ (ਸ਼ਾਹਕੋਟ) ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਟਰੈਕਟਰ ਨਾਲ ਟਰਾਲੀ ਲੈ ਕੇ ਜੌਨ ਡੀਅਰ 5210 ’ਤੇ ਸ਼ਾਹਕੋਟ ਤੋਂ ਮਲਸੀਆਂ ਵੱਲ ਆ ਰਿਹਾ ਸੀ।

ਅਜੀਤ ਡੈਸਕ 28-10-2026
ਮਲਸੀਆਂ, 27 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ ’ਤੇ ਅੱਜ ਬਾਅਦ ਦੁਪਹਿਰ ਇੱਕ ਕਰੇਨ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਕਮਲਪ੍ਰੀਤ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਸੀਚੇਵਾਲ (ਸ਼ਾਹਕੋਟ) ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਟਰੈਕਟਰ ਨਾਲ ਟਰਾਲੀ ਲੈ ਕੇ ਜੌਨ ਡੀਅਰ 5210 ’ਤੇ ਸ਼ਾਹਕੋਟ ਤੋਂ ਮਲਸੀਆਂ ਵੱਲ ਆ ਰਿਹਾ ਸੀ। ਜਦੋਂ ਉਹ ਕੌਮੀ ਮਾਰਗ ’ਤੇ ਰੇਲਵੇ ਕਰਾਸਿੰਗ ਫਲਾਓਵਰ ਤੋਂ ਹੇਠਾਂ ਵੱਲ ਆ ਰਿਹਾ ਸੀ ਕਿ ਉਥੇ ਜਾ ਰਹੀ ਇੱਕ ਕਰੇਨ (ਪੀ.ਬੀ. 29 ਏ.ਐਫ. 3233) ਦੇ ਚਾਲਕ ਵਲੋਂ ਅਚਾਨਕ ਮੋੜ ਕੱਟਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਟਰੈਕਟਰ-ਟਰਾਲੀ ਤੇ ਕਰੇਨ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੌਰਾਨ ਕਰੇਨ ਤੇ ਟਰੈਕਟਰ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੌਰਾਨ ਟਰੈਕਟਰ ਚਾਲਕ ਕਮਲਪ੍ਰੀਤ ਸਿੰਘ ਦੇ ਸੱਟਾਂ ਲੱਗੀਆਂ, ਜਦਕਿ ਕਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਟਰੈਕਟਰ ਚਾਲਕ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਬਾਰੇ ਪਤਾ ਲੱਗਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਏ.ਐਸ.ਆਈ. ਜੇ.ਐਸ. ਭੱਟੀ, ਕਾਂਸਟੇਬਲ ਸੁਖਰਾਜ ਸਿੰਘ ਤੇ ਕਾਂਸਟੇਬਲ ਬਲਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਹਾਦਸਾਗ੍ਰਸਤ ਵਾਹਨ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਸੁਚਾਰੂ ਰੂਪ ਵਿਚ ਚਾਲੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਸਨ। ਪੁਲਿਸ ਅਨੁਸਾਰ ਹਾਦਸਾਗ੍ਰਸਤ ਵਾਹਨ ਕਬਜੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਫਿਲੌਰ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ, ਨਵਾਂ ਸ਼ਹਿਰ ਵਲੋਂ ਆਉਣ ਵਾਲੇ ਰੇਤ ਦੇ ਓਵਰਲੋਡ ਟਿੱਪਰਾਂ ’ਤੇ ਲੱਗੀ ਰੋਕ ਖ਼ਬਰ ਨ... ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਦੀ ਕਾਰਗੁਜ਼ਾਰੀ ’ਤੇ ਸਵਾਲ ਹੋ ਰਹੇ ਖੜ੍ਹੇ-ਤਰਸੇਮ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।