29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਕੀਰਤਨ ਦਰਬਾਰ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਖੋਜਕੀਪੁਰ ਵਿਖੇ ਕੱਲ੍ਹ

ਆਦਮਪੁਰ 28 ਅਕਤੂਬਰ (ਹਰਪ੍ਰੀਤ ਸਿੰਘ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਮਹਾਨ ਕੀਰਤਨ ਦਰਬਾਰ 30 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਟਾਹਲੀ ਸਾਹਿਬ,ਪਿੰਡ ਖੋਜਕੀਪੁਰ ਨੰਗਲ,ਸਲਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵਲੋਂ ਸਮਾਗਮ ਸਬੰਧੀ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਹ ਧਾਰਮਿਕ ਸਮਾਗਮ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਨਿਰੰਤਰ ਚੱਲੇਗਾ,ਜਿਸ ਵਿੱਚ ਸੰਤ-ਮਹਾਪੁਰਸ਼ ਰਾਗੀ ਢਾਡੀ ਤੇ ਕਥਾਵਾਚਕ ਜਿਨਾਂ ਵਿੱਚ ਸੰਤ ਰਾਜਪਾਲ ਸਿੰਘ ਸਲਾਲਾ, ਸੰਤ ਤਲਵਿੰਦਰ ਸਿੰਘ ਪਰਮੇਸ਼ਰ ਕਿਸ਼ਨਪੁਰ,ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣਾ, ਮੀਰੀ ਪੀਰੀ ਜਥਾ ਜਗਾਧਰੀ, ਇੰਟਰਨੈਸ਼ਨਲ ਢਾਡੀ ਜਥਾ ਗੁਰਪ੍ਰੀਤ ਸਿੰਘ ਲਾਂਡਰਾ, ਭਾਈ ਜਸਵੀਰ ਸਿੰਘ ਹਜੂਰੀ ਰਾਗੀ ਅਤੇ ਸਟੇਜ ਦੀ ਸੇਵਾ ਗਿਆਨੀ ਤਰਸੇਮ ਸਿੰਘ ਖਾਲਸਾ ਵਲੋਂ ਨਿਭਾਈ ਜਾਵੇਗੀ।

ਅਜੀਤ ਡੈਸਕ 29-10-2026
ਆਦਮਪੁਰ 28 ਅਕਤੂਬਰ (ਹਰਪ੍ਰੀਤ ਸਿੰਘ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਮਹਾਨ ਕੀਰਤਨ ਦਰਬਾਰ 30 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਟਾਹਲੀ ਸਾਹਿਬ,ਪਿੰਡ ਖੋਜਕੀਪੁਰ ਨੰਗਲ,ਸਲਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵਲੋਂ ਸਮਾਗਮ ਸਬੰਧੀ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਹ ਧਾਰਮਿਕ ਸਮਾਗਮ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਨਿਰੰਤਰ ਚੱਲੇਗਾ,ਜਿਸ ਵਿੱਚ ਸੰਤ-ਮਹਾਪੁਰਸ਼ ਰਾਗੀ ਢਾਡੀ ਤੇ ਕਥਾਵਾਚਕ ਜਿਨਾਂ ਵਿੱਚ ਸੰਤ ਰਾਜਪਾਲ ਸਿੰਘ ਸਲਾਲਾ, ਸੰਤ ਤਲਵਿੰਦਰ ਸਿੰਘ ਪਰਮੇਸ਼ਰ ਕਿਸ਼ਨਪੁਰ,ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣਾ, ਮੀਰੀ ਪੀਰੀ ਜਥਾ ਜਗਾਧਰੀ, ਇੰਟਰਨੈਸ਼ਨਲ ਢਾਡੀ ਜਥਾ ਗੁਰਪ੍ਰੀਤ ਸਿੰਘ ਲਾਂਡਰਾ, ਭਾਈ ਜਸਵੀਰ ਸਿੰਘ ਹਜੂਰੀ ਰਾਗੀ ਅਤੇ ਸਟੇਜ ਦੀ ਸੇਵਾ ਗਿਆਨੀ ਤਰਸੇਮ ਸਿੰਘ ਖਾਲਸਾ ਵਲੋਂ ਨਿਭਾਈ ਜਾਵੇਗੀ। ਸਮਾਗਮ ਸਬੰਧੀ ਪੋਸਟਰ ਕਰ ਰਿਹਾ ਜਥੇਦਾਰ ਹਰਬੰਸ ਸਿੰਘ,ਜਗਜੀਤ ਸਿੰਘ, ਸਾਧੂ ਸਿੰਘ,ਅਮਨਦੀਪ ਸਿੰਘ ਬਿੱਟਾ, ਕੇਵਲ ਸਿੰਘ ਸਰਪੰਚ , ਇ ੰਦਰਜੀਤ ਸਿੰਘ ਲੰਬੜਦਾਰ, ਇੰਦਰਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਸ਼ਮਸ਼ੇਰ ਸਿੰਘ, ਬਿੰਦਰ ਸਲਾਲਾ, ਅਮਨਦੀਪ ਸਿੰਘ, ਰਣਜੀਤ ਸਿੰਘ ਹਾਜ਼ਰ ਹੋਏ। ਵਿਸ਼ੇਸ਼ ਉਪਰਾਲਾ ਨੌਜਵਾਨ ਸਭਾ ਕਾਲਾ ਬੱਕਰਾ, ਅਰਜਨਵਾਲ, ਨੰਗਲ ਫਰੀਦਾ ਕਿੰਗਰਾ ਚੋ ਵਾਲਾ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੰਗਲ ਫਰੀਦਾ ਖੋਜਕੀਪੁਰ ਤੇ ਸਲਾਲਾ ਰਹੇਗਾ।
ਪਿਛਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਕਾਰ ਹਾਦਸਾਗ੍ਰਸਤ, ਪਤੀ-ਪਤਨੀ ਜ਼ਖ਼ਮੀ ਅਗਲੀ ਖ਼ਬਰ ਬੁੱਢਾ ਦਰਿਆ, ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ ਤੇ ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਬਾਰੇ ਕੀਤੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।