30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਲਈ ਵੀ ਵੀਜ਼ਾ ਮਿਲਣ ਤੋਂ ਤੁਰੰਤ ਬਾਅਦ ਅਰਜ਼ੀ ਦੇਣ ਦੀ ਅਪੀਲ

ਜਲੰਧਰ, 29 ਅਕਤੂਬਰ (ਸ਼ਿਵ)-ਖੇਤਰੀ ਆਵਾਜਾਈ ਅਧਿਕਾਰੀ (ਆਰ. ਟੀ.

ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਸ਼ਿਵ)-ਖੇਤਰੀ ਆਵਾਜਾਈ ਅਧਿਕਾਰੀ (ਆਰ.ਟੀ.ਓ.) ਬਲਜਿੰਦਰ ਸਿੰਘ ਢਿੱਲੋਂ ਵਲੋਂ ਆਮ ਜਨਤਾ ਨੂੰ ਡਰਾਈਵਿੰਗ ਲਾਇਸੈਂਸ ਅਤੇ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਸੰਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜ਼ਰੂਰੀ ਦਸਤਾਵੇਜ਼ਾਂ ਲਈ ਆਖ਼ਰੀ ਸਮੇਂ ’ਤੇ ਅਰਜ਼ੀ ਦੇਣ ਤੋਂ ਗੁਰੇਜ਼ ਕਰਨ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਰ.ਟੀ.ਓ. ਦਫ਼ਤਰ ਅਨੁਸਾਰ, ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਕਈ ਬਿਨੈਕਾਰ ਲਰਨਿੰਗ ਲਾਇਸੈਂਸ ਜਾਰੀ ਹੋਣ ਤੋਂ 30 ਦਿਨ ਬਾਅਦ ਪੱਕੇ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਦੀ ਬਜਾਏ ਲਰਨਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦੇ ਨੇੜੇ ਅਰਜ਼ੀ ਦਿੰਦੇ ਹਨ। ਕਈ ਵਾਰ ਲਾਇਸੈਂਸ ਦੀ ਮਿਆਦ ਖ਼ਤਮ ਹੋਣ ’ਚ ਸਿਰਫ਼ ਦੋ ਜਾਂ ਤਿੰਨ ਦਿਨ ਬਾਕੀ ਰਹਿਣ ’ਤੇ ਹੀ ਅਪਲਾਈ ਕੀਤਾ ਜਾਂਦਾ ਹੈ। ਇਸ ਕਾਰਨ ਆਨਲਾਈਨ ਪੋਰਟਲ ’ਤੇ ਡਰਾਈਵਿੰਗ ਟੈਸਟ ਟਰੈਕ ਲਈ ਸਲਾਟ ਨਹੀਂ ਮਿਲਦੀ ਅਤੇ ਬਿਨੈਕਾਰਾਂ ਨੂੰ ਮੁੜ ਲਰਨਿੰਗ ਲਾਇਸੈਂਸ ਰੀਨਿਊ ਕਰਵਾਉਣਾ ਪੈਂਦਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲਰਨਿੰਗ ਲਾਇਸੈਂਸ ਦੀ ਮਿਆਦ ਦਾ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਬਿਨੈਕਾਰਾਂ ਨੂੰ ਪੱਕੇ ਡਰਾਈਵਿੰਗ ਲਾਇਸੈਂਸ ਲਈ ਸਲਾਟ ਬੁੱਕ ਕਰਵਾਉਣ ਵਾਸਤੇ ਤੁਰੰਤ ਅਪਲਾਈ ਕਰਨਾ ਚਾਹੀਦਾ ਹੈ। ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੱਕ ਉਡੀਕ ਕਰਨ ਨਾਲ ਬੇਲੋੜੀ ਦੇਰੀ ਅਤੇ ਪ੍ਰੇਸ਼ਾਨੀ ਹੋ ਸਕਦੀ ਹੈ। ਇਸੇ ਤਰ੍ਹਾਂ, ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਲਈ ਵੀ ਸਮੇਂ ਸਿਰ ਅਰਜ਼ੀ ਦੇਣ ਦੀ ਸਲਾਹ ਦਿੱਤੀ ਗਈ ਹੈ। ਕਈ ਵਿਅਕਤੀ ਵਿਦੇਸ਼ ਜਾਣ ਤੋਂ ਸਿਰਫ਼ ਇੱਕ ਜਾਂ ਦੋ ਦਿਨ ਪਹਿਲਾਂ ਪਰਮਿਟ ਲਈ ਅਪਲਾਈ ਕਰਦੇ ਹਨ। ਜੇਕਰ ਇਸ ਦੌਰਾਨ ਕੋਈ ਤਕਨੀਕੀ ਦਿੱਕਤ ਆ ਜਾਂਦੀ ਹੈ, ਤਾਂ ਪਰਮਿਟ ਦਾ ਪ੍ਰਿੰਟ ਜਾਰੀ ਕਰਨ ਵਿੱਚ ਦੇਰੀ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿਛਲੀ ਖ਼ਬਰ ਪਿਮਸ ਜਲੰਧਰ ਵਿਖੇ ਕਾਰਡੀਅਕ ਕੈਥ ਲੈਬ ਅਤੇ ਐੱਮ.ਆਰ.ਆਈ. ਸੇਵਾਵਾਂ ਜਲਦ ਹੋਣਗੀਆਂ ਸ਼ੁਰੂ ਅਗਲੀ ਖ਼ਬਰ 90 ਹਜ਼ਾਰ ਲੋਕਾਂ ਨੇ ਜਮ੍ਹਾਂ ਕਰਵਾਇਆ ਟੈਕਸ - 70 ਹਜ਼ਾਰ ਦਾ ਸਰਵੇ ਪੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।