30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ਮੌਕੇ ਲੱਗੀਆਂ ਬਾਜ਼ਾਰਾਂ ’ਚ ਰੌਣਕਾਂ

ਲਾਂਬੜਾ, 29 ਅਕਤੂਬਰ (ਗੁਰਮੇਲ ਸਿੰਘ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਕਸਬਾ ਲਾਂਬੜੇ ਦੇ ਬਾਜ਼ਾਰਾਂ ਦੇ ਨਾਲ-ਨਾਲ ਲਾਂਬੜਾ ਦੇ ਪਿੰਡਾਂ ਦੀਆਂ ਦੁਕਾਨਾਂ ਵਿੱਚ ਵੀ ਖੂਬ ਰੌਣਕਾਂ ਰਹੀਆਂ। ਔਰਤਾਂ ਵਲੋਂ ਆਪਣੇ ਪਸੰਦ ਦੇ ਕੱਪੜੇ, ਚੂੜੀਆਂ, ਮਹਿੰਦੀ ਸ਼ਿੰਗਾਰ ਦਾ ਸਾਮਾਨ ਅਤੇ ਕਰਵਾ ਚੌਥ ਦੀ ਪੂਜਾ ਨਾਲ ਸੰਬੰਧਿਤ ਵਸਤਾਂ ਦੀ ਖਰੀਦਾਰੀ ਕੀਤੀ ਗਈ।

ਅਜੀਤ ਡੈਸਕ 30-10-2026
ਲਾਂਬੜਾ, 29 ਅਕਤੂਬਰ (ਗੁਰਮੇਲ ਸਿੰਘ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਕਸਬਾ ਲਾਂਬੜੇ ਦੇ ਬਾਜ਼ਾਰਾਂ ਦੇ ਨਾਲ-ਨਾਲ ਲਾਂਬੜਾ ਦੇ ਪਿੰਡਾਂ ਦੀਆਂ ਦੁਕਾਨਾਂ ਵਿੱਚ ਵੀ ਖੂਬ ਰੌਣਕਾਂ ਰਹੀਆਂ। ਔਰਤਾਂ ਵਲੋਂ ਆਪਣੇ ਪਸੰਦ ਦੇ ਕੱਪੜੇ, ਚੂੜੀਆਂ, ਮਹਿੰਦੀ ਸ਼ਿੰਗਾਰ ਦਾ ਸਾਮਾਨ ਅਤੇ ਕਰਵਾ ਚੌਥ ਦੀ ਪੂਜਾ ਨਾਲ ਸੰਬੰਧਿਤ ਵਸਤਾਂ ਦੀ ਖਰੀਦਾਰੀ ਕੀਤੀ ਗਈ। ਦੁਕਾਨਦਾਰਾਂ ਵੱਲੋਂ ਵੀ ਗਾਹਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵੱਖ ਵੱਖ ਤਰ੍ਹਾਂ ਦਾ ਸਾਮਾਨ ਸਜਾਇਆ ਗਿਆ। ਕਰਵਾ ਚੌਥ ਦਾ ਤਿਉਹਾਰ ਸੁਹਾਗਣਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਤੇ ਸੁਖੀ ਜੀਵਨ ਦੀ ਕਾਮਨਾ ਕਰਦਿਆਂ ਵਰਤ ਰੱਖਦੀਆਂ ਹਨ ਤੇ ਸ਼ਾਮ ਨੂੰ ਰਵਾਇਤੀ ਰੀਤੀ ਰਿਵਾਜ਼ਾਂ ਅਨੁਸਾਰ ਪੂਜਾ ਕਰਦੀਆਂ ਹਨ। ਕੁੱਲ ਮਿਲਾ ਕੇ ਕਰਵਾ ਚੌਥ ਦੇ ਤਿਉਹਾਰ ਨੇ ਸ਼ਹਿਰਾਂ ਤੇ ਪਿੰਡਾਂ ਦੇ ਬਾਜ਼ਾਰਾਂ ਵਿੱਚ ਉਤਸ਼ਾਹ ਦਾ ਮਾਹੌਲ ਸਿਰਜ ਦਿੱਤਾ ਹੈ।
ਪਿਛਲੀ ਖ਼ਬਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਵਾਂਗੇ- ਰਾਕੇਸ਼ ਰਾਠੌਰ ਅਗਲੀ ਖ਼ਬਰ ਮੱਖਣ ਸਿੰਘ ਜਲੰਧਰ ਸ਼ਹਿਰੀ ਭਾਜਪਾ ਦੇ ਬੁਲਾਰੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।