03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿਮਸ ਹਸਪਤਾਲ ਵਿਖੇ ਲਗਾਈ ਗਈ ਨਵੀਂ ਸੀ.ਟੀ. ਸਕੈਨ ਮਸ਼ੀਨ

ਜਲੰਧਰ , 1 ਨਵੰਬਰ ( ਐੱਮ . ਐੱਸ .

ਅਜੀਤ ਡੈਸਕ 02-11-2026
ਜਲੰਧਰ , 1 ਨਵੰਬਰ ( ਐੱਮ . ਐੱਸ . ਲੋਹੀਆ )- ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ( ਪਿਮਸ ), ਜਲੰਧਰ ਵਿਖੇ ਕ੍ਰਿਸਨਾ ਡਾਇਗਨੋਸਟਿਕਸ ਦੇ ਸਹਿਯੋਗ ਨਾਲ ਨਵੀਂ ਅਪਗ੍ਰੇਡ ਕੀਤੀ ਕੰਪਿਊਟਿਡ ਟੋਮੋਗ੍ਰਾਫ਼ੀ ( ਸੀ . ਟੀ .) ਸਕੈਨ ਮਸ਼ੀਨ ਲਗਾਈ ਗਈ , ਜਿਸ ਨਾਲ ਪਿਮਸ ਨੇ ਆਪਣੇ ਜਾਂਚ ਸੰਬੰਧੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ । ਇਸ ਮਸ਼ੀਨ ਦਾ ਉਦਘਾਟਨ ਡਾ . ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ ਵਲੋਂ ਕੀਤਾ ਗਿਆ । ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਨਵੀਂ ਅਪਗ੍ਰੇਡ ਕੀਤੀ ਸੀ . ਟੀ . ਸਕੈਨ ਮਸ਼ੀਨ ਦੀ ਉਪਲਬੱਧਤਾ ਨਾਲ ਪਿਮਸ ਹਸਪਤਾਲ ਦੀ ਜਾਂਚ ਸਮਰੱਥਾ ’ ਚ ਹੋਰ ਵਾਧਾ ਹੋਵੇਗਾ ਅਤੇ ਵੱਖ - ਵੱਖ ਮੈਡੀਕਲ ਵਿਸ਼ੇਸ਼ਤਾਵਾਂ ਅਧੀਨ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਮੁਲਾਂਕਣ ਅਤੇ ਇਲਾਜ ’ ਚ ਡਾਕਟਰਾਂ ਨੂੰ ਸਹਾਇਤਾ ਮਿਲੇਗੀ । ਪਿਮਸ ਦੇ ਕਾਰਜਕਾਰੀ ਚੇਅਰਮੈਨ ਡਾ . ਕੰਵਲਜੀਤ ਸਿੰਘ ਨੇ ਕਿਹਾ ਕਿ ਸੰਸਥਾ ਆਪਣੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ , ਆਧੁਨਿਕ ਤਕਨੀਕਾਂ ਨੂੰ ਅਪਣਾਉਣ ਅਤੇ ਮਰੀਜ਼ - ਕੇਂਦਰਿਤ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ‘ ਤੇ ਲਗਾਤਾਰ ਧਿਆਨ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਨਵੀਂ ਅਪਗ੍ਰੇਡ ਕੀਤੀ ਲਗਾਈ ਗਈ ਸੀ . ਟੀ . ਸਕੈਨ ਮਸ਼ੀਨ ਪੰਜਾਬ ਅਤੇ ਗੁਆਂਢੀ ਖੇਤਰਾਂ ਦੇ ਲੋਕਾਂ ਨੂੰ ਮਿਆਰੀ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ । ਇਸ ਮੌਕੇ ਤੇ ਡਾ . ਰਾਜੀਵ ਅਰੋੜਾ , ਡਾ . ਗੋਮਤੀ ਮਹਾਜਨ , ਰੋਹਿਤ ਅਰੋੜਾ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਲੋਂ ਨਸ਼ਿਆਂ ਵਿਰੁੱਧ ਰੈਲੀ ਅਗਲੀ ਖ਼ਬਰ ਕਾਂਗਰਸ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।