06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਾਰਦਾਤ ਮਗਰੋਂ ਮੌਕੇ ’ਤੇ ਜਾਂਚ ਕਰਦੀ ਹੋਈ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਗੁਰੂ ਨਾਨਕ ਨਗਰ ਫਾਇਰਿੰਗ ਮਾਮਲਾ

ਮਕਸੂਦਾਂ, 5 ਨਵੰਬਰ (ਸੌਰਵ ਮਹਿਤਾ) -ਗੁਰੂ ਨਾਨਕ ਨਗਰ ’ਚ ਬੁੱਧਵਾਰ ਰਾਤ ਕਾਰ ਤੇ ਘਰ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਨ ਵਾਲੇ ਦੋ ਨਕਾਬਪੋਸ਼ ਹਮਲਾਵਰਾਂ ਦੀ ਭਾਲ ਵਿੱਚ ਪੁਲਿਸ ਦੀਆਂ ਟੀਮਾਂ ਕਪੂਰਥਲਾ ਤੱਕ ਪਹੁੰਚ ਗਈਆਂ ਹਨ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਪੂਰਥਲਾ ਦੇ ਭੁਲੱਥ ਵੱਲ ਫਰਾਰ ਹੋਏ ਤੇ ਇਸ ਤੋਂ ਬਾਅਦ ਪਿੰਡ ਸਿੱਧਵਾਂ ਬੇਟ ਵੱਲ ਉਨ੍ਹਾਂ ਦੀ ਆਖਰੀ ਲੋਕੇਸ਼ਨ ਮਿਲੀ।

ਅਜੀਤ ਡੈਸਕ 06-11-2026
ਮਕਸੂਦਾਂ, 5 ਨਵੰਬਰ (ਸੌਰਵ ਮਹਿਤਾ) -ਗੁਰੂ ਨਾਨਕ ਨਗਰ ’ਚ ਬੁੱਧਵਾਰ ਰਾਤ ਕਾਰ ਤੇ ਘਰ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਨ ਵਾਲੇ ਦੋ ਨਕਾਬਪੋਸ਼ ਹਮਲਾਵਰਾਂ ਦੀ ਭਾਲ ਵਿੱਚ ਪੁਲਿਸ ਦੀਆਂ ਟੀਮਾਂ ਕਪੂਰਥਲਾ ਤੱਕ ਪਹੁੰਚ ਗਈਆਂ ਹਨ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਪੂਰਥਲਾ ਦੇ ਭੁਲੱਥ ਵੱਲ ਫਰਾਰ ਹੋਏ ਤੇ ਇਸ ਤੋਂ ਬਾਅਦ ਪਿੰਡ ਸਿੱਧਵਾਂ ਬੇਟ ਵੱਲ ਉਨ੍ਹਾਂ ਦੀ ਆਖਰੀ ਲੋਕੇਸ਼ਨ ਮਿਲੀ। ਵੀਰਵਾਰ ਨੂੰ ਸੀਆਈਏ ਸਟਾਫ ਦੀਆਂ ਟੀਮਾਂ ਨੇ ਕਪੂਰਥਲਾ ਦੇ ਪਿੰਡ ਸਿੱਧਵਾਂ ਬੇਟ ਵਿੱਚ ਵੀ ਛਾਪੇਮਾਰੀ ਕੀਤੀ, ਪਰ ਫਿਲਹਾਲ ਮੁਲਜ਼ਮਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ। ਵੀਰਵਾਰ ਸਵੇਰੇ ਸੀਆਈਏ ਸਟਾਫ ਦੀਆਂ ਟੀਮਾਂ, ਥਾਣਾ ਨੰਬਰ ਇਕ ਦੀ ਪੁਲਿਸ ਤੇ ਡੀ.ਐੱਸ.ਪੀ. ਉੱਤਰੀ ਕਰਨੈਲ ਸਿੰਘ ਮੁੜ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਮੁੜ ਖੰਗਾਲੀ। ਕਰੀਬ ਤਿੰਨ ਪੁਲਿਸ ਟੀਮਾਂ ਵੱਖ-ਵੱਖ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਹਮਲਾਵਰਾਂ ਦੇ ਆਉਣ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋਣ ਦੇ ਰਸਤੇ ਦੀਆਂ ਕੜੀਆਂ ਜੋੜਨ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਵਲੋਂ ਮੁਲਜ਼ਮਾਂ ਦੀ ਪਛਾਣ ਤੇ ਉਨ੍ਹਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸ਼ਾਹਕੋਟ ਦੇ ਦਾਨਿਸ਼ ਭਨੋਟ ਨੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ ਅਗਲੀ ਖ਼ਬਰ ਦੋਆਬਾ ਕਾਲਜ ’ ਚ ਐਮਰਜੈਂਸੀ ਦੇਖਭਾਲ ਲਈ ‘ ਬਲੱਡ ਟੈਸਟਿੰਗ ’ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।