06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਸੜ ਕੇ ਸੁਆਹ ਟਰਾਲੀ ਮਾਲਕ ਨੇ 7 ਲੱਖ ਦੇ ਨੁਕਸਾਨ ਦਾ ਕੀਤਾ ਦਾਅਵਾ

ਫਿਲੌਰ, 5 ਨਵੰਬਰ (ਵਿਪਨ ਗੈਰੀ)-ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਖੇਤਾਂ ਵਾਲੇ ਰਸਤੇ ’ਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਇੱਕ ਪਰਾਲੀ ਦੀਆਂ ਗੱਠਾ ਨਾਲ ਭਰੀ ਟਰਾਲੀ ਅੱਗ ਦੀ ਲਪੇਟ ’ਚ ਆ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਪੂਰੀ ਟਰਾਲੀ ਪਰਾਲੀ ਸਮੇਤ ਸੜ ਕੇ ਸੁਆਹ ਹੋ ਗਈ।

ਅਜੀਤ ਡੈਸਕ 06-11-2026
ਫਿਲੌਰ, 5 ਨਵੰਬਰ (ਵਿਪਨ ਗੈਰੀ)-ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਖੇਤਾਂ ਵਾਲੇ ਰਸਤੇ ’ਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਇੱਕ ਪਰਾਲੀ ਦੀਆਂ ਗੱਠਾ ਨਾਲ ਭਰੀ ਟਰਾਲੀ ਅੱਗ ਦੀ ਲਪੇਟ ’ਚ ਆ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਪੂਰੀ ਟਰਾਲੀ ਪਰਾਲੀ ਸਮੇਤ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਿਲੌਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਸਥਾਨਕ ਪਿੰਡ ਵਾਸੀਆਂ ਨੇ ਵੀ ਫਾਇਰ ਬ੍ਰਿਗੇਡ ਦੀ ਟੀਮ ਦਾ ਸਾਥ ਦਿੰਦਿਆਂ ਅੱਗ ‘ਤੇ ਕਾਬੂ ਪਾਉਣ ’ਚ ਮਦਦ ਕੀਤੀ । ਮੌਕੇ ’ਤੇ ਮੌਜੂਦ ਪਵਨਟੀਨੂ ਨੇ ਦੱਸਿਆ ਕਿ ਰਸਤੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਂਆਂ ਤੇ ਢਿੱਲੀਆਂ ਹਨ। ਜਦੋਂ ਪਰਾਲੀ ਨਾਲ ਭਰੀ ਟਰਾਲੀ ਇਨ੍ਹਾਂ ਤਾਰਾਂ ਦੇ ਹੇਠੋਂ ਲੰਘਣ ਲੱਗੀ ਤਾਂ ਟਰਾਲੀ ਤਾਰਾਂ ਦੀ ਲਪੇਟ ਵਿਚ ਆ ਗਈ ਅਤੇ ਚੰਗਿਆੜੀਆਂ ਨਿਕਲਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ। ਟਰਾਲੀ ’ਚ ਲੋਡ ਪਰਾਲੀ ਦੀਆਂ ਗੱਠਾ ਸਨ ਜੋ ਸੜ ਕੇ ਸਵਾਹ ਹੋ ਗਈਆਂ। ਟਰਾਲੀ ਮਾਲਕ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਸ ਦਾ ਕਰੀਬ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਨੁਕਸਾਨ ਦਾ ਜਾਇਜ਼ਾ ਲੈ ਕੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸ਼ਾਹਕੋਟ-ਨਕੋਦਰ ਮੰਡਲ ਦੀ ਮੀਟਿੰਗ ’ਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਅਗਲੀ ਖ਼ਬਰ ਪੁਲਿਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਸਾਬਕਾ ਐੱਮ.ਐੱਲ.ਏ. ਵਡਾਲਾ ਤੇ ਹੋਰਨਾਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।