07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਿੰਡ ਕਡਿਆਣਾ ਵਿਖੇ ਖੂਨਦਾਨ ਕੈਂਪ

ਜਲੰਧਰ, 6 ਨਵੰਬਰ (ਜਸਪਾਲ ਸਿੰਘ)-ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਡਾ. ਬੀ.

ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਜਸਪਾਲ ਸਿੰਘ)-ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਪੀਟਰ ਸਿੱਧੂ ਤੇ ਸਮੂਹ ਸਿੱਧੂ ਪਰਿਵਾਰ ਵਲੋਂ ਪਿੰਡ ਕਡਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਇਸ ਦੌਰਾਨ ਇਲਾਕੇ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 27 ਯੂਨਿਟ ਖੂਨਦਾਨ ਕੀਤਾ । ਕੈਂਪ ਦੌਰਾਨ ਮੁੱਖ ਪ੍ਰਬੰਧਕ ਰਮਨ ਬੈਂਸ ਦੀ ਅਗਵਾਈ ਹੇਠ ਦੋਆਬਾ ਬਲੱਡ ਬੈਂਕ ਜਲੰਧਰ ਦੀ ਮਾਹਿਰ ਟੀਮ ਵਲੋਂ ਨਿਯਮਾਂ ਅਨੁਸਾਰ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਤੇ ਯੂਥ ਕਾਂਗਰਸ ਦੇ ਸੂਬਾ ਮੀਡੀਆ ਚੇਅਰਮੈਨ ਹਨੀ ਜੋਸ਼ੀ ਨੇ ਸ਼ਿਰਕਤ ਕਰਦਿਆਂ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ । ਇਸ ਮੌਕੇ ਪਿੰਡ ਦੇ ਸਰਪੰਚ ਤੀਰਥ ਰਾਮ, ਸਿਵਲ ਡਿਫੈਂਸ ਦੇ ਅਧਿਕਾਰੀ ਅਤੇ ਸਮੂਹ ਸਟਾਫ਼, ਲੰਬੜਦਾਰ ਦਵਿੰਦਰ ਪੁਵਾਰ, ਮੋਹਣ ਲਾਲ ਪੁਵਾਰ, ਸਰਵਣ ਦਾਸ ਅਤੇ ਮਾਸਟਰ ਸ਼ਿਵਰਾਜ ਕੁਮਾਰ ਸਮੇਤ ਹੋਰ ਪਤਵੰਤਿਆਂ ਨੂੰ ਵੀ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਕੈਂਪ ’ਚ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਅਸ਼ਵਨ ਭੱਲਾ ਨੇ ਵੀ ਖੂਨਦਾਨ ਕਰਕੇ ਹੋਰਨਾਂ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ। ਇਸ ਉਪਰਾਲੇ ਨੂੰ ਸਫ਼ਲ ਬਣਾਉਣ ਵਿੱਚ ਪੀਟਰ ਸਿੱਧੂ ਤੇ ਸਮੂਹ ਪਰਿਵਾਰ ਤੋਂ ਇਲਾਵਾ ਕਲੱਬ ਮੈਂਬਰਾਂ ਸੁਮੇਸ਼ ਪੁਵਾਰ, ਰਜਿੰਦਰ ਪੁਵਾਰ, ਗੌਤਮ ਪੁਵਾਰ, ਵਿੱਕੀ ਬਸਰਾ, ਗੁਰਦੇਵ ਸਿੰਘ, ਅਰਮਾਨ ਬੈਂਸ ਅਤੇ ਸਨੀ ਪੁਵਾਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਅਸ਼ਵਨ ਭੱਲਾ ਤੇ ਪ੍ਰਬੰਧਕਾਂ ਨੇ ਸਮੂਹ ਮਹਿਮਾਨਾਂ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਭਾਈ ਕੁੰਦਨ ਸਿੰਘ ਤੇ ਮਾਤਾ ਕਰਮ ਕੌਰ ਦੀ ਯਾਦ ’ਚ ਸਾਲਾਨਾ ਜੋੜ ਮੇਲਾ 13 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।