ਧੁਲੇਤਾ ਚੌਂਕੀ ਅਧੀਨ ਪਿੰਡ ਲੋਹਗੜ੍ਹ ਵਿਖੇ ਘਰ ’ਚੋਂ ਲੱਖਾਂ ਦੀ ਨਕਦੀ ਅਤੇ ਸੋਨਾ ਚੋਰੀ
ਗੁਰਾਇਆ,10 ਨਵੰਬਰ (ਬਲਵਿੰਦਰ ਸਿੰਘ)-ਗੁਰਾਇਆ ਥਾਣੇ ਅਧੀਨ ਪੈਂਦੀ ਚੌਂਕੀ ਧੁਲੇਤਾ ਅਧੀਨ ਤਿੰਨ ਚਾਰ ਲੁਟੇਰਿਆਂ ਨੇ ਪਿੰਡ ਲੋਹਗੜ੍ਹ ਵਿਖੇ ਇਕ ਘਰ ’ਚ ਤੇਜ਼ ਹਥਿਆਰ ਦਿਖਾ ਕੇ ਪਰਿਵਾਰਕ ਮੈਂਬਰਾਂ ਨੂੰ ਕਮਰੇ ਵਿਚ ਬੰਦ ਕਰਕੇ ਲੱਖਾਂ ਰੁਪਏ ਨਕਦ ਤੇ ਸੋਨਾ ਲੈ ਕੇ ਫ਼ਰਾਰ ਹੋ ਗਏ। ਇਹ ਘਟਨਾ ਪਿੰਡ ਲੋਹਗੜ੍ਹ ਵਿਖੇ ਵਾਪਰੀ।
ਲੋਹਗੜ ਵਿਖੇ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦੀ ਹੋਈ ਸੰਦੀਪ ਕੌਰ। ਤਸਵੀਰ : ਬਲਵਿੰਦਰ ਸਿੰਘ
11-11-2026