ਜਲੰਧਰ ਛਾਉਣੀ ਬਾਈਪਾਸ (ਮੈਕਡੋਨਲ ਰੋਡ) ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਉਸਾਰੀਆਂ ਜਾ ਰਹੀਆਂ ਬਹੁਮੰਜ਼ਿਲਾ ਇਮਾਰਤਾਂ
ਜਲੰਧਰ, 16 ਨਵੰਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਬਾਈਪਾਸ (ਮੈਕਡੋਨਲ ਰੋਡ) ’ਤੇ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਉਸਾਰੀਆਂ ਦਾ ਕੰਮ ਰੁਕਣ ਦਾ ਨਾਂਂਅ ਨਹੀਂ ਲੈ ਰਿਹਾ। ਬਲਕਿ ਜਦੋਂ ਤੋਂ ਇਹ ਖੇਤਰ ਨਗਰ ਨਿਗਮ ਦੇ ਅਧੀਨ ਆਇਆ ਹੈ, ਉਸ ਸਮੇਂ ਤੋਂ ਨਾਜਾਇਜ਼ ਉਸਾਰੀਆਂ ਦੇ ਕੰਮ ’ਚ ਹੋਰ ਵੀ ਤੇਜ਼ੀ ਆਈ ਹੈ ਤੇ ਅੱਜ ਇਸ ਮਾਰਗ ’ਤੇ ਵੱਡੀ ਪੱਧਰ ’ਤੇ ਬਹੁਮੰਜ਼ਿਲ੍ਹਾ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਉਸਾਰੀਆਂ ਜਾ ਰਹੀਆਂ ਜਾ ਰਹੀਆਂ ਹਨ।
ਜਲੰਧਰ, 16 ਨਵੰਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਬਾਈਪਾਸ (ਮੈਕਡੋਨਲ ਰੋਡ) ’ਤੇ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਉਸਾਰੀਆਂ ਦਾ ਕੰਮ ਰੁਕਣ ਦਾ ਨਾਂਂਅ ਨਹੀਂ ਲੈ ਰਿਹਾ। ਬਲਕਿ ਜਦੋਂ ਤੋਂ ਇਹ ਖੇਤਰ ਨਗਰ ਨਿਗਮ ਦੇ ਅਧੀਨ ਆਇਆ ਹੈ, ਉਸ ਸਮੇਂ ਤੋਂ ਨਾਜਾਇਜ਼ ਉਸਾਰੀਆਂ ਦੇ ਕੰਮ ’ਚ ਹੋਰ ਵੀ ਤੇਜ਼ੀ ਆਈ ਹੈ ਤੇ ਅੱਜ ਇਸ ਮਾਰਗ ’ਤੇ ਵੱਡੀ ਪੱਧਰ ’ਤੇ ਬਹੁਮੰਜ਼ਿਲ੍ਹਾ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਉਸਾਰੀਆਂ ਜਾ ਰਹੀਆਂ ਜਾ ਰਹੀਆਂ ਹਨ। ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਜਾ ਰਹੀਆਂ ਇਹ ਨਾਜਾਇਜ਼ ਉਸਾਰੀਆਂ ਨਾ ਕੇਵਲ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾ ਰਹੀਆਂ ਹਨ, ਬਲਕਿ ਨਗਰ ਨਿਗਮ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਵੀ ਉਜਾਗਰ ਕਰਦੀਆਂ ਹਨ। ਇਨ੍ਹਾਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ’ਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਪਤਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ, ਕਿਉਂਕਿ ਇਹ ਮਾਰਗ ਮਾਸਟਰ ਪਲਾਨ ਦਾ ਹਿੱਸਾ ਹੋਣ ਕਾਰਨ ਇਸ ਦੇ 100 ਫੁੱਟ ਤੱਕ ਕੋਈ ਵੀ ਉਸਾਰੀ ਨਹੀਂ ਹੋ ਸਕਦੀ ਪਰ ਲੋਕਾਂ ਨੇ ਮਨਮਰਜ਼ੀ ਕਰਦੇ ਹੋਏ ਇਸ ਬਾਈਪਾਸ ਦੇ ਉੱਪਰ ਹੀ ਨਾਜਾਇਜ਼ ਉਸਾਰੀਆਂ ਕਰ ਲਈਆਂ ਹਨ। ਅਜਿਹਾ ਨਹੀਂ ਹੋ ਸਕਦਾ ਕਿ ਇਸ ਮੁੱਖ ਮਾਰਗ ’ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਬਾਰੇ ਅਧਿਕਾਰੀਆਂ ਨੂੰ ਪਤਾ ਨਾ ਹੋਵੇ ਤੇ ਜੇਕਰ ਅਜਿਹਾ ਵੀ ਹੁੰਦਾ ਹੈ ਤਾਂ ਵੀ ਇਸ ਮਾਮਲੇ ’ਚ ਅਧਿਕਾਰੀਆਂ ਦੀ ਅਣਗਹਿਲੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਜਲੰਧਰ ਛਾਉਣੀ ਬਾਈਪਾਸ ’ਤੇ ਪਰਾਗਪੁਰ ਤੋਂ ਲੈ ਕੇ ਖੇੜਾ-ਜਮਸ਼ੇਰ ਤੱਕ ਸੜਕ ਦੇ ਦੋਵੇਂ ਪਾਸੇ ਲੋਕਾਂ ਵਲੋਂ ਬਿਨਾਂ ਨਕਸ਼ੇ ਪਾਸ ਕਰਵਾਏ ਬਹੁਮੰਜ਼ਿਲਾ ਇਮਾਰਤਾਂ ਖੜ੍ਹੀਆਂ ਕਰ ਲਈਆਂ ਗਈਆਂ ਹਨ ਤੇ ਕਈਆਂ ਨੇ ਤਾਂ ਬੇਸਮੈਂਟਾਂ ਤੱਕ ਵੀ ਬਣਾਈਆਂ ਹੋਈਆਂ ਹ ਨ। ਕੁੱਝ ਲੋਕਾਂ ਵਲੋਂ ਤਾਂ ਸਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਲੈਂਟਰ ਪਾ ਕੇ ਰਾਤੋ-ਰਾਤ ਰੰਗ ਰੋਗਣ ਕਰਕੇ ਇਮਾਨਦਾਰ ਅਧਿਕਾਰੀਆਂ ਦੀਆਂ ਅੱਖਾਂ ’ਚ ਵੀ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੁੱਝ ਵੀ ਹੋਵੇ ਬਿਨ੍ਹਾਂ ਸੁਰੱਖਿਆ ਮਾਪਦੰਡ ਪੂਰੇ ਕੀਤੇ ਉਸਾਰੀਆਂ ਜਾ ਰਹੀਆਂ ਇਹ ਉੱਚੀਆਂ ਇਮਾਰਤਾਂ ਤੇ ਕਈ-ਕਈ ਫੁੱਟ ਡੂੰਘੀਆਂ ਬੇਸਮੈਂਟਾਂ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਇਲਾਕੇ ਦੇ ਕੁੱਝ ਕਾਲੋਨਾਈਜ਼ਰਾਂ ਵਲੋਂ ਧੜਾ-ਧੜ ਲੋਕਾਂ ਨੂੰ ਮਹਿੰਗੇ ਭਾਅ ’ਤੇ ਜ਼ਮੀਨਾਂ ਵੇਚ ਕੇ ਮੋਟੀ ਕਮਾਈ ਕੀਤੀ ਗਈ ਹੈ ਤੇ ਹੁਣ ਖਰੀਦਦਾਰਾਂ ਵਲੋਂ ਵੀ 10-10, 20-20 ਫੁੱਟ ਅੱਗੇ ਤੱਕ ਸੜਕ ਨੂੰ ਮੱਲ ਕੇ (ਕਬਜ਼ਾ ਕਰਕੇ) ਨਾਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਤਾਂ ਲੋਕਾਂ ਵਲੋਂ ਮਾਸਟਰ ਪਲਾਨ ’ਚ ਆਏ ਇਸ ਮਾਰਗ ’ਤੇ ਨਾਜ਼ਾਇਜ਼ ਉਸਾਰੀਆਂ ਕਰਕੇ ਬਹੁਮੰਜ਼ਿਲਾ ਇਮਾਰਤਾਂ ਖੜ੍ਹੀਆਂ ਕੀਤੀਆਂ ਗਈਆਂ ਤੇ ਹੁਣ ਅੱਗੇ ਤੱਕ ਪੌੜੀਆਂ ਬਣਾ ਕੇ ਆਪਣਾ ਸਾਜ਼ੋ-ਸਾਮਾਨ ਰੱਖ ਕੇ ਮਾਰਗ ਨੂੰ ਇਕ ਤਰ੍ਹਾਂ ਨਾਲ ਆਪਣੀ ਜਾਗੀਰ ਹੀ ਸਮਝਿਆ ਜਾਣ ਲੱਗਾ ਹੈ। ਜਦਕਿ ਇਸ ਬੇਤਰਤੀਬੇ ਵਿਕਾਸ ਅਤੇ ਨਾਜਾਇਜ਼ ਉਸਾਰੀਆਂ ਨਾਲ ਇਸ ਬਾਈਪਾਸ ਦੀ ਚੌੜਾਈ ਦਿਨੋ-ਦਿਨ ਛੋਟੀ ਹੁੰਦੀ ਜਾ ਰਹੀ ਹੈ। ਜਦਕਿ ਬਾਈਪਾਸ ’ਤੇ ਤੇਜ਼ ਰਫਤਾਰ ਗੱਡੀਆਂ ਦੀ ਆਵਾਜ਼ਾਈ ਹੋਣ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਨ ਲੱਗਾ ਹੈ। ਪਿਛ ਲੇ ਸਮੇਂ ਦੌਰਾਨ ਵਾਪਰੇ ਹਾਦਸਿਆਂ ’ਚ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਤੋਂ ਹੱਥ ਧੋਣੇ ਪਏ। ਜੇਕਰ ਪ੍ਰਸ਼ਾਸ਼ਨ ਨੇ ਸਮਾਂ ਰਹਿੰਦੇ ਹੀ ਨਾਜਾਇਜ਼ ਉਸਾਰੀਆਂ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ’ਚ ਇਹ ਮਾਰਗ ’ਤੇ ਟਰੈਫਿਕ ਦੀ ਤਾਂ ਵੱਡੀ ਸਮੱਸਿਆ ਬਣੇਗੀ ਹੀ ਬਲਕਿ ਹਾਦਸਿਆਂ ਦੀ ਗਿਣਤੀ ’ਚ ਵੀ ਵਾਧਾ ਹੋਵੇਗਾ। ਇਲਾਕੇ ਦੇ ਸੁਹਿਰਦ ਲੋਕਾਂ ਨੇ ਕਿਹਾ ਹੈ ਕਿ ਇਸ ਮਾਰਗ ਦੇ ਇਕ ਪਾਸੇ ਨਗਰ ਨਿਗਮ ਤੇ ਦੂਸਰੇ ਪਾਸੇ ਜਲੰਧਰ ਡਿਵੈਲਪਮੈਂਟ ਅਥਾਰਟੀ ਦਾ ਖੇਤਰ ਪੈਂਦਾ ਹੈ ਤੇ ਇਸ ਸਮੇਂ ਦੋਵਾਂ ਪਾਸਿਆਂ ’ਤੇ ਵੱਡੀ ਪੱਧਰ ’ਤੇ ਗੈਰ ਕਾਨੂੰਨੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ ਅਤੇ ਜੇ. ਡੀ. ਏ. ਦੇ ਪ੍ਰਸ਼ਾਸ਼ਕ ਕੋਲੋਂ ਇਸ ਮਾਰਗ ’ਤੇ ਹੋ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਭ੍ਰਿ ਸ਼ਟਾਚਾਰ ਮੁਕਤ ਤੇ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਸਰੇ ਪਾਸੇ ਇਸ ਬਾਈਪਾਸ ’ਤੇ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੀਆਂ ਇਨ੍ਹਾਂ ਨਾਜਾਇਜ਼ ਉਸਾਰੀਆਂ ਕਾਰਨ ਸਰਕਾਰ ਦੇ ਅਕਸ ’ਤੇ ਵੀ ਮਾੜਾ ਅਸਰ ਪੈਂਦਾ ਹੈ ।