17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਤੇ ਪਟੇਲ ਹਸਪਤਾਲ ਦੇ ਸਹਿਯੋਗ ਨਾਲ ਵਿਸ਼ੇਸ਼ ਲਿਵਰ ਟ੍ਰਾਂਸਪਲਾਂਟ ਓ.ਪੀ.ਡੀ. ਭਲਕੇ

ਜਲੰਧਰ, 16 ਨਵੰਬਰ (ਐੱਮ. ਐੱਸ.

ਅਜੀਤ ਡੈਸਕ 17-11-2026
ਜਲੰਧਰ, 16 ਨਵੰਬਰ (ਐੱਮ. ਐੱਸ. ਲੋਹੀਆ)-ਇਲਾਕੇ ਦੇ ਮਰੀਜ਼ਾਂ ਨੂੰ ਜਿਗਰ (ਲਿਵਰ) ਦੀਆਂ ਬਿਮਾਰੀਆਂ ਤੇ ਲਿਵਰ ਟ੍ਰਾਂਸਪਲਾਂਟ ਸੰਬੰਧੀ ਮਾਹਰ ਡਾਕਟਰੀ ਸਲਾਹ ਉਪਲਬਧ ਕਰਵਾਉਣ ਦੇ ਮੰਤਵ ਨਾਲ ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਵਲੋਂ ਪਟੇਲ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਬੁੱਧਵਾਰ, 18 ਨਵੰਬਰ ਨੂੰ ਵਿਸ਼ੇਸ਼ ਲਿਵਰ ਟ੍ਰਾਂਸਪਲਾਂਟ ਓ.ਪੀ.ਡੀ. ਹੋਵੇਗੀ। ਇਸ ਓ.ਪੀ.ਡੀ. ਦੌਰਾਨ ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਦੇ ਡਾ. ਉਸ਼ਸਤ ਧੀਰ, ਡਾਇਰੈਕਟਰ ਤੇ ਮੁਖੀ, ਲਿਵਰ ਟ੍ਰਾਂਸਪਲਾਂਟ ਅਤੇ ਹੈਪੈਟੋਬਿਲੀਅਰੀ ਸਰਜਰੀ ਵਿਭਾਗ, ਮਰੀਜ਼ਾਂ ਨੂੰ ਮਾਹਰ ਡਾਕਟਰੀ ਸਲਾਹ ਦੇਣਗੇ। ਇਸ ਦੌਰਾਨ ਮਰੀਜ਼ ਲਿਵਰ ਟ੍ਰਾਂਸਪਲਾਂਟ ਸੰਬੰਧੀ ਸਲਾਹ, ਲਿਵਰ ਸਿਰੋਸਿਸ, ਹੈਪੇਟਾਈਟਿਸ, ਫੈਟੀ ਲਿਵਰ, ਲਿਵਰ ਟਿਊਮਰ, ਪਿੱਤੇ ਦੀ ਥੈਲੀ ਅਤੇ ਪਿੱਤ ਦੀਆਂ ਨਲੀਆਂ ਨਾਲ ਸੰਬੰਧਤ ਬਿਮਾਰੀਆਂ ਅਤੇ ਲਿਵਰ ਫੇਲ੍ਹ ਹੋਣ ਦੀ ਸਥਿਤੀ ਦੇ ਇਲਾਜ ਅਤੇ ਪ੍ਰਬੰਧਨ ਬਾਰੇ ਮਾਹਰ ਸਲਾਹ ਲੈ ਸਕਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਮੰਤਵ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਮਾਹਰ ਲਿਵਰ ਟ੍ਰਾਂਸਪਲਾਂਟ ਤੇ ਹੈਪੈਟੋਬਿਲੀਅਰੀ ਇਲਾਜ ਸੰਬੰਧੀ ਸਲਾਹ ਸਥਾਨਕ ਪੱਧਰ ‘ਤੇ ਉਪਲਬਧ ਕਰਵਾਉਣਾ ਹੈ, ਤਾਂ ਜੋ ਸ਼ੁਰੂਆਤੀ ਮਾਹਰ ਸਲਾਹ ਲਈ ਉਨ੍ਹਾਂ ਨੂੰ ਦਿੱਲੀ ਨਾ ਜਾਣਾ ਪਵੇ। ਇਹ ਓ.ਪੀ.ਡੀ. ਬੁੱਧਵਾਰ, 18 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪਟੇਲ ਹਸਪਤਾਲ, ਸਿਵਲ ਲਾਈਨਜ਼, ਜਲੰਧਰ ਵਿਖੇ ਲਗਾਈ ਜਾਵੇਗੀ। ਇਸ ਲਈ ਅਪਾਇੰਟਮੈਂਟ ਅਤੇ ਹੋਰ ਜਾਣਕਾਰੀ ਲਈ ਮਰੀਜ਼ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ 21 ਨੂੰ ਸਜਾਏ ਜਾਣ ਵਾਲੇ ਮੁੱਖ ਨਗਰ ਕੀਰਤਨ ’ਚ ਸੰਗਤ ਦੇ ਸਵਾਗਤ ਲਈ ਵਪਾਰਕ ਅਦਾਰਿਆਂ ਨਾਲ ਕੀਤਾ ਸ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਪ੍ਰਧਾਨ ਬਣਨ ’ਤੇ ਬੀਬੀ ਹਰਜੀਤ ਕੌਰ ਤਲਵੰਡੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।