ਪਿੰਡ ਬੰਬੀਆਂਵਾਲ ਵਿਖੇ ਬਾਲ ਦਿਵਸ ਮਨਾਇਆ
ਜਲੰਧਰ, 16 ਨਵੰਬਰ (ਜਸਪਾਲ ਸਿੰਘ)-ਪਿੰਡ ਬੰਬੀਆਂਵਾਲ ਵਿਖੇ ਸਥਿਤ ਰਾਇਲ ਗਰੀਨਸ ਕਾਲੋਨੀ ਵਲੋਂ ਬਾਲ ਦਿਵਸ ਸੰਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਲਈ ਵੱਖ-ਵੱਖ ਖੇਡ ਗਤੀਵਿਧੀਆਂ ਤੋਂ ਇਲਾਵਾ ਜਾਦੂ ਦਾ ਸ਼ੋਅ ਵੀ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਲਈ ਕਈ ਮਨੋਰੰਜਕ ਖੇਡਾਂ ਤੇ ਹੋਰ ਕਈ ਪੇਸ਼ਕਾਰੀਆਂ ਵੀ ਕਰਵਾਈਆਂ ਗਈਆਂ।
ਅਜੀਤ ਡੈਸਕ
17-11-2026