ਸੜਕ ਦੇ ਡਿਵਾਈਡਰ ’ਤੇ ਲਾਏ ਬੂਟਿਆਂ ਦੀ ਸੰਭਾਲ ਨਾ ਹੋਣ ਕਾਰਨ ਉੱਗੀ ਘਾਹ-ਫੂਸ
ਜਲੰਧਰ 16 ਨਵੰਬਰ (ਮੋਹਿਤ ਸਿੰਘ) ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਰੋਡ ’ਤੇ ਸਰਕਾਰ ਵੱਲੋਂ ਸੜਕਾਂ ਨੂੰ ਸੁੰਦਰ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਸੜਕਾਂ ਦੇ ਵਿਚਕਾਰ ਡਿਵਾਈਡਰ ਬਣਾਏ ਜਾਂਦੇ ਹਨ। ਇਨ੍ਹਾਂ ਡਿਵਾਈਡਰਾਂ ’ਤੇ ਹਰਿਆਲੀ ਨੂੰ ਵਧਾਵਾ ਦੇਣ ਲਈ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾਏ ਜਾਂਦੇ ਹਨ, ਪਰ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਵਿਕਾਸ ਕਾਰਜਾਂ ਦੀ ਅਸਲ ਤਸਵੀਰ ਕੁਝ ਹੋਰ ਹੀ ਨਜ਼ਰ ਆਉਣ ਲੱਗ ਪੈਂਦੀ ਹੈ।
ਸ
ਸੜਕ ਦੇ ਡਿਵਾਈਡਰ ’ਤੇ ਲਾਏ ਬੂਟਿਆਂ ਦੀ ਸੰਭਾਲ ਨਾ ਹੋਣ ਕਾਰਨ ਉੱਗੀ ਘਾਹ-ਫੂਸ
17-11-2026
ਜਲੰਧਰ 16 ਨਵੰਬਰ (ਮੋਹਿਤ ਸਿੰਘ) ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਰੋਡ ’ਤੇ ਸਰਕਾਰ ਵੱਲੋਂ ਸੜਕਾਂ ਨੂੰ ਸੁੰਦਰ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਸੜਕਾਂ ਦੇ ਵਿਚਕਾਰ ਡਿਵਾਈਡਰ ਬਣਾਏ ਜਾਂਦੇ ਹਨ। ਇਨ੍ਹਾਂ ਡਿਵਾਈਡਰਾਂ ’ਤੇ ਹਰਿਆਲੀ ਨੂੰ ਵਧਾਵਾ ਦੇਣ ਲਈ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾਏ ਜਾਂਦੇ ਹਨ, ਪਰ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਵਿਕਾਸ ਕਾਰਜਾਂ ਦੀ ਅਸਲ ਤਸਵੀਰ ਕੁਝ ਹੋਰ ਹੀ ਨਜ਼ਰ ਆਉਣ ਲੱਗ ਪੈਂਦੀ ਹੈ। ਅਜਿਹਾ ਹੀ ਨਜ਼ਾਰਾ ਸ਼ਹਿਰ ਦੀ ਇਕ ਸੜਕ ਦੇ ਵਿਚਕਾਰ ਬਣੇ ਡਿਵਾਈਡਰ ’ਤੇ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਬੂਟਿਆਂ ਦੀ ਥਾਂ ਖਾਸ-ਫੂਸ ਅਤੇ ਜੰਗਲੀ ਘਾਹ ਉੱਗਿਆ ਹੋਇਆ ਹੈ। ਸੜਕ ਦੇ ਵਿਚਕਾਰ ਬਣੇ ਕੰਕਰੀਟ ਦੇ ਡਿਵਾਈਡਰ ’ਤੇ ਹਰਿਆਲੀ ਲਗਾਉਣ ਦੇ ਮਕਸਦ ਨਾਲ ਬੂਟੇ ਲਗਾਏ ਗਏ ਸਨ, ਪਰ ਸਮੇਂ ਦੇ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਬੂਟਿਆਂ ਦੀ ਥਾਂ ਘਾਹ ਅਤੇ ਜੰਗਲੀ ਬੂਟੀਆਂ ਨੇ ਲੈ ਲਈ ਹੈ। ਡਿਵਾਈਡਰ ’ਤੇ ਕਈ ਥਾਵਾਂ ’ਤੇ ਘਾਹ ਦੇ ਵੱਡੇ-ਵੱਡੇ ਝੁੰਡ ਦਿਖਾਈ ਦੇ ਰਹੇ ਹਨ, ਜਦਕਿ ਕੁਝ ਥਾਵਾਂ ’ਤੇ ਬੂਟਿਆਂ ਦੇ ਨਿਸ਼ਾਨ ਵੀ ਨਜ਼ਰ ਨਹੀਂ ਆ ਰਹੇ। ਇਲਾਕੇ ਦੀ ਸੜਕ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਾਹਨ ਲੰਘਦੇ ਹਨ। ਅਜਿਹੇ ਵਿੱਚ ਡਿਵਾਈਡਰ ਦੀ ਸਾਫ਼-ਸਫ਼ਾਈ ਅਤੇ ਹਰਿਆਲੀ ਦੀ ਸੰਭਾਲ ਕਰਨਾ ਵੀ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਇਸ ਪਾਸੇ ਤੁਰੰਤ ਧਿਆਨ ਦੇਵੇ ਅਤੇ ਡਿਵਾਈਡਰ ’ਤੇ ਉੱਗੀ ਖਾਸ-ਫੂਸ ਨੂੰ ਸਾਫ਼ ਕਰਵਾਉਣ ਦੇ ਨਾਲ-ਨਾਲ ਬੂਟਿਆਂ ਦੀ ਮੁੜ ਸੰਭਾਲ ਕੀਤੀ ਜਾਵੇ ।