16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਨਕੋਦਰ ਵਿਖੇ ਸ੍ਰੀ ਰਾਮ ਕਥਾ ਦੇ ਸੰਬੰਧੀ ’ਚ ਸੰਧਿਆ ਫੇਰੀ ਦਾ ਆਯੋਜਨ

ਨਕੋਦਰ, 16 ਨਵੰਬਰ (ਗੁਰਵਿੰਦਰ ਸਿੰਘ )-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ੍ਰੀ ਰਾਮ ਕਥਾ ਦੇ ਸਬੰਧ ’ਚ ਨਕੋਦਰ ਵਿਖੇ ਵਿਸ਼ਾਲ ਸੰਧਿਆ ਫੇਰੀ ਦਾ ਆਯੋਜਨ ਸ਼ਰਧਾ ਤੇ ਭਗਤੀ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਪ੍ਰਭੂ ਸ੍ਰੀ ਰਾਮ ਜੀ ਪ੍ਰਤੀ ਆਪਣੀ ਆਸਥਾ ਤੇ ਭਗਤੀ ਦਾ ਪ੍ਰਗਟਾਵਾ ਕੀਤਾ।

ਅਜੀਤ ਡੈਸਕ 17-11-2026
ਨਕੋਦਰ, 16 ਨਵੰਬਰ (ਗੁਰਵਿੰਦਰ ਸਿੰਘ )-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ੍ਰੀ ਰਾਮ ਕਥਾ ਦੇ ਸਬੰਧ ’ਚ ਨਕੋਦਰ ਵਿਖੇ ਵਿਸ਼ਾਲ ਸੰਧਿਆ ਫੇਰੀ ਦਾ ਆਯੋਜਨ ਸ਼ਰਧਾ ਤੇ ਭਗਤੀ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਪ੍ਰਭੂ ਸ੍ਰੀ ਰਾਮ ਜੀ ਪ੍ਰਤੀ ਆਪਣੀ ਆਸਥਾ ਤੇ ਭਗਤੀ ਦਾ ਪ੍ਰਗਟਾਵਾ ਕੀਤਾ। ਸੰਧਿਆ ਫੇਰੀ ਦਾ ਸ਼ੁਭ ਆਰੰਭ ਧਰਮ ਅਰਥ ਮੰਦਰ ਕੁਟੀਆ, ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਤੋਂ ਹੋਇਆ। ਉਪਰੰਤ ਸੰਧਿਆ ਫੇਰੀ ਸ਼ਹਿਰ ਦੇ ਮੁੱਖ ਕੇਂਦਰਾਂ ਤੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਅੱਗੇ ਵਧੀ। ਅੰਤ ਵਿੱਚ ਸੰਧਿਆ ਫੇਰੀ ਮੁੜ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ।ਇਸ ਆਯੋਜਨ ਦਾ ਮੁੱਖ ਉਦੇਸ਼ ਜਨਮਾਨਸ ਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ਾਂ, ਉਨ੍ਹਾਂ ਦੇ ਮਰਿਆਦਾ ਪੂਰਨ ਜੀਵਨ ਤੇ ਅਧਿਆਤਮਿਕ ਸਿੱਖਿਆਵਾਂ ਨਾਲ ਜੋੜਨਾ ਸੀ। ਇਸੇ ਲੜੀ ਤਹਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ 25 ਨਵੰਬਰ ਤੋਂ 29 ਨਵੰਬਰ 2026 ਤੱਕ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਪਾਵਨ ਕਥਾ ਰੋਜ਼ਾਨਾ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਧਰਮ ਅਰਥ ਮੰਦਰ ਕੁਟੀਆ, ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਹੋਵੇਗੀ।
ਪਿਛਲੀ ਖ਼ਬਰ ਦੇਸ਼ ’ਚ ਪੱਤਰਕਾਰਤਾ ਹਮੇਸ਼ਾ ਚੁਣੌਤੀਪੂਰਨ ਤੇ ਕਠਿਨ ਰਹੀ- ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈੱਸ ਕਲੱਬ ’ ਚ ਕੌਮੀ ਪ੍ਰੈੱਸ ਦਿ... ਅਗਲੀ ਖ਼ਬਰ ਨੂਰਮਹਿਲ ਰੋਡ ’ਤੇ ਮਨਚਲਿਆਂ ਦੀ ਹੁੱਲੜਬਾਜ਼ੀ ਨੇ ਪਾਰ ਕੀਤੀਆਂ ਹੱਦਾਂ, ਪੜ੍ਹਾਈ ਕਰਨ ਜਾ ਰਹੇ ਬੱਚਿਆਂ ’ਤੇ ਪੈ ਰਿਹਾ ਬੁਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।