ਗਣੇਸ਼ ਨਗਰ ਵਿਖੇ ਗਲੀ ’ਚ ਐਕਟਿਵਾ ਖੜ੍ਹੀ ਕਰਨ ਤੋਂ ਹੋਏ ਝਗੜੇ ’ਚ ਵਕੀਲ ਦਾ ਸਿਰ ਪਾੜਿਆ
ਜਲੰਧਰ, 20 ਨਵੰਬਰ (ਜਤਿੰਦਰ ਪੰਮੀ)-ਗਣੇਸ਼ ਨਗਰ ਬਸਤੀ ਨੌ ’ਚ ਗਲੀ ’ਚ ਐਕਟਿਵਾ ਖੜ੍ਹੀ ਕਰਨ ਤੋਂ ਹੋਏ ਝਗੜੇ ’ਚ ਇਕ ਵਿਅਕਤੀ ਨੇ ਆਪਣੀ ਧੀ ਨੂੰ ਟਿਊਸ਼ਨ ਤੋਂ ਲੈਣ ਆਏ ਵਕੀਲ ਦਾ ਸਿਰ ਪਾੜ ਦਿੱਤਾ। ਪੀੜਤ ਵਕੀਲ ਸੌਰਭ ਹਾਂਡਾ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-5 ਨੂੰ ਦਿੱਤੀ, ਜਿਸ ’ਤੇ ਪੁਲਿਸ ਨੇ ਗਣੇਸ਼ ਨਗਰ ਵਾਸੀ ਅਵਤਾਰ ਸਿੰਘ ਪੁੱਤਰ ਚੰਨੀ ਵਾਸੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਜੀਤ ਡੈਸਕ
21-11-2026