ਜਲੰਧਰ ਆਹਲੂਵਾਲੀਆ ਬਰਾਦਰੀ ਵਲੋਂ ਨਗਰ ਕੀਰਤਨ ਮੌਕੇ ਅੱਜ ਲਗਾਇਆ ਜਾਵੇਗਾ ਲੰਗਰ ਪ੍ਰਬੰਧਕਾਂ ਵਲੋਂ ਕੀਤੀ ਬੈਠਕ
ਚੁਗਿੱਟੀ/ ਜੰਡੂਸਿੰਘਾ, 20 ਨਵੰਬਰ (ਨਰਿੰਦਰ ਲਾਗੂ)- ਸ਼ਹਿਰ ’ਚ ਸਮੂਹ ਸਿੰਘ ਸਭਾਵਾਂ ਵਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 21 ਨਵੰਬਰ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦਾ ਜਲੰਧਰ ਆਹਲੂਵਾਲੀਆ ਬਰਾਦਰੀ ਵਲੋਂ ਅੱਡਾ ਹੁਸ਼ਿਆਰਪੁਰ ਚੌਂਕ ਵਿਖੇ ਨਿੱਘਾ ਸਵਾਗਤ ਕਰਦੇ ਹੋਏ ਹਾਜ਼ਰੀਨ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਇਸ ਕਾਰਜ ਦੀਆਂ ਤਿਆਰੀਆਂ ਨੂੰ ਲੈ ਕੇ ਉਕਤ ਬਰਾਦਰੀ ਦੇ ਮੁੱਖ ਪ੍ਰਬੰਧਕਾਂ ਵਲੋਂ ਇੱਕ ਬੈਠਕ ਸਥਾਨਕ ਗੁਰੂ ਨਾਨਕ ਮਾਰਕੀਟ ਵਿਖੇ ਨਵ-ਨਿਯੁਕਤ ਪ੍ਰਧਾਨ ਪ੍ਰਦੀਪ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਤੇ ਅਸ਼ੋਕ ਵਾਲੀਆ ਦੀ ਦੇਖਰੇਖ ਹੇਠ ਕੀਤੀ ਗਈ।
ਅਜੀਤ ਡੈਸਕ
21-11-2026