ਆਰੀਆ ਨਗਰ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ 16ਵਾਂ ਸੰਤ ਸੰਮੇਲਨ
ਕਰਤਾਰਪੁਰ, 20 ਨਵੰਬਰ (ਜਨਕ ਰਾਜ ਗਿੱਲ)- ਸਥਾਨਕ ਮੁਹੱਲਾ ਆਰੀਆ ਨਗਰ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ 16ਵਾਂ ਸੰਤ ਸੰਮੇਲਨ ਕਮੇਟੀ ਚੇਅਰਮੈਨ ਰਾਮ ਪਾਲ, ਪ੍ਰਧਾਨ ਸਖੀ ਚੰਦ ਤੇ ਉਨ੍ਹਾਂ ਦੀ ਪੂਰੀ ਸਮੁੱਚੀ ਟੀਮ ਦੇ ਨਾਲ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ । ਜਿਸਦੇ ਚਲਦਿਆਂ ਧਾਰਮਿਕ ਸਮਾਗਮ ਦੀ ਆਰੰਭਤਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਾਵਨ ਅੰਮ੍ਰਿਤਬਾਣੀ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕੀਤਾ ਗਿਆ।
ਕਰਤਾਰਪੁਰ, 20 ਨਵੰਬਰ (ਜਨਕ ਰਾਜ ਗਿੱਲ)- ਸਥਾਨਕ ਮੁਹੱਲਾ ਆਰੀਆ ਨਗਰ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ 16ਵਾਂ ਸੰਤ ਸੰਮੇਲਨ ਕਮੇਟੀ ਚੇਅਰਮੈਨ ਰਾਮ ਪਾਲ, ਪ੍ਰਧਾਨ ਸਖੀ ਚੰਦ ਤੇ ਉਨ੍ਹਾਂ ਦੀ ਪੂਰੀ ਸਮੁੱਚੀ ਟੀਮ ਦੇ ਨਾਲ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ । ਜਿਸਦੇ ਚਲਦਿਆਂ ਧਾਰਮਿਕ ਸਮਾਗਮ ਦੀ ਆਰੰਭਤਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਾਵਨ ਅੰਮ੍ਰਿਤਬਾਣੀ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਡੇਰਾ ਸੱਚਖੰਡ ਬੱਲਾਂ ਤੋਂ ਕੀਰਤਨੀ ਜਥਾ ਨਰਿੰਦਰ ਸਿੰਘ ਹੈਰੀ ਤੇ ਸਾਥਿਆਂ ਵਲੋਂ ਰਹਿਨਾਮ ਦੀ ਮਹਿਮਾਂ ਦਾ ਗੁਣਗਾਣ ਕਰਦੇ ਹੋਏ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦਾ ਸੁਨੇਹਾ ਸੰਗਤਾਂ ਨੂੰ ਦਿੱਤਾ। ਇਸ ਵਿਸ਼ੇਸ਼ ਮੌਕੇ ’ਤੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਦਮ ਸ੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਉਚੇਚੇ ਤੌਰ ’ਤੇ ਸੰਤ ਸੰਮਲੇਨ ’ਚ ਪੁੱਜੇ । ਰਾਜਨੀਤਿਕ ਸ਼ਖਸਿਅਤਾਂ ’ਚ ਹਲਕਾ ਵਿਧਾਇਕ ਬਲਕਾਰ ਸਿੰਘ, ਦਵਿੰਦਰ ਸਿੰਘ ਮੱਲ੍ਹੀ ਇੰਚਾਰਜ ਆਪ ਦਫਤਰ ਕਰਤਾਰਪੁਰ, ਹਲਕਾ ਇੰਚਾਰਜ ਕਾਂਗਰਸ ਰਾਜਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤਰੁਣ ਰਾਏ ਆਪੋ ਆਪਣੇ ਸਮਰਥੱਕਾਂ ਸਮੇਤ ਨਤਮਸਤਕ ਹੋਏ ਤੇ ਸੰਤਾਂ ਦਾ ਆਰਸ਼ੀਵਾਦ ਪ੍ਰਾਪਤ ਕੀਤਾ। ਮੌਕੇ ’ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਗੇਟ ਦੇ ਨਿਰਮਾਣ ਲਈ ਇੱਕ ਲੱਖ ਦੀ ਸੇਵਾ ਵੀ ਸੰਗਤਾਂ ਪਾਸੋਂ ਲਈ । ਸੰਮਲੇਨ ਦੇ ਅੰਤ ’ਚ ਉੱਘੀਆਂ ਰਾਜਨੀਤਿਕ ਸ਼ਖਸੀਅਤਾਂ ਵਲੋਂ ਸੰਤਾਂ ਮਹਾਂਪੁਰਸ਼ਾ ਵਲੋਂ ਦਰਸ਼ਾਏ ਮਾਰਗ ’ਤੇ ਚੱਲਣ ਦਾ ਸੁਨੇਹਾ ਸੰਗਤਾਂ ਨੂੰ ਦਿੱਤਾ। ਇਸ ਮੌਕੇ ’ਤੇ ਸ਼ਹਿਰੀ ਪ੍ਰਧਾਨ ਕਾਂਗਰਸ ਬਾਲ ਮੁਕੰਦ ਬਾਲੀ , ਸੂਰਜ ਭਾਨ ਸਾਬਕਾ ਕੌਂਸਲਰ ,ਪ੍ਰਧਾਨ ਨਰੇਸ਼ ਪਾਲ, ਰਾਕੇਸ਼ ਪਾਲ ਆਪ ਆਗੂ, ਖ ਜ਼ਾਨਚੀ ਰਾਜਿੰਦਰ ਕੁਮਾਰ, ਸਕੱਤਰ ਰਾਕੇਸ਼ ਕੁਮਾਰ, ਸਾਬਕਾ ਪ੍ਰਧਾਨ ਪ੍ਰਸ਼ੋਤਮ ਕਲੇਰ, ਅਸ਼ੋਕ ਕੁਮਾਰ ਰਿਸ਼ੀ ਪਾਲ, ਹੈਪੀ ਕਲੇਰ, ਬਲਵਿੰਦਰ ਕੁਮਾਰ, ਬਲਵਿੰਦਰ, ਬਿਕਰਮ ਪਾਲ, ਜੱਸੀ ਤਲਹ੍ਹਣ, ਨਵੀਨ ਕਲੇਰ ਕੌਂਸਲਰ ਸ਼ਾਮ ਸੁੰਦਰ, ਕੌਂਸਲਰ ਪੂਜਾ ਥਾਪਾ ਆਦਿ ਹਾਜਰ ਸਨ।