ਅੰਤਰਿਮ ਕਮੇਟੀ ਮੈਂਬਰ ਚੁਣੇ ਜਾਣ ’ਤੇ ਜਥੇ: ਕਾਹਲੋਂ ਦਾ ਕਰਤਾਰਪੁਰ ’ਚ ਨਿੱਘਾ ਸਵਾਗਤ
ਨਿਮਾਣੇ ਸਿੱਖ ਵਜੋਂ ਆਪਣੀਆਂ ਸੇਵਾਵਾਂ ਪਿਛਲੇ ਦਹਾਕਿਆਂ ਤੋਂ ਨਿਭਾਅ ਰਿਹਾ ਹਾਂ -ਜਥੇ: ਰਣਜੀਤ ਸਿੰਘ ਕਾਹਲੋਂ
ਕਰਤਾਰਪੁਰ, 20 ਨਵੰਬਰ (ਜਨਕ ਰਾਜ ਗਿੱਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਗਏ ਜਰਨਲ ਇਜਲਾਸ ਦੌਰਾਨ ਹੋਈ ਚੋਣ ਦੌਰਾਣ ਜਥੇ: ਐਡ: ਹਰਜਿਮਦਰ ਸਿੰਘ ਧਾਮੀ ਨੂੰ 6ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਤੇ ਇਜਲਾਸ ਦੌਰਾਨ ਹੀ ਕੀਤੀ ਗਈ 11 ਮੈਂਬਰੀ ਕਮੇਟੀ ਅੰਤਰਿਮ ਦੀ ਚੋਣ ’ਚ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਕਰਤਾਰਪੁਰ ਜਥੇ: ਰਣਜੀਤ ਸਿੰਘ ਕਾਹਲੋਂ ਨੂੰ ਕਮੇਟੀ ਮੈਂਬਰ ਦੀ ਜਿੰਮੇਵਾਰੀ ਸੌਂਪੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਮਿਲੀ ਇਸ ਵਿਸ਼ੇਸ਼ ਸੇਵਾ ਨੂੰ ਲੈ ਕੇ ਖੇਤਰ ਵਾਸੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰੀ ਗਿਣਤੀ ’ਚ ਕਰਤਾਰਪੁਰ ਦੀਆਂ ਸਿੱਖ ਜਥੇਬੰਦੀਆਂ ਤੇ ਉੱਘੀਆਂ ਸ਼ਖਸੀਅਤਾਂ ਵਲੋਂ ਜਥੇ: ਰਣਜੀਤ ਸਿੰਘ ਕਾਹਲੋਂ ਦਾ ਕਰਤਾਰਪੁਰ ਪੁਜੱਣ ’ਤੇ ਨਿੱਘਾ ਸਵਾਗਤ ਫੁੱਲਾਂ ਦੀ ਵਰਖਾ ਅਤੇ ਸਿਰਪਾਓ ਭੇਟ ਕਰਦੇ ਹੋਏ ਕੀਤਾ। ਇਸ ਮੌਕੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਜਥੇ: ਰਣਜੀਤ ਸਿੰਘ ਕਾਹਲੋਂ ਵਲੋਂ ‘ਅਜੀਤ’ਨਾਲ ਗੱਲਬਾਤ ਕਰਦਿਆਂ ਆਖਿਆ ਕਿ ‘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨਿਮਾਣੇ ਸਿੱਖ ਵਜੋਂ ਆਪਣੀਆਂ ਸੇਵਾਵਾਂ ਪਿਛਲੇ ਦਹਾਕਿਆਂ ਤੋਂ ਨਿਭਾਅ ਰਹੇ ਹਨ ਤੇ ਹੁਣ ਜੋ ਸੇਵਾ ਉਨਾਂ ਨੂੰ ਅੰਤਰਿਮ ਕਮੇਟੀ ਅੰਦਰ ਸੌਂਪੀ ਗਈ ਹੈ, ਉਹ ਸੇਵਾ ਅਕਾਲ ਪੁਰਖ ਦੇ ਹੁਕਮਾਂ ਅਨੁਸਾਰ ਤਨਦੇਹੀ ਨਾਲ ਨਿਭਾਉਣਗੇ।
ਕਰਤਾਰਪੁਰ, 20 ਨਵੰਬਰ (ਜਨਕ ਰਾਜ ਗਿੱਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਗਏ ਜਰਨਲ ਇਜਲਾਸ ਦੌਰਾਨ ਹੋਈ ਚੋਣ ਦੌਰਾਣ ਜਥੇ: ਐਡ: ਹਰਜਿਮਦਰ ਸਿੰਘ ਧਾਮੀ ਨੂੰ 6ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਤੇ ਇਜਲਾਸ ਦੌਰਾਨ ਹੀ ਕੀਤੀ ਗਈ 11 ਮੈਂਬਰੀ ਕਮੇਟੀ ਅੰਤਰਿਮ ਦੀ ਚੋਣ ’ਚ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਕਰਤਾਰਪੁਰ ਜਥੇ: ਰਣਜੀਤ ਸਿੰਘ ਕਾਹਲੋਂ ਨੂੰ ਕਮੇਟੀ ਮੈਂਬਰ ਦੀ ਜਿੰਮੇਵਾਰੀ ਸੌਂਪੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਮਿਲੀ ਇਸ ਵਿਸ਼ੇਸ਼ ਸੇਵਾ ਨੂੰ ਲੈ ਕੇ ਖੇਤਰ ਵਾਸੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਭਾਰੀ ਗਿਣਤੀ ’ਚ ਕਰਤਾਰਪੁਰ ਦੀਆਂ ਸਿੱਖ ਜਥੇਬੰਦੀਆਂ ਤੇ ਉੱਘੀਆਂ ਸ਼ਖਸੀਅਤਾਂ ਵਲੋਂ ਜਥੇ: ਰਣਜੀਤ ਸਿੰਘ ਕਾਹਲੋਂ ਦਾ ਕਰਤਾਰਪੁਰ ਪੁਜੱਣ ’ਤੇ ਨਿੱਘਾ ਸਵਾਗਤ ਫੁੱਲਾਂ ਦੀ ਵਰਖਾ ਅਤੇ ਸਿਰਪਾਓ ਭੇਟ ਕਰਦੇ ਹੋਏ ਕੀਤਾ। ਇਸ ਮੌਕੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਜਥੇ: ਰਣਜੀਤ ਸਿੰਘ ਕਾਹਲੋਂ ਵਲੋਂ ‘ਅਜੀਤ’ਨਾਲ ਗੱਲਬਾਤ ਕਰਦਿਆਂ ਆਖਿਆ ਕਿ ‘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨਿਮਾਣੇ ਸਿੱਖ ਵਜੋਂ ਆਪਣੀਆਂ ਸੇਵਾਵਾਂ ਪਿਛਲੇ ਦਹਾਕਿਆਂ ਤੋਂ ਨਿਭਾਅ ਰਹੇ ਹਨ ਤੇ ਹੁਣ ਜੋ ਸੇਵਾ ਉਨਾਂ ਨੂੰ ਅੰਤਰਿਮ ਕਮੇਟੀ ਅੰਦਰ ਸੌਂਪੀ ਗਈ ਹੈ, ਉਹ ਸੇਵਾ ਅਕਾਲ ਪੁਰਖ ਦੇ ਹੁਕਮਾਂ ਅਨੁਸਾਰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ’ਤੇ ਉਨ੍ਹ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਦਾ ਵੀ ਧੰਨਵਾਦ ਜਤਾਇਆ ਤੇ ਖੇਤਰ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਵੀ ਮਜਬੂਤ ਕਰਨ ਦਾ ਭਰੋਸਾ ਜਤਾਇਆ। ਇਸ ਮੌਕੇ ’ਤੇ ਗੁਰਦੁਆਰਾ ਮੈਨੇਜਰ ਕਮਲਜੀਤ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤਰੁਣ ਰਾਏ, ਸਰਗਰਮ ਅਕਾਲੀ ਆਗੂ ਭੁਪਿੰਦਰ ਸਿੰਘ ਭਿੰਦਾ ਕਾਹਲੋਂ, ਭਾਈ ਬਲਵਿੰਦਰ ਸਿੰਘ ਤਿੰਮੋਵਾਲ, ਜ਼ਿਲ੍ਹਾ ਉੱਪ ਪ੍ਰਧਾਨ ਜਥੇ: ਸੇਵਾ ਸਿੰਘ, ਸ਼ਹਿਰੀ ਪ੍ਰਧਾਨ ਮਨਜੀਤ ਸਿੰਘ, ਯੂਥ ਆਗੂ ਹਰਵਿੰਦਰ ਸਿੰਘ ਰਿੰਕੂ, ਸ਼ਮਸ਼ੇਰ ਸਿੰਘ , ਜਗਜੀਤ ਸਿੰਘ ਤੇ ਬਾਕੀ ਪਤਵੰਤਿਆਂ ਵਲੋਂ ਸਿਰਪਾਓ ਭੇਟ ਕਰਦੇ ਹੋਏ ਜਥੇ: ਕਾਹਲੋਂ ਨੂੰ ਵਧਾਈ ਦਿੱਤੀ।