ਬਿਜਲੀ ਕਰਮਚਾਰੀ ਦੀ ਕਰੰਟ...
ਲੋਹੀਆਂ ਖਾਸ, 29 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬਲਾਕ ਦੇ ਪਿੰਡ ਮੁਰੀਦਵਾਲ ’ਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ ਪਤਾ ਲੱਗਾ ਕਿ ਪਿੰਡ ਦੇ ਇੱਕ ਨੌਜਵਾਨ ਝਿਲਮਣ ਸਿੰਘ ਦੀ ਬਿਜਲੀ ਅਧਿਕਾਰੀਆਂ ਨਾਲ ਕੰਮ ਕਰਦੇ ਸਮੇਂ ਕੰਰਟ ਲੱਗਣ ਨਾਲ ਮੌਤ ਹੋ ਗਈ| ਜਾਣਕਾਰੀ ਦਿੰਦਿਆਂ ਮ੍ਰਿਤਕ ਝਿਲਮਣ ਸਿੰਘ (32) ਦੇ ਵੱਡੇ ਭਰਾ ਸੁਖਵਿੰਦਰ ਸਿੰਘ ਸਿੱਧੂ (ਪੱਤਰਕਾਰ) ਵਾਸੀ ਮੁਰੀਦਵਾਲ ਨੇ ਦੱਸਿਆ ਕਿ ਮੇਰਾ ਭਰਾ ਝਿਲਮਣ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਈ ਸਾਲਾਂ ਤੋਂ ਪ੍ਰਾਈਵੇਟ ਤੌਰ ’ਤੇ ਬਿਜਲੀ ਕਰਮਚਾਰੀਆਂ ਨਾਲ ਕੰਮ ਕਰਦਾ ਆ ਰਿਹਾ ਸੀ, ਨੂੰ ਅੱਜ ਸਵੇਰੇ ਵੀ ਸਿੰਧੜ ਗਰਿਡ ’ਤੇ ਕੰਮ ਕਰਦੇ ਪਾਵਰਕਾਮ ਦੇ ਅਧਿਕਾਰੀ ਦਾ ਫੋਨ ਆਇਆ ਕਿ ਮੇਦਾ ਤੇ ਸੱਜਣਵਾਲ ਨੇੜਲੀ ਲਾਈਨ ’ਤੇ ਕੋਈ ਫਾਲਟ ਦੂਰ ਕਰਨਾ ਹੈ| ਉਨ੍ਹਾਂ ਕਿਹਾ ਕਿ ਭਰਾ ਨਾਲ ਕੰਮ ਕਰਨ ਮੌਕੇ ਲਾਈਨਮੈਨ ਦਲਜੀਤ ਸਿੰਘ ਨਾਲ ਸੀ ਅਤੇ ਉਸ ਨੇ ਹੀ ਪਰਮਿਟ ਲੈ ਕੇ ਬਿਜਲੀ ਸਪਲਾਈ ਬੰਦ ਕਰਵਾਈ ਸੀ, ਪਰ ਸਪਲਾਈ ਬੰਦ ਨਾ ਹੋਣ ਕਾਰਨ ਮੇਰੇ ਭਰਾ ਝਿਲਮਣ ਸਿੰਘ ਨੂੰ ਦੁਪਹਿਰ 2 ਕੁ ਵਜੇ ਕਰੰਟ ਲੱਗ ਗਿਆ ਤੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੁਆ ਕੇ ਨਕੋਦਰ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ| ਇਸ ਸਬੰਧੀ ਸੁਖਵਿੰਦਰ ਸਿੰਘ ਸਿੱਧੂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹਿੰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਮੌਤ ਦਾ ਜਿੰਮੇਵਾਰ ਬਿਜਲੀ ਵਿਭਾਗ ਹੈ, ਜੇਕਰ ਵਿਭਾਗ ਵਿਚਲੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਭਰਾ ਦਾ ਨਾ ਤਾਂ ਪੋਸਟਮਾਰਟਮ ਹੋਣ ਦੇਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ| ਉਧਰ ਪਾਵਰਕਾਮ ਸਬ ਡਵੀਜਨ ਮਲਸੀਆਂ ਦੇ ਐੱਸ. ਡੀ.
(
(Ã ਸਫਾ 5 ਦੀ ਬਾਕੀ Æ)
30-11-2026
ਲੋਹੀਆਂ ਖਾਸ, 29 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬਲਾਕ ਦੇ ਪਿੰਡ ਮੁਰੀਦਵਾਲ ’ਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ ਪਤਾ ਲੱਗਾ ਕਿ ਪਿੰਡ ਦੇ ਇੱਕ ਨੌਜਵਾਨ ਝਿਲਮਣ ਸਿੰਘ ਦੀ ਬਿਜਲੀ ਅਧਿਕਾਰੀਆਂ ਨਾਲ ਕੰਮ ਕਰਦੇ ਸਮੇਂ ਕੰਰਟ ਲੱਗਣ ਨਾਲ ਮੌਤ ਹੋ ਗਈ| ਜਾਣਕਾਰੀ ਦਿੰਦਿਆਂ ਮ੍ਰਿਤਕ ਝਿਲਮਣ ਸਿੰਘ (32) ਦੇ ਵੱਡੇ ਭਰਾ ਸੁਖਵਿੰਦਰ ਸਿੰਘ ਸਿੱਧੂ (ਪੱਤਰਕਾਰ) ਵਾਸੀ ਮੁਰੀਦਵਾਲ ਨੇ ਦੱਸਿਆ ਕਿ ਮੇਰਾ ਭਰਾ ਝਿਲਮਣ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਈ ਸਾਲਾਂ ਤੋਂ ਪ੍ਰਾਈਵੇਟ ਤੌਰ ’ਤੇ ਬਿਜਲੀ ਕਰਮਚਾਰੀਆਂ ਨਾਲ ਕੰਮ ਕਰਦਾ ਆ ਰਿਹਾ ਸੀ, ਨੂੰ ਅੱਜ ਸਵੇਰੇ ਵੀ ਸਿੰਧੜ ਗਰਿਡ ’ਤੇ ਕੰਮ ਕਰਦੇ ਪਾਵਰਕਾਮ ਦੇ ਅਧਿਕਾਰੀ ਦਾ ਫੋਨ ਆਇਆ ਕਿ ਮੇਦਾ ਤੇ ਸੱਜਣਵਾਲ ਨੇੜਲੀ ਲਾਈਨ ’ਤੇ ਕੋਈ ਫਾਲਟ ਦੂਰ ਕਰਨਾ ਹੈ| ਉਨ੍ਹਾਂ ਕਿਹਾ ਕਿ ਭਰਾ ਨਾਲ ਕੰਮ ਕਰਨ ਮੌਕੇ ਲਾਈਨਮੈਨ ਦਲਜੀਤ ਸਿੰਘ ਨਾਲ ਸੀ ਅਤੇ ਉਸ ਨੇ ਹੀ ਪਰਮਿਟ ਲੈ ਕੇ ਬਿਜਲੀ ਸਪਲਾਈ ਬੰਦ ਕਰਵਾਈ ਸੀ, ਪਰ ਸਪਲਾਈ ਬੰਦ ਨਾ ਹੋਣ ਕਾਰਨ ਮੇਰੇ ਭਰਾ ਝਿਲਮਣ ਸਿੰਘ ਨੂੰ ਦੁਪਹਿਰ 2 ਕੁ ਵਜੇ ਕਰੰਟ ਲੱਗ ਗਿਆ ਤੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੁਆ ਕੇ ਨਕੋਦਰ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ| ਇਸ ਸਬੰਧੀ ਸੁਖਵਿੰਦਰ ਸਿੰਘ ਸਿੱਧੂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹਿੰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਮੌਤ ਦਾ ਜਿੰਮੇਵਾਰ ਬਿਜਲੀ ਵਿਭਾਗ ਹੈ, ਜੇਕਰ ਵਿਭਾਗ ਵਿਚਲੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਭਰਾ ਦਾ ਨਾ ਤਾਂ ਪੋਸਟਮਾਰਟਮ ਹੋਣ ਦੇਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ| ਉਧਰ ਪਾਵਰਕਾਮ ਸਬ ਡਵੀਜਨ ਮਲਸੀਆਂ ਦੇ ਐੱਸ.ਡੀ.ਓ. ਸ਼੍ਰੀ ਰਾਮ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਝਿਲਮਣ ਸਿੰਘ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਸੀ ਅਤੇ ਸਬੰਧਿਤ ਜੇ.ਈ. ਨੇ ਕੋਈ ਪਰਮਿਟ ਨਹੀਂ ਲਿਆ ਸੀ, ਜੇਕਰ ਲਾਈਨਮੈਨ ਨੇ ਪਰਮਿਟ ਲਿਆ ਹੋਵੇਗਾ ਤਾਂ ਮੈਂ ਸਵੇਰੇ ਜਾਂਚ ਕਰਕੇ ਦੱਸ ਸਕਦਾ ਹਾਂ| ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਹ ਕਾਰਵਾਈ ਜਰੂਰ ਕਰਨਗੇ|