ਭਾਰਤੀ ਸਟੇਟ ਬੈਂਕ ਨੇ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਬੀਮਾ ਰਾਸ਼ੀ ਦਿੱਤੀ
ਦੋਦਾ, 31 ਅਗਸਤ (ਰਵੀਪਾਲ)-ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਮੌਤ ਹੋ ਜਾਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਪੀੜਤ ਪਰਿਵਾਰ ਨੂੰ ਦਿੱਤਾ ਗਿਆ। ਬਰਾਂਚ ਮੈਨੇਜਰ ਚੀਨਮੇ ਚੈਟਰਜੀ ਨੇ ਦੱਸਿਆਂ ਕਿ ਕਸ਼ਮੀਰ ਸਿੰਘ ਪੁੱਤਰ ਜੀਤਾ ਸਿੰਘ ਪਿੰਡ ਬੁੱਟਰ ਸ਼ਰੀਂਹ ਦਾ ਬੱਚਤ ਖਾਤਾ ਭਲਾਈਆਣਾ ਬਰਾਂਚ ’ਚ ਚੱਲ ਰਿਹਾ ਸੀ, ਜਿਸ ਦਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਸੀ।
??
01-09-2026