26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਹਰਪ੍ਰੀਤ ਸਿੰਘ ਸੰਧੂ ਬਣੇ ਆੜ੍ਹਤੀ ਐਸੋਸੀਏਸ਼ਨ ਮਲੋਟ ਦੇ ਨਵੇਂ ਪ੍ਰਧਾਨ

ਮਲੋਟ, 25 ਸਤੰਬਰ (ਪਾਟਿਲ)-ਆੜ੍ਹਤੀ ਐਸੋਸੀਏਸ਼ਨ ਮਲੋਟ ਵਲੋਂ ਅੱਜ ਹਰਪ੍ਰੀਤ ਸਿੰਘ ਸੰਧੂ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ। ਇਹ ਐਲਾਨ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਊੜਾਂਗ ਦੀ ਹਾਜ਼ਰੀ ਵਿਚ ਆੜ੍ਹਤੀਆਂ ਵਲੋਂ ਕੀਤਾ ਗਿਆ।

ਅਜੀਤ ਡੈਸਕ 26-09-2026
ਮਲੋਟ, 25 ਸਤੰਬਰ (ਪਾਟਿਲ)-ਆੜ੍ਹਤੀ ਐਸੋਸੀਏਸ਼ਨ ਮਲੋਟ ਵਲੋਂ ਅੱਜ ਹਰਪ੍ਰੀਤ ਸਿੰਘ ਸੰਧੂ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ। ਇਹ ਐਲਾਨ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਊੜਾਂਗ ਦੀ ਹਾਜ਼ਰੀ ਵਿਚ ਆੜ੍ਹਤੀਆਂ ਵਲੋਂ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਆੜ੍ਹਤੀ ਹਾਜ਼ਰ ਸਨ। ਨਵੇਂ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਨੂੰ ਆੜ੍ਹਤੀਆਂ ਵਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਤੋਂ ਐਸੋਸੀਏਸ਼ਨ ਦੇ ਹਿੱਤਾਂ ਲਈ ਕੰਮ ਕਰਨ ਦੀ ਉਮੀਦ ਪ੍ਰਗਟਾਈ ਗਈ। ਵਰਨਣਯੋਗ ਹੈ ਕਿ ਸੁਨੀਸ਼ ਕੁਮਾਰ ਨੀਟਾ ਗੋਇਲ ਜੋ ਇਸ ਤੋਂ ਪਹਿਲਾਂ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸਨ ਨੇ ਅਸਤੀਫਾ ਦੇ ਦਿੱਤਾ ਹੈ।
ਪਿਛਲੀ ਖ਼ਬਰ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਟੀਕਾਕਰਨ ਸੰਬੰਧੀ ਮੀਟਿੰਗ ਹੋਈ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਚਾਰ ਸਥਾਨ ਕੀਤੇ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।