ਗੁਰਚੇਤ ਸਿੰਘ ਢਿੱਲੋਂ, ਗੁਰਮੀਤ ਸਿੰਘ ਢਿੱਲੋਂ ਦੇ ਮਾਤਾ ਪ੍ਰਕਾਸ਼ ਕੌਰ ਬਰਗਾੜੀ ਨਮਿਤ ਸ਼ਰਧਾਂਜਲੀ ਸਮਾਗਮ
ਬਰਗਾੜੀ, 25 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ, ਸਾਬਕਾ ਡੀ. ਡੀ.
ਸ਼
ਸ਼ਰਧਾਂਜਲੀ ਸਮਾਗਮ ਵਿਚ ਇਕੱਤਰ ਸੰਗਤਾਂ । ਤਸਵੀਰ: ਲਖਵਿੰਦਰ ਸ਼ਰਮਾ
26-09-2026
ਬਰਗਾੜੀ, 25 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ, ਸਾਬਕਾ ਡੀ.ਡੀ.ਪੀ.ਓ ਗੁਰਮੀਤ ਸਿੰਘ ਢਿੱਲੋਂ ਦੇ ਮਾਤਾ ਸਵ. ਪ੍ਰਕਾਸ਼ ਕੌਰ ਢਿੱਲੋਂ ਧਰਮ ਪਤਨੀ ਸਵ. ਟਕਸਾਲੀ ਅਕਾਲੀ ਆਗੂ ਬੱਗਾ ਸਿੰਘ ਢਿੱਲੋਂ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਹੋਇਆ। ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅੰਤਿਮ ਅਰਦਾਸ ਉਪਰੰਤ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਮਾਤਾ ਦੇ ਦਿੱਤੇ ਸੰਸਕਾਰਾਂ ਅਨੁਸਾਰ ਢਿੱਲੋਂ ਪਰਿਵਾਰ ਵਲੋਂ ਸਮਾਜ ਸੇਵਾ ਵਿਚ ਪਾਏ ਜਾਂਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਟੇਜ ਸਕੱਤਰ ਦਵਿੰਦਰ ਅਰਸ਼ੀ ਨੇ ਮਾਤਾ ਦੇ ਜੀਵਨ ਅਤੇ ਢਿੱਲੋਂ ਪਰਿਵਾਰ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਸਾਬਕਾ ਲੋਕ ਸਭਾ ਮੈਂਬਰ ਸ਼ਰਨਜੀਤ ਢਿੱਲੋਂ, ਕੋਰ ਕਮੇਟੀ ਮੈਂਬਰ ਮਨਤਾਰ ਸਿੰਘ ਬਰਾੜ, ਸੀਨੀਅਰ ਆਗੂ ਤੀਰਥ ਸਿੰਘ ਮਾਹਲਾ, ਸੂਬਾ ਸਿੰਘ ਬਾਦਲ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਆਮ ਆਦਮੀ ਪਾਰਟੀ ਦੇ ਚੇਅਰਮੈਨ ਸੁਖਜੀਤ ਸਿੰਘ ਢਿਲਵਾਂ, ਮੰਡੀ ਬੋਰਡ ਦੇ ਹਰਪ੍ਰੀਤ ਸਿੰਘ ਬਰਾੜ ਨੇ ਮਾਤਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਪਰਿਵਾਰ ਵਲੋਂ ਗੁਰਚੇਤ ਸਿੰਘ ਢਿੱਲੋਂ ਨੇ ਭਾਵੁਕ ਹੁੰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਮੋਹਨ ਦਾਸ , ਹਲਕਾ ਕੋਆ. ਬਲਕਾਰ ਸਿੰਘ ਗੋਨਿਆਣਾ, ਹਰਿੰਦਰ ਸਿੰਘ ਮਹਿਰਾਜ, ਗੁਰਸੇਵਕ ਸਿੰਘ ਸੇਵ ਖਡੂਰ ਸਾਹਿਬ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ, ਸਾਬਕਾ ਮਾਰਕਫੈਡ ਡਾਇਰੈਕਟਰ ਗੁਰਮੀਤ ਸਿੰਘ ਸ਼ੀਨਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ, ਸਿਕੰਦਰ ਸਿੰਘ ਮੜਾ੍ਹਕ, ਮਿਹਰ ਸਿੰਘ ਕਰੀਰਵਾਲੀ, ਯਾਦਵਿੰਦਰ ਜੈਲਦਾਰ, ਯਾਦਵਿੰਦਰ ਸਿੰਘ ਔਲਖ, ਹਰਪ੍ਰੀਤ ਸਿੰਘ ਡੋਡ, ਸਾਬਕਾ ਸਰਪੰਚ ਪ੍ਰੀਤਪਾਲ ਭਲੂਰੀਆ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਸੁਰਜੀਤ ਸਿੰਘ ਸ਼ਤਾਬ, ਸਾਬਕਾ ਤਹਿਸੀਲਦਾਰ ਰਜਿੰਦਰ ਸਿੰਘ, ਸਰਕਲ ਪ੍ਰਧਾਨ ਅਮਰਪ੍ਰੀਤ ਢਿੱਲੋਂ, ਮਨਦੀਪ ਸਿੰਘ ਰੂਬੀ, ਨਿਰਮਲ ਸਿੰਘ ਡੋਡ, ਮੈਂਗਲ ਸਿੰਘ ਢਿਲਵਾਂ, ਪ੍ਰਤਾਪ ਸਿੰਘ ਨੰਗਲ, ਪਟਵਾਰੀ ਓਮ ਪ੍ਰਕਾਸ ਜੈਤੋ, ਕਰਮਜੀਤ ਬਾਜਾਖਾਨਾ, ਚਰਨਜੀਤ ਮੱਲਕੇ, ਐਡਵੋਕੇਟ ਪਰਮਪ੍ਰੀਤ ਬਰਾੜ ਝੱਖੜਵਾਲਾ, ਸਾਬਕਾ ਡੀ.ਓ ਅਮਰਜੀਤ ਖੋਖਰ, ਦਸਮੇਸ਼ ਸਕੂਲ ਗਰੁੱਪ ਫ਼ਰੀਦਕੋਟ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ, ਸਵਰਜੀਤ ਸਿੰਘ ਗਿੱਲ, ਡਾ. ਗੁਰਸੇਵਕ ਸਿੰਘ, ਹੰਸ ਰਾਜ ਸਕੂਲਾਂ ਦੇ ਚੇਅਰਮੈਨ ਦਰਸ਼ਨ ਪਾਲ ਸ਼ਰਮਾ, ਸਰਪੰਚ ਪ੍ਰਤਾਪ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਜਸਵੰਤ ਸਿੰਘ, ਭਾਜਪਾ ਆਗੂ ਡਾ. ਬਲਵਿੰਦਰ ਬਰਗਾੜੀ, ਸ਼ਾਹਬਾਜ ਸੰਧੂ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕੋਟਸੁਖੀਆ, ਮੁਲਾਜ਼ਮ ਆਗੂ ਵੀਰਦਵਿੰਦਰ ਪੁਰੀ, ਰਣਧੀਰ ਸਾਹੋਕੇ, ਠਾਣੇਦਾਰ ਬਲਵਿੰਦਰ ਸਿੰਘ ਬਾਸੀ, ਪੰਚ ਮੱਖਣ ਸਿੰਘ, ਸਾਬਕਾ ਸਰਪੰਚ ਬਲਜਿੰਦਰ ਸਰਾਵਾਂ, ਸੈਕਟਰੀ ਜਗਦੇਵ ਸਿੰਘ ਗੁਰੂਸਰ, ਪਰਮਜੀਤ ਗੁਰੂਸਰ, ਸਾਬਕਾ ਸਰਪੰਚ ਮਹਿੰਦਰ ਸਿੰਘ, ਨੰਬਰਦਾਰ ਗੁਰਭਜਨ ਸਿੰਘ, ਸਾਬਕਾ ਸਰਪੰਚ ਅਮਰਜੀਤ ਗੋਂਦਾਰਾ, ਡਾ. ਸਤਨਾਮ ਸਿੰਘ ਨਿਆਮੀਵਾਲਾ, ਸੁਖਜਿੰਦਰ ਜੈਲਦਾਰ, ਪਰਮਜੀਤ ਜੈਲਦਾਰ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਡਾ. ਮੱਖਣ ਸਿੰਘ, ਗੁਰਮੇਲ ਸੇਖੋਂ, ਇਕਬਾਲ ਰਾਜਾ, ਸੁਖਪਾਲ ਰਾਜਾ, ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਓਮ ਪ੍ਰਕਾਸ਼ ਸ਼ਰਮਾ, ਹਜੂਰਾ ਸਿੰਘ ਜਟਾਣਾ, ਸਾਬਕਾ ਸਰਪੰਚ ਹਰਬੰਸ ਸਿੰਘ, ਪੱਤਰਕਾਰ ਜਗਦੀਪ ਗਿੱਲ, ਗੁਰਚਰਨ ਗਾਬੜੀਆ, ਗੁਰਮੀਤ ਸ਼ਰਮਾ, ਮੱਘਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਜਸਵੰਤ ਸਿੰਘ ਪੁਰਬਾ ਇੰਚਾਰਜ ਅਜੀਤ ਉਪ ਦਫ਼ਤਰ ਫ਼ਰੀਦਕੋਟ, ਇਲਾਕੇ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਹੋਰਨਾਂ ਵਲੋਂ ਭੇਜੇ ਗਏ ਸ਼ੋਕ ਮਤੇ ਵੀ ਪੜੇ੍ ਗਏ।