29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕ੍ਰਿਕਟ ਖਿਡਾਰੀ ਵੰਸ਼ ਅਤੇ ਕਰਨਵੀਰ ਸਿੰਘ ਬਰਾੜ ਦੀ ਪੰਜਾਬ ਅੰਡਰ-16 ਕੈਂਪ ਲਈ ਚੋਣ

ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਹਰਮਹਿੰਦਰ ਪਾਲ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਲਈ ਇਹ ਬਹੁਤ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਹੋਣਹਾਰ ਕ੍ਰਿਕਟ ਖਿਡਾਰੀ ਵੰਸ਼ ਅਤੇ ਕਰਨਵੀਰ ਸਿੰਘ ਬਰਾੜ ਦੀ ਪੰਜਾਬ ਸਟੇਟ ਅੰਡਰ-16 ਉਮਰ ਵਰਗ ਦੇ ਕੈਂਪ ਲਈ ਸੰਭਾਵੀ ਖਿਡਾਰੀ (ਪ੍ਰੋਬੇਬਲਜ਼) ਵਜੋਂ ਚੋਣ ਹੋਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ (ਪੀ.

ਕ੍ਰਿਕਟ ਖਿਡਾਰੀ ਵੰਸ਼ ਅਤੇ ਕਰਨਵੀਰ ਸਿੰਘ ਬਰਾੜ। 29-10-2026
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ (ਹਰਮਹਿੰਦਰ ਪਾਲ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਲਈ ਇਹ ਬਹੁਤ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਹੋਣਹਾਰ ਕ੍ਰਿਕਟ ਖਿਡਾਰੀ ਵੰਸ਼ ਅਤੇ ਕਰਨਵੀਰ ਸਿੰਘ ਬਰਾੜ ਦੀ ਪੰਜਾਬ ਸਟੇਟ ਅੰਡਰ-16 ਉਮਰ ਵਰਗ ਦੇ ਕੈਂਪ ਲਈ ਸੰਭਾਵੀ ਖਿਡਾਰੀ (ਪ੍ਰੋਬੇਬਲਜ਼) ਵਜੋਂ ਚੋਣ ਹੋਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ (ਪੀ.ਸੀ.ਏ.) ਦੀ ਜੂਨੀਅਰ ਕ੍ਰਿਕਟ ਕਮੇਟੀ (ਚੋਣ ਕਮੇਟੀ) ਵਲੋਂ ਵੰਸ਼, ਜੋ ਕਿ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਹੈ ਅਤੇ ਕਰਨਵੀਰ ਸਿੰਘ ਬਰਾੜ, ਜੋ ਕਿ ਇਕ ਆਲਰਾਊਂਡਰ ਖਿਡਾਰੀ ਹੈ, ਨੂੰ ਇਸ ਕੈਂਪ ਲਈ ਚੁਣਿਆ ਗਿਆ ਹੈ। ਇਹ ਕੈਂਪ 27 ਅਕਤੂਬਰ ਤੋਂ 6 ਨਵੰਬਰ ਤੱਕ ਆਈ.ਐਸ. ਬਿੰਦਰਾ ਸਟੇਡੀਅਮ ਪੀ.ਸੀ.ਏ. ਮੋਹਾਲੀ ਵਿਖੇ ਲਗਾਇਆ ਜਾ ਰਿਹਾ ਹੈ। ਦੋਵਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਿਚ ਖ਼ੁਸ਼ੀ ਦੀ ਲਹਿਰ ਹੈ। ਇਹ ਚੋਣ ਖਿਡਾਰੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਕੋਚਾਂ ਵਲੋਂ ਕੀਤੇ ਗਏ ਯਤਨਾਂ ਦਾ ਨਤੀਜਾ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਵੰਸ਼ ਤੇ ਕਰਨਵੀਰ ਸਿੰਘ ਬਰਾੜ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਕਿਸਾਨ ਜਥੇਬੰਦੀਆਂ ਵਲੋਂ ਮਾਨਸਾ ’ਚ ਹ... ਅਗਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।