31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਯੂਥ ਅਕਾਲੀ ਦਲ ਹਲਕਾ ਮਲੋਟ ਦੇ ਸਰਕਲ ਪ੍ਰਧਾਨ ਨਿਯੁਕਤ

ਮੰਡੀ ਲੱਖੇਵਾਲੀ, 30 ਅਕਤੂਬਰ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਯੂਥ ਅਕਾਲੀ ਦਲ ਹਲਕਾ ਮਲੋਟ ਵਿਖੇ 5 ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਹਲਕਾ ਮਲੋਟ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਗੁਰਮਿੰਦਰ ਸਿੰਘ ਟੋਨਾ ਬਰਾੜ ਲੱਖੇਵਾਲੀ ਨੇ ਦੱਸਿਆ ਕਿ ਇਨ੍ਹਾਂ ਸਰਕਲ ਪ੍ਰਧਾਨਾਂ ਵਿਚ ਭਾਗਸਰ ਸਰਕਲ ਤੋਂ ਲਖਵਿੰਦਰ ਸਿੰਘ ਭਾਗਸਰ, ਰੁਪਾਣਾ ਸਰਕਲ ਤੋਂ ਬਲਕਰਨ ਸਿੰਘ ਵਿੱਕੀ ਚੱਕ ਦੂਹੇਵਾਲਾ, ਈਨਾਖੇੜਾ ਸਰਕਲ ਤੋਂ ਗਗਨਦੀਪ ਸਿੰਘ ਜ਼ੈਲਦਾਰ ਝੋਰੜ, ਅਬੁੱਲਖੁਰਾਣਾ ਸਰਕਲ ਤੋਂ ਪ੍ਰਿਤਪਾਲ ਸਿੰਘ ਮਾਨ ਪਿੰਡ ਮਲੋਟ ਮਲੋਟ ਸ਼ਹਿਰੀ ਤੋਂ ਸੁਭਮਦੀਪ ਸਿੰਘ ਗੱਗੂ ਨੂੰ ਪਾਰਟੀ ਦੀ ਸੇਵਾ ਸੌਂਪੀ ਗਈ ਹੈ।

ਅਜੀਤ ਡੈਸਕ 31-10-2026
ਮੰਡੀ ਲੱਖੇਵਾਲੀ, 30 ਅਕਤੂਬਰ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਯੂਥ ਅਕਾਲੀ ਦਲ ਹਲਕਾ ਮਲੋਟ ਵਿਖੇ 5 ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਹਲਕਾ ਮਲੋਟ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਗੁਰਮਿੰਦਰ ਸਿੰਘ ਟੋਨਾ ਬਰਾੜ ਲੱਖੇਵਾਲੀ ਨੇ ਦੱਸਿਆ ਕਿ ਇਨ੍ਹਾਂ ਸਰਕਲ ਪ੍ਰਧਾਨਾਂ ਵਿਚ ਭਾਗਸਰ ਸਰਕਲ ਤੋਂ ਲਖਵਿੰਦਰ ਸਿੰਘ ਭਾਗਸਰ, ਰੁਪਾਣਾ ਸਰਕਲ ਤੋਂ ਬਲਕਰਨ ਸਿੰਘ ਵਿੱਕੀ ਚੱਕ ਦੂਹੇਵਾਲਾ, ਈਨਾਖੇੜਾ ਸਰਕਲ ਤੋਂ ਗਗਨਦੀਪ ਸਿੰਘ ਜ਼ੈਲਦਾਰ ਝੋਰੜ, ਅਬੁੱਲਖੁਰਾਣਾ ਸਰਕਲ ਤੋਂ ਪ੍ਰਿਤਪਾਲ ਸਿੰਘ ਮਾਨ ਪਿੰਡ ਮਲੋਟ ਮਲੋਟ ਸ਼ਹਿਰੀ ਤੋਂ ਸੁਭਮਦੀਪ ਸਿੰਘ ਗੱਗੂ ਨੂੰ ਪਾਰਟੀ ਦੀ ਸੇਵਾ ਸੌਂਪੀ ਗਈ ਹੈ। ਪਾਰਟੀ ਪ੍ਰਤੀ ਸਮਰਪਣ ਭਾਵਨਾ ਦੇ ਚੱਲਦੇ ਹੀ ਹਾਈਕਮਾਂਡ ਵਲੋਂ ਇਨ੍ਹਾਂ ਸਾਰਿਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਹਲਕੇ ਦੇ ਨੌਜਵਾਨਾਂ ਵਿਚ ਨਵਾਂ ਜੋਸ਼ ਭਰੇਗਾ ਅਤੇ ਸੰਗਠਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਅਤੇ ਸਮਾਜ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਗੁਰਸ਼ਮਿੰਦਰ ਸਿੰਘ ਟੋਨਾ ਬਰਾੜ ਸਮੇਤ ਸਾਰੇ ਸਰਕਲ ਪ੍ਰਧਾਨਾਂ ਨੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਲਾਮਬੰਦ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਕੇ 2027 ਦੀਆਂ ਚੋਣਾਂ ਦੌਰਾਨ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ। 30 ਐਮ.ਕੇ.ਟੀ. 08 ਯੂਥ ਅਕਾਲੀ ਦਲ ਹਲਕਾ ਮਲੋਟ ਦੇ ਨਵੇਂ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨ।
ਪਿਛਲੀ ਖ਼ਬਰ ਐਸ.ਡੀ.ਐਮ. ਵਲੋਂ ਪਹਿਲੇ ਫਾਇਰਆਰਮ ਗੁਰੂ ਨਾਨਕ ਸ਼ੂਟਿੰਗ ਕੱਪ ਦਾ ਪੋਸਟਰ ਤੇ ਸਰਕੂਲਰ ਜਾਰੀ ਅਗਲੀ ਖ਼ਬਰ ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਇਕੋਤਰੀ ਲੜੀ ਸਮਾਗਮ 7 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।