13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਗਊਸ਼ਾਲਾ ਰੋਡ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੇ ਵੋਟਾਂ ਦਾ ਕੀਤਾ ਬਾਈਕਾਟ

ਦੋਦਾ, 12 ਨਵੰਬਰ (ਰਵੀਪਾਲ)-ਡੇਰਾ ਸੰਤ ਬਾਬਾ ਕ੍ਰਿਸ਼ਨ ਦਾਸ ਜੀ ਗਊਸ਼ਾਲਾ ਨੂੰ ਜਾਂਦੀ ਸੜਕ ’ਚ ਸੀਵਰੇਜ ਵਾਲਾ ਗੰਦਾ ਪਾਣੀ ਭਰਨ ਕਰਕੇ ਸੰਗਤਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਵੋਟਾਂ ਦਾ ਬਾਈਕਾਟ ਕੀਤਾ ਤੇ ਸਾਰੇ ਉਮੀਦਵਾਰਾਂ ਨੂੰ ਵੋਟਾਂ ਲਈ ਵਾਰਡ ’ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਵੱਡੀ ਗਿਣਤੀ ਇਕੱਠੇ ਹੋਏ ਗਊਸ਼ਾਲਾ ਰੋਡ ਤੋਂ ਲੈ ਕੇ ਨਹਿਰ ਤੱਕ ਦੀਆਂ ਢਾਣੀਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਾਲਾਨੀ ਦੇ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮਹਾਨ ਧਾਰਮਿਕ ਅਸਥਾਨ ਤੇ ਵੱਡੇ ਸਟੋਰਾਂ ਨੂੰ ਜਾਂਦੇ ਰੋਡ ’ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਸੜਕ ’ਤੇ ਗੰਦਾਂ ਪਾਣੀ ਭਰ ਗਿਆ ਹੈ, ਜਿਸ ਨਾਲ ਸੰਗਤਾਂ ਤੇ ਪਿੰਡ ਵਾਸੀਆਂ ਨੂੰ ਸੰਤਾਪ ਭੁਗਤਨਾ ਪੈ ਰਿਹਾ ਹੈ।

ਗਊਸ਼ਾਲਾ ਰੋਡ ਦੋਦਾ ’ਤੇ ਪਾਣੀ ਨਿਕਾਸੀ ਨਾ ਹੋਣ ਸੰਬੰਧੀ ਜਾਣਕਾਰੀ ਦਿੰਦੇ ਸਮੂਹ ਪਿੰਡ ਵਾਸੀ। ਤਸਵੀਰ: ਰਵੀਪਾਲ 13-11-2026
ਦੋਦਾ, 12 ਨਵੰਬਰ (ਰਵੀਪਾਲ)-ਡੇਰਾ ਸੰਤ ਬਾਬਾ ਕ੍ਰਿਸ਼ਨ ਦਾਸ ਜੀ ਗਊਸ਼ਾਲਾ ਨੂੰ ਜਾਂਦੀ ਸੜਕ ’ਚ ਸੀਵਰੇਜ ਵਾਲਾ ਗੰਦਾ ਪਾਣੀ ਭਰਨ ਕਰਕੇ ਸੰਗਤਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਵੋਟਾਂ ਦਾ ਬਾਈਕਾਟ ਕੀਤਾ ਤੇ ਸਾਰੇ ਉਮੀਦਵਾਰਾਂ ਨੂੰ ਵੋਟਾਂ ਲਈ ਵਾਰਡ ’ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਵੱਡੀ ਗਿਣਤੀ ਇਕੱਠੇ ਹੋਏ ਗਊਸ਼ਾਲਾ ਰੋਡ ਤੋਂ ਲੈ ਕੇ ਨਹਿਰ ਤੱਕ ਦੀਆਂ ਢਾਣੀਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਾਲਾਨੀ ਦੇ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮਹਾਨ ਧਾਰਮਿਕ ਅਸਥਾਨ ਤੇ ਵੱਡੇ ਸਟੋਰਾਂ ਨੂੰ ਜਾਂਦੇ ਰੋਡ ’ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਸੜਕ ’ਤੇ ਗੰਦਾਂ ਪਾਣੀ ਭਰ ਗਿਆ ਹੈ, ਜਿਸ ਨਾਲ ਸੰਗਤਾਂ ਤੇ ਪਿੰਡ ਵਾਸੀਆਂ ਨੂੰ ਸੰਤਾਪ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਕਾਸੀ ਪਾਣੀ ਲਈ ਨਾਲੀਆਂ ਤਾਂ ਬਣੀਆਂ ਹਨ, ਪਰ ਛੱਪੜ ਤੱਕ ਜਾਣ ਵਾਲਾ ਪਾਣੀ ਬੰਦ ਹੋਣ ਕਰਕੇ ਮੁੱਖ ਮਾਰਗ ਤੋਂ ਪੁਲੀ ਬਣਾ ਕੇ ਪਾਣੀ ਦਾ ਨਿਕਾਸ ਕਰਨ ਦੀ ਲੋੜ ਹੈ, ਪਰ ਕਈ ਦਿਨਾਂ ਤੋਂ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਹਾਜ਼ਰੀਨ ਨੇ ਦੱਸਿਆ ਕਿ ਗੰਦੇ ਪਾਣੀ ਕਰਕੇ ਕਈ ਵਾਰ ਦੋਪਹੀਆ ਵਾਹਨ ਪ੍ਰਭਾਵਿਤ ਹੋਣ, ਬਿਮਾਰੀਆਂ ਫ਼ੈਲਣ ਦਾ ਖ਼ਤਰਾ, ਮੱਛਰਾਂ ਦੀ ਭਰਮਾਰ, ਸੰਗਤਾਂ ਨੂੰ ਗੰਦੇ ਪਾਣੀ ਵਿਚਦੀ ਲੰਘਣ ਕਰਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 5 ਤੇ ਆਸਪਾਸ ਵਾਲੇ ਲੋਕਾਂ ਨੇ ਮਤਾ ਪਾਸ ਕੀਤਾ ਕਿ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ ਤੇ ਕਿਸੇ ਵੀ ਉਮੀਦਵਾਰ ਦੇ ਵਾਰਡ ’ਚ ਆਉਣ ਲਈ ਪਾਬੰਦੀ ਬੋਰਡ ਲਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫ਼ਿਰ ਵੀ ਜਲਦੀ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਖਮੰਦਰ ਸਿੰਘ, ਗੁਰਬਾਜ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਲਾਲ, ਤੀਰਥ ਰਾਮ, ਭਿੰਦਰ ਸਿੰਘ, ਮਲਕੀਤ ਸਿੰਘ, ਗਗਨਦੀਪ ਸਿੰਘ, ਸੰਦੀਪ ਸਿਡਾਨਾ, ਬੂਟਾ ਸਿੰਘ, ਲਵਪ੍ਰੀਤ ਸਿੰਘ, ਜਸ਼ਨ ਸਿੰਘ, ਨਿੱਕਾ ਸੇਠ, ਪਵਨ ਸਿਡਾਨਾ, ਮੇਜਰ ਸਿੰਘ ਬਰਾੜ, ਜੀਤ ਸਿੰਘ ਢਾਣੀ ਵਾਸੀ, ਬੰਟੀ, ਪੱਪੂ ਸੇਠ, ਡਾ. ਲਾਡੀ ਖਾਨ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਗੁਰਫਤਹਿ ਸਿੰਘ ਸੋਈ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸੈਂਟਰ ਗੁਲਾਬੇਵਾਲਾ ਦੇ 12 ਸਕੂਲਾਂ ਦੇ ਵਿਦਿਆਰਥੀਆਂ ’ਚ ਵਿਦਿਅਕ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।