ਕਪੂਰਥਲਾ, 23 ਅਗਸਤ (ਵਿ.ਪ੍ਰ.)-ਆਨੰਦ ਕਾਲਜ ਇੰਜੀਨੀਅਰਿੰਗ ਆਫ਼ ਮੈਨੇਜਮੈਂਟ ਕਪੂਰਥਲਾ ਵਿਚ ‘ਅਖੰਡ ਭਾਰਤ ਸੰਕਲਪ’ ਦਿਵਸ ਦੇ ਸੰਬੰਧ ਵਿਚ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਬੀ.ਬੀ.ਏ., ਬੀ.ਕਾਮ ਤੇ ਬੀ.ਸੀ.ਏ. ਪਹਿਲਾ ਸਮੈਸਟਰ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸੈਮੀਨਾਰ ਦੀ ਆਰੰਭਤਾ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਵਲੋਂ ਦੀਪ ਜਲਾਉਣ ਤੋਂ ਬਾਅਦ ਹੋਈ ਤੇ ਬਾਅਦ ਵਿਚ ਮੁੱਖ ਬੁਲਾਰੇ ਤੇ ਉੱਘੇ ਸਮਾਜਿਕ ਕਾਰਕੁਨ ਸ੍ਰੀ ਸ਼ਸ਼ਾਂਕ ਨੇ ਅਖੰਡ ਭਾਰਤ ਦੀ ਇਤਿਹਾਸਕ ਤੇ ਸੰਸਕ੍ਰਿਤ ਦੇ ਪਿਛੋਕੜ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸੈਮੀਨਾਰ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਮੁੱਖ ਬੁਲਾਰੇ ਸ੍ਰੀ ਸ਼ਸ਼ਾਂਕ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਸੈਮੀਨਾਰ ਵਿਚ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਅਧਿਆਪਕਾਂ ਨੇ ਵੀ ਭਾਗ ਲਿਆ |